‘ਬੀਮਾ ਕੰਪਨੀਆਂ ਇਕ ਘੰਟੇ ਦੇ ਅੰਦਰ ਨਿਪਟਾਉਣ ਕੋਵਿਡ-19 ਦਾ ਕੈਸ਼ਲੈੱਸ ਕਲੇਮ’
Saturday, May 01, 2021 - 10:58 AM (IST)
ਨਵੀਂ ਦਿੱਲੀ (ਇੰਟ.) – ਭਾਰਤੀ ਬੀਮਾ ਰੈਗੂਲੇਟਰ ਅਤੇ ਵਿਕਾਸ ਅਥਾਰਿਟੀ (ਇਰਡਾਈ) ਨੇ ਸਪੱਸ਼ਟ ਨਿਰਦੇਸ਼ ਦਿੱਤਾ ਹੈ ਕਿ ਕੋਵਿਡ-19 ਨਾਲ ਸਬੰਧਤ ਕਿਸੇ ਹੈਲਥ ਇੰਸ਼ੋਰੈਂਸ ਕਲੇਮ ਨੂੰ 60 ਮਿੰਟ ਯਾਨੀ ਇਕ ਘੰਟੇ ਦੇ ਅੰਦਰ ਨਿਪਟਾਇਆ ਜਾਵੇ। ਦਿੱਲੀ ਹਾਈਕੋਰਟ ਦੇ ਇਸ ਮਾਮਲੇ ’ਚ ਵੀਰਵਾਰ ਨੂੰ ਆਏ ਇਕ ਆਦੇਸ਼ ਤੋਂ ਬਾਅਦ ਇਰਡਾਈ ਨੇ ਇਹ ਨਿਰਦੇਸ਼ ਦਿੱਤਾ ਹੈ।
ਇਹ ਵੀ ਪੜ੍ਹੋ : RBI ਨੇ ਛਾਪੀ ਵਧੇਰੇ ਕਰੰਸੀ, ਜਾਣੋ ਰਿਜ਼ਰਵ ਬੈਂਕ ਨੂੰ ਕਿਉਂ ਲੈਣਾ ਪਿਆ ਇਹ ਫ਼ੈਸਲਾ
ਦਿੱਲੀ ਹਾਈਕੋਰਟ ਨੇ ਇਹ ਆਦੇਸ਼ ਦਿੱਤਾ ਸੀ ਕਿ ਇਰਡਾਈ ਬੀਮਾ ਕੰਪਨੀਆਂ ਨੂੰ ਕੈਸ਼ਲੈੱਸ ਕਲੇਮ ਤੁਰੰਤ ਨਿਪਟਾਉਣ ਦਾ ਨਿਰਦੇਸ਼ ਦੇਵੇ। ਇਰਡਾਈ ਨੇ ਸਾਰੀਆਂ ਬੀਮਾ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਇਸ ਬਾਰੇ ਸਾਰੇ ਸਬੰਧਤ ਪੱਖਾਂ ਨੂੰ ਜਾਣਕਾਰੀ ਦੇ ਦੇਵੇ ਕਿ ਕੋਵਿਡ ਮਰੀਜ਼ ਦੇ ਹਸਪਤਾਲ ’ਚ ਦਾਖਲ ਹੋਣ ’ਤੇ ਅਤੇ ਸਾਰੇ ਜ਼ਰੂਰੀ ਦਸਤਾਵੇਜ਼ ਜਮ੍ਹਾ ਕਰਨ ਤੋਂ ਬਾਅਦ ਇਕ ਘੰਟੇ ਦੇ ਅੰਦਰ ਕੈਸ਼ਲੈੱਸ ਕਲੇਮ ਨਿਪਟਾਇਆ ਜਾਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਇਰਡਾਈ ਦਾ ਇਹ ਨਿਰਦੇਸ਼ ਸੀ ਕਿ 2 ਘੰਟੇ ਦੇ ਅੰਦਰ ਕੈਸ਼ਲੈੱਸ ਕਲੇਮ ਨਿਪਟਾਏ ਜਾਣ। ਿਜ਼ਕਰਯੋਗ ਹੈ ਕਿ ਦੇਸ਼ ’ਚ ਕੋਰਨਾ ਦੀ ਦੂਜੀ ਲਹਿਰ ਕਾਫੀ ਭਿਆਨਕ ਸਾਬਤ ਹੋ ਰਹੀ ਹੈ। ਹਸਪਤਾਲਾਂ ’ਚ ਕਾਫੀ ਭੀੜ ਹੈ ਅਤੇ ਲੋਕਾਂ ਨੂੰ ਬੈੱਡ ਨਹੀਂ ਮਿਲ ਰਹੇ। ਅਜਿਹੇ ’ਚ ਬੀਮਾ ਸਬੰਧੀ ਕਲੇਮ ਨਿਪਟਾਉਣ ’ਚ ਦੇਰੀ ਇਸ ’ਚ ਸਮੱਸਿਆ ਨੂੰ ਹੋਰ ਵਧਾਉਂਦੀ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆ ਨੇ ਕਾਬੂ ਕੀਤਾ ਕੋਰੋਨਾ , ਸਰਕਾਰ ਨੇ ਇਨ੍ਹਾਂ ਕਦਮਾਂ ਨਾਲ ਅੱਗੇ ਵਧ ਕੇ ਦਿਖਾਈ ਗੰਭੀਰਤਾ
ਮਰੀਜ਼ਾਂ ਨੂੰ ਮਿਲੇਗੀ ਰਾਹਤ
ਇਸ ਨਾਲ ਕਈ ਮਰੀਜ਼ਾਂ ਨੂੰ ਰਾਹਤ ਮਿਲੇਗੀ ਅਤੇ ਹਸਪਤਾਲਾਂ ’ਚ ਬੈੱਡ ਦੀ ਸਮੱਸਿਆ ਦੂਰ ਕਰਨ ’ਚ ਵੀ ਮਦਦ ਮਿਲੇਗੀ ਕਿਉਂਕਿ ਮਰੀਜ਼ਾਂ ਨੂੰ ਡਿਸਚਾਰਜ ਕਰਨਾ ਅਤੇ ਨਵੇਂ ਮਰੀਜ਼ਾਂ ਨੂੰ ਦਾਖਲ ਕਰਨਾ ਸੌਖਾਲਾ ਹੋਵੇਗਾ।
ਇਰਡਾਈ ਨੇ ਕਿਹਾ ਕਿ ਹਾਈਕੋਰਟ ਨੇ ਇਹ ਨਿਰਦੇਸ਼ ਦਿੱਤਾ ਹੈ ਕਿ ਕੋਵਿਡ-19 ਦੇ ਕੈਸ਼ਲੈੱਸ ਕਲੇਮ 30 ਤੋਂ 60 ਮਿੰਟ ਦੇ ਅੰਦਰ ਮਨਜ਼ੂਰ ਕੀਤੇ ਜਾਣ ਤਾਂ ਕਿ ਮਰੀਜ਼ਾਂ ਨੂੰ ਡਿਸਚਾਰਜ ਕਰਨ ’ਚ ਦੇਰੀ ਨਾ ਹੋਵੇ ਅਤੇ ਹਸਪਤਾਲਾਂ ’ਚ ਬੈੱਡ ਖਾਲੀ ਹੁੰਦੇ ਰਹਿਣ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਭਾਰਤ ਸਰਕਾਰ ਨੇ ਅੰਤਰਰਾਸ਼ਟਰੀ ਉਡਾਣਾਂ 'ਤੇ ਲੱਗੀ ਪਾਬੰਦੀ ਦੀ ਮਿਆਦ ਵਧਾਈ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।