ਸਰਕਾਰ ਨੇ MSME ਲਈ ਨਿਵੇਸ਼, ਟਰਨਓਵਰ ਨਿਯਮਾਂ ’ਚ ਕੀਤੀ ਸੋਧ, 1 ਅਪ੍ਰੈਲ ਤੋਂ ਹੋਣਗੇ ਲਾਗੂ
Tuesday, Mar 25, 2025 - 12:39 PM (IST)

ਨਵੀਂ ਦਿੱਲੀ (ਭਾਸ਼ਾ) : ਸਰਕਾਰ ਨੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮ. ਐੱਸ. ਐੱਮ. ਈ.) ਨੂੰ ਵਰਗਬੱਧ ਕਰਨ ਲਈ ਟਰਨਓਵਰ ਤੇ ਨਿਵੇਸ਼ ਨਿਯਮਾਂ ਵਿਚ ਮਹੱਤਵਪੂਰਨ ਸੋਧਾਂ ਨੂੰ ਸੂਚਿਤ ਕੀਤਾ ਹੈ। ਇਹ 1 ਅਪ੍ਰੈਲ ਤੋਂ ਲਾਗੂ ਹੋਣਗੇ। ਹੁਣ 2.5 ਕਰੋੜ ਰੁਪਏ ਤੱਕ ਦੇ ਨਿਵੇਸ਼ ਵਾਲੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ ਨੂੰ 'ਸੂਖਮ ਉੱਦਮ' ਵਜੋਂ ਵਰਗਬੱਧ ਕੀਤਾ ਜਾਵੇਗਾ। ਪਹਿਲਾਂ ਇਸ ਦੀ ਸੀਮਾ 1 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ : Elon Musk ਦੇ 14ਵੇਂ ਬੱਚੇ ਦਾ ਪੰਜਾਬ ਨਾਲ ਹੈ ਖਾਸ ਸਬੰਧ, ਜਾਣੋ ਕਿਵੇਂ
ਟਰਨਓਵਰ ਸੀਮਾ ਵੀ 5 ਕਰੋੜ ਰੁਪਏ ਤੋਂ ਵਧਾ ਕੇ 10 ਕਰੋੜ ਰੁਪਏ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ, 25 ਕਰੋੜ ਰੁਪਏ ਤੱਕ ਦੇ ਨਿਵੇਸ਼ ਵਾਲੀਆਂ ਇਕਾਈਆਂ ਨੂੰ 'ਲਘੂ ਉੱਦਮ' ਵਜੋਂ ਵਰਨਬੱਧ ਕੀਤਾ ਜਾਵੇਗਾ, ਜਿਸਦੀ ਸੀਮਾ ਪਹਿਲਾਂ 10 ਕਰੋੜ ਰੁਪਏ ਸੀ। ਅਜਿਹੇ ਉੱਦਮਾਂ ਲਈ ਟਰਨਓਵਰ ਸੀਮਾ 50 ਕਰੋੜ ਰੁਪਏ ਤੋਂ ਵਧਾ ਕੇ 100 ਕਰੋੜ ਰੁਪਏ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : SBI FD ਸਕੀਮਾਂ ਵਿੱਚ ਨਿਵੇਸ਼ ਕਰਨ ਦਾ ਆਖਰੀ ਮੌਕਾ, 31 ਮਾਰਚ ਤੱਕ ਮਿਲੇਗਾ ਵਧੀਆ ਰਿਟਰਨ
ਇਸ ਤੋਂ ਇਲਾਵਾ, 125 ਕਰੋੜ ਰੁਪਏ ਤੱਕ ਦੇ ਨਿਵੇਸ਼ ਵਾਲੇ ਐੱਮ. ਐੱਸ. ਐੱਮ. ਈ. ਹੁਣ ਇਸਨੂੰ 'ਮੱਧਮ ਉੱਦਮ' ਵਜੋਂ ਵਰਨਬੱਧ ਕੀਤਾ ਜਾਵੇਗਾ, ਜਦੋਂ ਕਿ ਪਹਿਲਾਂ ਇਹ ਸੀਮਾ 50 ਕਰੋੜ ਰੁਪਏ ਸੀ। ਦਰਮਿਆਨੇ ਉੱਦਮਾਂ ਲਈ ਟਰਨਓਵਰ ਸੀਮਾ ਦੁੱਗਣੀ ਕਰਕੇ 500 ਕਰੋੜ ਰੁਪਏ ਕਰ ਦਿੱਤੀ ਗਈ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ ਵਿਚ ਐੱਮ. ਐੱਸ. ਐੱਮ. ਈ. ਦੀ ਲਈ ਨਵੇਂ ਵਰਗੀਕਰਨ ਨਿਯਮਾਂ ਦਾ ਐਲਾਨ ਕੀਤਾ ਸੀ, ਜਿਸ ਵਿਚ ਵਰਗੀਕਰਨ ਲਈ ਨਿਵੇਸ਼ ਅਤੇ ਟਰਨਓਵਰ ਸੀਮਾਵਾਂ ਨੂੰ ਕ੍ਰਮਵਾਰ 2.5 ਗੁਣਾ ਤੇ 2 ਗੁਣਾ ਵਧਾਉਣ ਦਾ ਪ੍ਰਸਤਾਵ ਸੀ।
ਇਹ ਵੀ ਪੜ੍ਹੋ : ਵਿਕ ਗਿਆ Twitter ਦੀ ਪਛਾਣ ਵਾਲਾ ਆਈਕਾਨਿਕ Logo, ਜਾਣੋ ਕਿੰਨੀ ਲੱਗੀ ਨੀਲੇ ਪੰਛੀ ਦੀ ਬੋਲੀ
ਇਹ ਵੀ ਪੜ੍ਹੋ : ਦੇਸ਼ ਦਾ ਇਹ ਟੋਲ ਪਲਾਜ਼ਾ ਹੈ ਕਮਾਈ ਦੇ ਮਾਮਲੇ 'ਚ ਨੰਬਰ 1, ਹਰ ਸਾਲ ਕਮਾਉਂਦੈ 400 ਕਰੋੜ ਰੁਪਏ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8