ਜੁਲਾਈ, ਅਗਸਤ ''ਚ ਮਹਿੰਗਾਈ 6% ਤੋਂ ਉਪਰ ਰਹਿ ਸਕਦੀ ਹੈ: ਨੋਮੁਰਾ
Saturday, Jul 22, 2023 - 11:29 AM (IST)
ਬਿਜ਼ਨੈੱਸ ਡੈਸਕ - ਬ੍ਰੋਕਰੇਜ ਫਰਮ ਨੇ ਕਿਹਾ ਕਿ ਇਸ ਸਾਲ ਦੇ ਅੰਤ 'ਚ ਕਈ ਸੂਬਿਆਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਅਗਲੇ ਸਾਲ ਅਪ੍ਰੈਲ-ਮਈ 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮਹਿੰਗਾਈ ਨੂੰ ਕੰਟਰੋਲ 'ਚ ਰੱਖਣਾ ਸਰਕਾਰ ਦੀ ਸਿਆਸੀ ਤਰਜੀਹ ਹੋਵੇਗੀ। ਜੂਨ 'ਚ ਪ੍ਰਚੂਨ ਮਹਿੰਗਾਈ ਦਰ ਮਈ 'ਚ 4.31 ਫ਼ੀਸਦੀ ਦੇ ਮੁਕਾਬਲੇ ਵਧ ਕੇ 4.81 ਫ਼ੀਸਦੀ 'ਤੇ ਪਹੁੰਚ ਗਈ। ਇਸ ਲਈ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਹੋ ਰਿਹਾ ਵਾਧਾ ਜ਼ਿੰਮੇਵਾਰ ਦੱਸਿਆ ਗਿਆ।
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਰਾਹਤ, ਇਨ੍ਹਾਂ ਸ਼ਹਿਰਾਂ 'ਚ ਸਸਤਾ ਹੋਇਆ ਤੇਲ!
ਰਿਜ਼ਰਵ ਬੈਂਕ ਨੇ ਪਿਛਲੇ ਸਾਲ ਪ੍ਰਚੂਨ ਮਹਿੰਗਾਈ ਉੱਚ ਪੱਧਰ 'ਤੇ ਪਹੁੰਚਣ ਤੋਂ ਬਾਅਦ ਨੀਤੀਗਤ ਰੈਪੋ ਦਰ ਵਧਾ ਕੇ ਮੰਗ ਨੂੰ ਕੰਟਰੋਲ ਕਰਨ ਦੀ ਰਣਨੀਤੀ ਅਪਣਾਈ। ਰੈਪੋ ਰੇਟ ਵਿੱਚ ਲਗਾਤਾਰ ਕਈ ਵਾਰ ਵਾਧਾ ਕੀਤਾ ਗਿਆ ਅਤੇ ਇਹ ਚਾਰ ਫ਼ੀਸਦੀ ਤੋਂ ਵਧ ਕੇ 6.50 ਫ਼ੀਸਦੀ ਹੋ ਗਿਆ। ਹਾਲਾਂਕਿ ਪਿਛਲੀਆਂ ਦੋ ਦੋ-ਮਾਸਿਕ ਸਮੀਖਿਆ ਮੀਟਿੰਗਾਂ ਵਿੱਚ ਰੈਪੋ ਦਰ ਨੂੰ ਸਥਿਰ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : Johnson & Johnson ਬੇਬੀ ਪਾਊਡਰ ਕਾਰਨ ਹੋਇਆ ਕੈਂਸਰ, ਕੰਪਨੀ ਨੂੰ ਭਰਨੇ ਪੈਣਗੇ 154 ਕਰੋੜ ਰੁਪਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8