ਇਨਫੋਸਿਸ ਆਸਟਰੇਲੀਆ ''ਚ 2020 ਤੱਕ ਦੇਵੇਗਾ 1,200 ਨੌਕਰੀਆਂ
Wednesday, Nov 21, 2018 - 06:04 PM (IST)

ਬੇਂਗਲੂਰ-ਸਾਫਟਵੇਅਰ ਕੰਪਨੀ ਇਨਫੋਸਿਸ ਨੇ ਕਿਹਾ ਕਿ ਉਹ ਆਸਟਰੇਲੀਆ 'ਚ 2020 ਤੱਕ 1,200 ਨੌਕਰੀਆਂ ਦੇਣ ਦੇ ਨਾਲ 3 ਇਨੋਵੇਸ਼ਨ ਕੇਂਦਰ ਖੋਲ੍ਹੇਗੀ। ਬੇਂਗਲੁਰੂ ਦੀ ਆਈ. ਟੀ. ਕੰਪਨੀ ਨੇ ਕਿਹਾ ਕਿ ਆਸਟਰੇਲੀਆ 'ਚ ਆਪਣੇ ਖਪਤਾਕਾਰਾਂ ਲਈ ਡਿਜੀਟਲ ਅਗਵਾਈ ਦੀ ਰਫਤਾਰ ਵਧਾਉਣ ਲਈ ਅਸੀਂ ਉਥੇ 2020 ਤੱਕ ਗ੍ਰੈਜੂਏਟ ਅਤੇ ਪੇਸ਼ੇਵਰਾਂ ਲਈ ਰੋਜ਼ਗਾਰ ਪੈਦਾ ਕਰ ਰਹੇ ਹਾਂ ਅਤੇ ਇਨੋਵੇਸ਼ਨ ਕੇਂਦਰ ਖੋਲ੍ਹ ਰਹੇ ਹਾਂ।
ਆਸਟਰੇਲੀਆ 'ਚ ਡਿਜੀਟਲ ਮਾਹਿਰਾਂ ਦੀ ਵਧਦੀ ਮੰਗ ਨੂੰ ਵੇਖਦੇ ਹੋਏ ਭਾਰਤੀ ਕੰਪਨੀ ਨੇ ਸਿੱਖਣ ਦੇ ਮੌਕੇ ਪ੍ਰਦਾਨ ਕਰਨ ਲਈ ਅਕੈਡਮਿਕ ਈਕੋਸਿਸਟਮ ਦੀ ਵੀ ਉਸਾਰੀ ਕੀਤੀ ਹੈ। ਬਿਆਨ ਅਨੁਸਾਰ 1,200 ਨੌਕਰੀਆਂ 'ਚੋਂ 40 ਫੀਸਦੀ ਨੌਕਰੀਆਂ ਆਸਟਰੇਲੀਆਈ ਯੂਨੀਵਰਸਿਟੀ ਵੱਲੋਂ ਕੰਪਿਊਟਰ ਸਾਇੰਸ ਅਤੇ ਡਿਜ਼ਾਈਨ ਦੇ ਗ੍ਰੈਜੂਏਟਾਂ ਨੂੰ ਦਿੱਤੀਆਂ ਜਾਣਗੀਆਂ। ਚੋਟੀ ਦੇ ਗ੍ਰੈਜੂਏਟ ਪ੍ਰਤਿਭਾਵਾਂ ਨੂੰ ਆਕਰਸ਼ਿਤ ਕਰਨ ਅਤੇ ਦੇਸ਼ 'ਚ ਹੁਨਰ ਉਸਾਰੀ ਨੂੰ ਹੱਲਾਸ਼ੇਰੀ ਦੇਣ ਲਈ ਸਿੱਖਿਅਕ ਸਾਂਝੇਦਾਰੀਆਂ ਨੂੰ ਮਜ਼ਬੂਤ ਕੀਤਾ ਜਾਵੇਗਾ। ਇਨਫੋਸਿਸ ਦੇ ਇਸ ਕਦਮ ਨਾਲ ਭਾਰਤੀਆਂ ਨੂੰ ਵੀ ਲਾਭ ਹੋਵੇਗਾ।