ਸ਼ੇਅਰ ਬਾਜ਼ਾਰ ''ਚ ਪਰਤੀ ਹਰਿਆਲੀ, ਇਸ ਕਾਰਨ ਨਿਵੇਸ਼ਕਾਂ ਨੂੰ ਹੋਇਆ ਫ਼ਾਇਦਾ
Friday, Nov 22, 2024 - 04:24 PM (IST)
ਨਵੀਂ ਦਿੱਲੀ - ਗਲੋਬਲ ਬਾਜ਼ਾਰਾਂ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਵਿਚਾਲੇ ਅੱਜ ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਕ ਦਿਨ ਪਹਿਲਾਂ ਅਡਾਨੀ ਗਰੁੱਪ ਨਾਲ ਜੁੜੀਆਂ ਖਬਰਾਂ ਅਤੇ ਕਮਜ਼ੋਰ ਗਲੋਬਲ ਸੰਕੇਤਾਂ ਕਾਰਨ ਇਨ੍ਹਾਂ 'ਚ ਭਾਰੀ ਗਿਰਾਵਟ ਆਈ ਸੀ। ਸੈਂਸੈਕਸ 1961.32 ਅੰਕ ਭਾਵ 2.54% ਦੇ ਵਾਧੇ ਨਾਲ 79,117.11 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ 28 ਵੱਧ ਰਹੇ ਹਨ ਅਤੇ 2 ਵਿੱਚ ਗਿਰਾਵਟ ਹੈ।
ਇਹ ਵੀ ਪੜ੍ਹੋ : ਅਮਰੀਕਾ ਵਲੋਂ ਲਗਾਏ ਗਏ ਇਲਜ਼ਾਮਾਂ ਨੂੰ ਲੈ ਕੇ Adani Group ਦਾ ਬਿਆਨ ਆਇਆ ਸਾਹਮਣੇ
ਦੂਜੇ ਪਾਸੇ ਨਿਫਟੀ ਵੀ 557.35 ਅੰਕ ਭਾਵ 2.39% ਚੜ੍ਹ ਕੇ 23,907.25 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ 1 ਸਟਾਕ ਨੂੰ ਛੱਡ ਕੇ ਬਾਕੀ ਸਾਰੇ 49 ਸਟਾਕ ਵਾਧੇ ਨਾਲ ਕਾਰੋਬਾਰ ਕਰਦੇ ਦੇਖੇ ਗਏ। ਇਸ ਕਾਰਨ ਬੀ.ਐੱਸ.ਈ. 'ਤੇ ਸੂਚੀਬੱਧ ਕੰਪਨੀਆਂ ਦੀ ਕੁੱਲ ਮਾਰਕੀਟ ਕੈਪ 3.5 ਲੱਖ ਕਰੋੜ ਰੁਪਏ ਤੋਂ ਵਧ ਗਈ ਹੈ।
ਬੀਐਸਈ ਦਾ ਮਿਡਕੈਪ ਇੰਡੈਕਸ 1.21 ਫੀਸਦੀ ਅਤੇ ਸਮਾਲਕੈਪ ਇੰਡੈਕਸ 0.88 ਫੀਸਦੀ ਵਧਿਆ ਹੈ। ਇੱਥੋਂ ਤੱਕ ਕਿ ਸਾਰੇ ਸੈਕਟਰਲ ਸੂਚਕਾਂਕ ਹਰੇ ਰੰਗ 'ਚ ਕਾਰੋਬਾਰ ਕਰ ਰਹੇ ਸਨ। ਇਸ ਵਾਧੇ ਦੀ ਅਗਵਾਈ ਆਈਟੀ, ਰਿਐਲਟੀ ਅਤੇ ਪਾਵਰ ਸਟਾਕਾਂ ਨੇ ਕੀਤੀ।
ਆਓ ਜਾਣਦੇ ਹਾਂ ਅੱਜ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇ 4 ਮੁੱਖ ਕਾਰਨ-
ਇਹ ਵੀ ਪੜ੍ਹੋ : Aadhar Card 'ਤੇ ਤੁਰੰਤ ਮਿਲੇਗਾ Loan, ਇੰਝ ਕਰੋ ਅਪਲਾਈ
ਮਜ਼ਬੂਤ ਯੂਐਸ ਲੇਬਰ ਮਾਰਕੀਟ ਦੇ ਅੰਕੜੇ
ਅਮਰੀਕੀ ਲੇਬਰ ਬਾਜ਼ਾਰ ਤੋਂ ਮਿਲੇ ਮਜ਼ਬੂਤ ਅੰਕੜਿਆਂ ਕਾਰਨ ਅੱਜ ਭਾਰਤੀ ਆਈਟੀ ਕੰਪਨੀਆਂ ਦੇ ਸ਼ੇਅਰਾਂ 'ਚ ਤੇਜ਼ੀ ਆਈ। ਅੰਕੜਿਆਂ ਦੇ ਮੁਤਾਬਕ, 16 ਨਵੰਬਰ ਨੂੰ ਖਤਮ ਹੋਏ ਹਫਤੇ 'ਚ ਅਮਰੀਕਾ 'ਚ ਸ਼ੁਰੂਆਤੀ ਬੇਰੋਜ਼ਗਾਰੀ ਦੇ ਦਾਅਵੇ 6,000 ਘੱਟ ਕੇ 2,13,000 'ਤੇ ਆ ਗਏ। ਇਹ 7 ਮਹੀਨਿਆਂ ਦਾ ਸਭ ਤੋਂ ਹੇਠਲਾ ਪੱਧਰ ਹੈ। ਇਸ ਕਾਰਨ ਅੱਜ ਨਿਫਟੀ ਆਈਟੀ ਇੰਡੈਕਸ 'ਚ ਕਰੀਬ 2 ਫੀਸਦੀ ਦਾ ਉਛਾਲ ਆਇਆ।
ਮਜ਼ਬੂਤ ਗਲੋਬਲ ਸਿਗਨਲ
ਗਲੋਬਲ ਬਾਜ਼ਾਰਾਂ ਤੋਂ ਮਿਲੇ ਹਾਂ-ਪੱਖੀ ਸੰਕੇਤਾਂ ਕਾਰਨ ਅੱਜ ਨਿਵੇਸ਼ਕਾਂ ਦੀ ਧਾਰਨਾ ਵੀ ਸੁਧਰੀ। ਅਮਰੀਕੀ ਬਾਜ਼ਾਰ ਵੀਰਵਾਰ ਨੂੰ ਸਕਾਰਾਤਮਕ ਰੁਖ ਨਾਲ ਬੰਦ ਹੋਏ। ਏਸ਼ੀਆਈ ਬਾਜ਼ਾਰਾਂ 'ਚ ਏਸ਼ੀਆ ਡਾਓ ਇੰਡੈਕਸ 0.70 ਫੀਸਦੀ ਵਧ ਕੇ ਕਾਰੋਬਾਰ ਕਰ ਰਿਹਾ ਹੈ। ਜਦੋਂ ਕਿ ਜਾਪਾਨ ਦਾ ਨਿੱਕੇਈ 225 ਇੰਡੈਕਸ 0.63% ਦੇ ਵਾਧੇ ਨਾਲ ਹਰੇ ਵਿੱਚ ਰਿਹਾ। ਦੱਖਣੀ ਕੋਰੀਆ ਦਾ ਕੋਸਪੀ ਇੰਡੈਕਸ ਵੀ 0.94% ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ : ਗੌਤਮ ਅਡਾਨੀ ਸਮੇਤ 7 ਹੋਰ ਵਿਅਕਤੀਆਂ 'ਤੇ ਰਿਸ਼ਵਤਖੋਰੀ ਤੇ ਧੋਖਾਧੜੀ ਦਾ ਦੋਸ਼, ਗ੍ਰਿਫਤਾਰੀ ਵਾਰੰਟ ਜਾਰੀ
ਘੱਟ ਪੱਧਰ ਦੀ ਖਰੀਦਦਾਰੀ
ਸ਼ੇਅਰ ਬਾਜ਼ਾਰ 'ਚ ਹਾਲੀਆ ਗਿਰਾਵਟ ਤੋਂ ਬਾਅਦ ਹੇਠਲੇ ਪੱਧਰ 'ਤੇ ਖਰੀਦਦਾਰੀ ਦੇਖਣ ਨੂੰ ਮਿਲੀ। ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਹੁਣ ਬਾਜ਼ਾਰ ਦਾ ਮੁਲਾਂਕਣ ਥੋੜ੍ਹਾ ਬਿਹਤਰ ਹੁੰਦਾ ਨਜ਼ਰ ਆ ਰਿਹਾ ਹੈ। ਮਨੀਕੰਟਰੋਲ ਨਾਲ ਗੱਲ ਕਰਦੇ ਹੋਏ, ਐਸ਼ਵਰਿਆ ਦਧੀਚ, ਫਿਡੈਂਟ ਐਸੇਟ ਮੈਨੇਜਮੈਂਟ ਦੇ ਸੰਸਥਾਪਕ ਅਤੇ ਸੀਆਈਓ ਨੇ ਕਿਹਾ, 'ਅਸੀਂ ਹੌਲੀ-ਹੌਲੀ ਮੁਲਾਂਕਣ ਵਿੱਚ ਕੁਝ ਢਿੱਲ ਦੇਖਣਾ ਸ਼ੁਰੂ ਕਰ ਰਹੇ ਹਾਂ।' ਉਨ੍ਹਾਂ ਨੇ ਕਿਹਾ, 'ਰੂਸ ਅਤੇ ਯੂਕਰੇਨ ਵਿਚਕਾਰ ਭੂ-ਰਾਜਨੀਤਿਕ ਤਣਾਅ ਅਤੇ ਐੱਫ.ਆਈ.ਆਈਜ਼ ਦੁਆਰਾ ਵੱਡੇ ਪੱਧਰ 'ਤੇ ਵਿਕਰੀ ਵਰਗੇ ਨਕਾਰਾਤਮਕ ਕਾਰਕਾਂ ਦੇ ਕਾਰਨ, ਬਾਜ਼ਾਰ ਹੋਰ ਡਿੱਗ ਸਕਦਾ ਹੈ। ਪਰ ਅਜਿਹਾ ਲਗਦਾ ਹੈ ਕਿ ਅਸੀਂ ਹੇਠਲੇ ਪੱਧਰ ਦੇ ਨੇੜੇ ਹਾਂ ਅਤੇ ਜਲਦੀ ਹੀ ਮਾਮੂਲੀ ਰਿਕਵਰੀ ਦੇਖਣ ਨੂੰ ਮਿਲ ਸਕਦੀ ਹੈ।
DII ਤੋਂ ਸਮਰਥਨ
ਘਰੇਲੂ ਸੰਸਥਾਗਤ ਨਿਵੇਸ਼ਕਾਂ (ਡੀ.ਆਈ.ਆਈ.) ਵੱਲੋਂ ਵਧੀ ਖਰੀਦਦਾਰੀ ਕਾਰਨ ਬਾਜ਼ਾਰ ਨੂੰ ਸਮਰਥਨ ਮਿਲਿਆ ਹੈ। ਡੀਆਈਆਈਜ਼ ਨੇ ਵੀਰਵਾਰ, 21 ਨਵੰਬਰ ਨੂੰ ਬਾਜ਼ਾਰ ਵਿੱਚ ਗਿਰਾਵਟ ਦੇ ਬਾਵਜੂਦ ਲਗਭਗ 4,200 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਸੀ। ਨਵੰਬਰ ਮਹੀਨੇ ਵਿੱਚ ਹੁਣ ਤੱਕ ਉਹ ਸਟਾਕ ਮਾਰਕੀਟ ਵਿੱਚ ਕਰੀਬ 35,836.93 ਕਰੋੜ ਰੁਪਏ ਦਾ ਨਿਵੇਸ਼ ਕਰ ਚੁੱਕਾ ਹੈ। ਦੂਜੇ ਪਾਸੇ, ਬਾਜ਼ਾਰ ਮਾਹਰ ਹੁਣ ਐਫਆਈਆਈ ਦੁਆਰਾ ਵਿਕਰੀ ਦੀ ਰਫ਼ਤਾਰ ਹੌਲੀ ਰਹਿਣ ਦੀ ਭਵਿੱਖਬਾਣੀ ਕਰ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8