ਮਹਿੰਗਾਈ ਤੋਂ ਪ੍ਰੇਸ਼ਾਨ ਲੋਕਾਂ ਨੇ ਖਰਚਿਆਂ ’ਚ ਕੀਤੀ ਕਟੌਤੀ, ਕੀਮਤਾਂ ਹੋਰ ਵਧਣ ਦੀ ਜਾਰੀ ਹੋਈ ਚਿਤਾਵਨੀ

04/17/2022 9:48:49 AM

ਨਵੀਂ ਦਿੱਲੀ - ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਲੱਖਾਂ ਪਰਿਵਾਰਾਂ ਨੇ ਰੋਜ਼ਾਨਾ ਦੀ ਖਪਤ ਵਾਲੀਆਂ ਵਸਤਾਂ ਟੁਥਪੇਸਟ ਤੋਂ ਲੈ ਕੇ ਸਾਬਣ ਤੱਕ ਦੇ ਖਰਚੇ ’ਚ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇੱਥੋਂ ਤੱਕ ਕਿ ਭਾਰਤ ਦੀਆਂ ਕੁੱਝ ਸਭ ਤੋਂ ਵੱਡੀਆਂ ਖਪਤਕਾਰ ਵਸਤੂ ਕੰਪਨੀਆਂ ਡਿਗਦੀ ਮੰਗ ਅਤੇ ਧੀਮੀ ਵਿਕਰੀ ਕਾਰਨ ਵਧਦੇ ਹੋਏ ਆਪਣੇ ਮਾਰਜ਼ਨ ਨੂੰ ਘੱਟ ਕਰ ਰਹੀਆਂ ਹਨ।

ਇਕ ਰਿਪੋਰਟ ਮੁਤਾਬਕ ਕੰਪਨੀਆਂ ਨੇ ਪੈਕੇਜਡ ਨੂਡਲਸ ਤੋਂ ਲੈ ਕੇ ਡਿਟਰਜੈਂਟ ਤੱਕ ਲਗਭਗ ਹਰ ਚੀਜ਼ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ, ਜਿਸ ਦਾ ਮੁੱਖ ਕਾਰਨ ਕੱਚੇ ਮਾਲ ਦੀਆਂ ਵਧੀ ਹੋਈਆਂ ਕੀਮਤਾਂ ਹਨ। ਵਪਾਰ-ਖੂਫੀਆ ਫਰਮ ਬਿਜੋਮ ਦੀ ਇਕ ਤਾਜ਼ਾ ਰਿਪੋਰਟ ਮੁਤਾਬਕ ਪੇਂਡੂ ਇਲਾਕਿਆਂ ’ਚ ਵੱਡੀ ਕਟੌਤੀ ਨਾਲ ਰੋਜ਼ਾਨਾ ਦੀ ਵਰਤੋਂ ਵਾਲੀਆਂ ਵਸਤਾਂ ਦੀ ਵਿਕਰੀ ਘਟ ਰਹੀ ਹੈ ਜੋ 7 ਮਿਲੀਅਨ ਤੋਂ ਵੱਧ ਜਨਰਲ ਸਟੋਰਾਂ ਨੂੰ ਟ੍ਰੈਕਟ ਕਰਦੀ ਹੈ। ਪਰਿਵਾਰ ਪੈਸੇ ਬਚਾਉਣ ਲਈ ਛੋਟੇ ਪੈਕ ਜਾਂ ਸਸਤੇ ਬਦਲ ਵੱਲ ਰੁਖ ਕਰ ਰਹੇ ਹਨ, ਕਿਉਂਕਿ ਯੂਕ੍ਰੇਨ ਦੇ ਸੰਘਰਸ਼ ਕਾਰਨ ਮਹਿੰਗੇ ਤੇਲ ਅਤੇ ਟੁੱਟੀਆਂ ਹੋਈਆਂ ਸਪਲਾਈ ਚੇਨਜ਼ ਨੇ ਅਮੀਰ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ’ਚ ਮਹਿੰਗਾਈ ਨੂੰ ਵਧਾ ਦਿੱਤਾ ਹੈ।

ਇਹ ਵੀ ਪੜ੍ਹੋ : ਭਾਰਤੀ ਕਿਸਾਨ ਭਰ ਰਹੇ ਦੁਨੀਆ ਦਾ ਢਿੱਡ, ਹੁਣ ਮਿਸਰ ਨੇ ਵੀ ਦਿੱਤੀ ਸਪਲਾਈਕਰਤਾ ਵਜੋਂ ਮਨਜ਼ੂਰੀ

ਮਹਿੰਗਾਈ ਲਈ ਤਿਆਰ ਰਹਿਣ ਦੀ ਚਿਤਾਵਨੀ

ਜਾਰੀ ਕੀਤੇ ਗਏ ਅਧਿਕਾਰਕ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਭਾਰਤ ’ਚ ਪ੍ਰਚੂਨ ਮਹਿੰਗਾਈ ਮਾਰਚ ’ਚ ਵਧ ਕੇ 6.95 ਫੀਸਦੀ ਹੋ ਗਈ ਜੋ ਖਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ’ਚ ਤੇਜ਼ ਉਛਾਲ ਤੋਂ ਪ੍ਰੇਰਿਤ 17 ਮਹੀਨਿਆਂ ਦਾ ਉੱਚ ਪਧਰ ਹੈ। ਅਮਰੀਕੀ ਮਹਿੰਗਾਈ ਦਰ ਰਿਕਾਰਡ 10 ਫੀਸਦੀ ’ਤੇ ਪਹੁੰਚ ਗਈ, ਜਦ ਕਿ ਬ੍ਰਿਟੇਨ ’ਚ ਖਪਤਕਾਰ ਕੀਮਤਾਂ ’ਚ ਪਿਛਲੇ ਮਹੀਨੇ 7 ਫੀਸਦੀ ਦਾ ਵਾਧਾ ਹੋਇਆ ਹੈ। ਪਰਿਵਾਰਾਂ ਨੂੰ ਹੋਰ ਵਧੇਰੇ ਮਹਿੰਗਾਈ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ। ਰਿਜ਼ਰਵ ਬੈਂਕ ਨੇ ਪਿਛਲੇ ਹਫਤੇ ਆਪਣੇ ਤਾਜ਼ਾ ਅਪਡੇਟ ’ਚ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਵਿੱਤੀ ਸਾਲ 2023 ’ਚ ਮਹਿੰਗਾਈ ਤੇਜ਼ੀ ਨਾਲ ਵਧ ਕੇ 5.7 ਫੀਸਦੀ ਹੋ ਜਾਏਗੀ ਜੋ ਉਸ ਦੇ ਪਿਛਲੇ 4.5 ਫੀਸਦੀ ਦੇ ਅਨੁਮਾਨ ਤੋਂ ਵੱਧ ਹੈ।

ਇਹ ਵੀ ਪੜ੍ਹੋ : ਖ਼ਰਾਬ ਫੂਡ ਡਲਿਵਰੀ ’ਤੇ ਅਸਥਾਈ ਤੌਰ ’ਤੇ ਗਾਹਕ ਰੱਦ ਕਰ ਸਕਣਗੇ ਆਨਲਾਈਨ ਆਰਡਰ : ਜ਼ੋਮੈਟੋ

ਗਰੀਬ ਪਰਿਵਾਰ ਵਧੇਰੇ ਪ੍ਰਭਾਵਿਤ

ਖਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ’ਚ ਵਾਧਾ ਗਰੀਬ ਪਰਿਵਾਰਾਂ ਨੂੰ ਵਧੇਰੇ ਪ੍ਰਭਾਵਿਤ ਕਰਦਾ ਹੈ ਕਿਉਂਕਿ ਉਹ ਆਪਣੇ ਬਜਟ ਦਾ ਵਧੇਰੇ ਹਿੱਸਾ ਅਮੀਰਾਂ ਦੀ ਤੁਲਨਾ ’ਚ ਭੋਜਨ ’ਤੇ ਖਰਚ ਕਰਦੇ ਹਨ। ਕੰਜਿਊਮਰ ਗੁਡਸ ਮੁਖੀ ਡਾਬਰ ਲਿਮਟਿਡ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਜ਼ਿਆਦਾਤਰ ਸ਼ੈਪੂ, ਟੁਥਪੇਸਟ ਅਤੇ ਹੇਅਰ ਆਇਲ ਆਦਿ ਦੀ ਵਿਕਰੀ ਮਾਤਰਾ ਘਟ ਰਹੀ ਸੀ। ਬਿਜੋਮ ਨੇ ਕਿਹਾ ਕਿ ਮਾਰਚ ’ਚ ਸਾਬਣ ਦੀ ਵਿਕਰੀ ਇਕ ਮਹੀਨੇ ਪਹਿਲਾਂ ਦੀ ਤੁਲਨਾ ’ਚ 5 ਫੀਸਦੀ ਡਿਗ ਗਈ ਸੀ। 24 ਫਰਵਰੀ ਨੂੰ ਯੂਕ੍ਰੇਨ ’ਤੇ ਰੂਸ ਦੇ ਹਮਲੇ ਨਾਲ ਘਰੇਲੂ ਕੀਮਤਾਂ ਵਧਣ ਲੱਗੀਆਂ, 2014 ਤੋਂ ਬਾਅਦ ਪਹਿਲੀ ਵਾਰ ਕੱਚ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਉੱਠ ਗਈਆਂ। ਕਿਉਂਕਿ ਭਾਰਤ ਕੱਚੇ ਤੇਲ ਦਾ ਸ਼ੁੱਧ ਦਰਾਮਦਕਾਰ ਹੈ, ਇਸ ਲਈ ਈਂਧਨ ਮਹਿੰਗਾਈ ਹਰ ਦੂਜੇ ਚੰਗੇ ਉਤਪਾਦ ਦੀਆਂ ਕੀਮਤਾਂ ਨੂੰ ਵਧਾ ਦਿੰਦੀ ਹੈ। ਪਿਛਲੇ ਮਹੀਨੇ ਮੁਤਾਬਕ ਕੱਚੇ ਤੇਲ ਦੀਆਂ ਕੀਮਤਾਂ ’ਚ 10 ਡਾਲਰ ਦਾ ਵਾਧਾ ਪ੍ਰਚੂਨ ਮਹਿੰਗਾਈ ਨੂੰ 50-60 ਬੀ. ਪੀ.ਐੱਸ. (ਆਧਾਰ ਅੰਕ) ਅਤੇ ਥੋਕ ਮਹਿੰਗਾਈ ਨੂੰ 125-135 ਬੀ. ਪੀ.ਐੱਸ. ਤੱਕ ਵਧਾ ਸਕਦੀ ਹੈ। ਇਕ ਆਧਾਰ ਅੰਕ ਫੀਸਦੀ ਅੰਕ ਦਾ 100ਵਾਂ ਹਿੱਸਾ ਹੁੰਦਾ ਹੈ।

ਇਹ ਵੀ ਪੜ੍ਹੋ : ਫਾਸਟ ਫੂਡ ’ਤੇ ਵੀ ਪਈ ਮਹਿੰਗਾਈ ਦੀ ਮਾਰ, ਕੀਮਤਾਂ ’ਚ 5 ਤੋਂ 10 ਫੀਸਦੀ ਦਾ ਵਾਧਾ

ਖਪਤਕਾਰ ਲੱਭ ਰਹੇ ਹਨ ਘੱਟ ਕੀਮਤ ਦੇ ਬ੍ਰਾਂਡ

ਬਿਜੋਸ ਦੇ ਅੰਕੜਿਆਂ ਮੁਤਾਬਕ ਜਨਵਰੀ ਤੋਂ ਮਾਰਚ ਦੇ ਪਹਿਲੇ ਹਫਤੇ ਦਰਮਿਆਨ ਘੱਟ ਕੀਮਤ ਵਾਲੇ ਛੋਟੇ ਪੈਕੇਜਾਂ ਦੀ ਪੇਂਡੂ ਵਿਕਰੀ ’ਚ ਪੀਣ ਵਾਲੇ ਤਰਲ ਪਦਾਰਥਾਂ ’ਚ 2 ਫੀਸਦੀ, ਨਿੱਜੀ ਦੇਖਭਾਲ ਉਤਪਾਦਾਂ ’ਚ 4 ਫੀਸਦੀ ਅਤੇ ਹੋਰ ਵਸਤਾਂ ’ਚ 10.5 ਫੀਸਦੀ ਦਾ ਵਾਧਾ ਹੋਇਆ। ਘਟਨਾ ਨੂੰ ਡਾਊਨਟ੍ਰੇਡਿੰਗ ਕਿਹਾ ਜਾਂਦਾ ਹੈ ਅਤੇ ਲਾਜ਼ਮੀ ਤੌਰ ’ਤੇ ਇਸ ਦਾ ਮਤਲਬ ਹੈ ਕਿ ਖਪਤਕਾਰ ਛੋਟੇ ਪੈਕ ਅਤੇ ਘੱਟ ਕੀਮਤ ਵਾਲੇ ਬ੍ਰਾਂਡ ਪਸੰਦ ਕਰਦੇ ਹਨ। ਅੰਕੜਿਆਂ ਮੁਤਾਬਕ ਹਿੰਦੁਸਤਾਨ ਯੂਨੀਲਿਵਰ ਲਿਮਟਿਡ, ਮੈਰਿਕੋ ਲਿਮਟਿਡ, ਡਾਬਰ ਇੰਡੀਆ ਲਿਮਟਿਡ, ਇਮਾਮੀ ਲਿਮਟਿਡ ਅਤੇ ਬ੍ਰਿਟਾਨੀਆ ਇੰਡਸਟੀਜ਼ ਲਿਮਟਿਡ ਸਮੇਤ ਭਾਰਤ ਦੀ ਸਭ ਤੋ2 ਵੱਡੀ ਐੱਫ. ਐੱਮ. ਸੀ. ਜੀ. ਫਰਮਾਂ ਨੇ ਮਾਰਜਨ ਨਿਚੋੜਿਆ ਹੈ, ਜਿਸ ਨਾਲ ਉਨ੍ਹਾਂ ਨੂੰ ਹਾਲ ਹੀ ਦੇ ਮਹੀਨਿਆਂ ’ਚ ਕੀਮਤਾਂ ’ਚ 30 ਫੀਸਦੀ ਤੱਕ ਦਾ ਵਾਧਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਨੇਪਾਲ 'ਤੇ ਵੀ ਮੰਡਰਾਏ ਆਰਥਿਕ ਸੰਕਟ ਦੇ ਬੱਦਲ , ਵਿੱਤ ਮੰਤਰੀ ਨੇ ਪ੍ਰਵਾਸੀਆਂ ਨੂੰ ਕੀਤੀ ਇਹ ਅਪੀਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News