ਮਾਰਚ ਤੱਕ 6 ਫੀਸਦੀ ਹੇਠਾਂ ਆ ਸਕਦੀ ਹੈ ਮਹਿੰਗਾਈ, RBI ਇਸ ਸਾਲ ਦੇ ਅੰਤ ਤੱਕ ਵਧਾ ਸਕਦੈ ਰੈਪੋ ਰੇਟ

Tuesday, Aug 23, 2022 - 12:01 PM (IST)

ਮਾਰਚ ਤੱਕ 6 ਫੀਸਦੀ ਹੇਠਾਂ ਆ ਸਕਦੀ ਹੈ ਮਹਿੰਗਾਈ, RBI ਇਸ ਸਾਲ ਦੇ ਅੰਤ ਤੱਕ ਵਧਾ ਸਕਦੈ ਰੈਪੋ ਰੇਟ

ਨਵੀਂ ਦਿੱਲੀ- ਖੁਦਰਾ ਮਹਿੰਗਾਈ ਭਾਵੇਂ ਹੀ ਪਿਛਲੇ ਤਿੰਨ ਮਹੀਨੇ ਤੋਂ ਘੱਟ ਰਹੀ ਹੈ। ਪਰ ਅਗਲੇ ਸਾਲ ਮਾਰਚ ਤੱਕ ਹੀ ਇਸ ਦੇ ਛੇ ਫੀਸਦੀ ਤੋਂ ਹੇਠਾਂ ਆਉਣ ਦੀ ਉਮੀਦ ਹੈ ਉਧਰ ਉੱਚ ਮਹਿੰਗਾਈ 'ਤੇ ਕਾਬੂ ਪਾਉਣ ਲਈ ਆਰ.ਬੀ.ਆਈ. ਦਸੰਬਰ ਤੱਕ ਰੈਪੋ ਦਰਦ 'ਚ 0.60 ਫੀਸਦੀ ਤੱਕ ਦਾ ਵਾਧਾ ਕਰ ਸਕਦਾ ਹੈ। 
ਬਾਰਕਲੇਜ ਦੇ ਮੁੱਖ ਅਰਥਸ਼ਾਸਤਰੀ (ਭਾਰਤ) ਰਾਹੁਲ ਬਜੋਰੀਆ ਨੇ ਕਿਹਾ ਕਿ ਮਹਿੰਗਾਈ 'ਤੇ ਕਾਬੂ ਪਾਉਣ ਲਈ ਹੋਰ ਕੇਂਦਰੀ ਬੈਂਕਾਂ ਦੀ ਤਰ੍ਹਾਂ ਆਰ.ਬੀ.ਆਈ. ਵੀ ਆਕਰਾਮਕ ਰੁਖ ਅਪਣਾ ਸਕਦਾ ਹੈ। ਸਤੰਬਰ ਅਤੇ ਦਸਬੰਰ 'ਚ ਮੌਦਰਿਕ ਨੀਤੀ ਕਮੇਟੀ (ਐੱਮ.ਪੀ.ਸੀ.) ਦੀ ਹੋਣ ਵਾਲੀ ਮੀਟਿੰਗ 'ਚ ਆਰ.ਬੀ.ਆਈ. ਰੈਪੋ ਦਰ ਦੋ ਵਾਰ 'ਚ 0.50 ਫੀਸਦੀ ਵਧਾ ਸਕਦਾ ਹੈ। ਉਧਰ ਕੁਝ ਮਾਹਰਾਂ ਦਾ ਮੰਨਣਾ ਹੈ ਕਿ ਸਤੰਬਰ 'ਚ ਹੋਣ ਵਾਲੀ ਐੱਮ.ਪੀ.ਸੀ. ਦੀ ਬੈਠਕ 'ਚ ਨੀਤੀਗਤ ਦਰ 'ਚ 0.50 ਫੀਸਦੀ ਵਾਧਾ ਹੋ ਸਕਦਾ ਹੈ। 
ਕੱਚੇ ਤੇਲ 'ਚ ਨਰਮੀ
ਸੰਸਾਰਕ ਮੰਦੀਆਂ ਦੀਆਂ ਚਿੰਤਾਵਾਂ ਅਤੇ ਕੇਂਦਰੀ ਬੈਂਕ ਦੇ ਆਕਰਾਮਕ ਰੁਖ ਦੇ ਵਿਚਾਲੇ ਮੰਗ ਘਟਣ ਨਾਲ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ। ਅਕਤੂਬਰ ਦੇ ਲਈ ਬ੍ਰੈਂਟ ਕਰੂਡ ਦਾ ਭਾਅ 1.6 ਫੀਸਦੀ ਦੀ ਗਿਰਾਵਟ ਦੇ ਨਾਲ 95.12 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ। ਅਮਰੀਕੀ ਬੈਂਚਮਾਰਕ ਡਬਲਿਊ.ਟੀ.ਆਈ ਦਾ ਸਤੰਬਰ ਵਾਇਦਾ ਭਾਅ 1.7 ਫੀਸਦੀ ਨਰਮੀ ਦੇ ਨਾਲ 89.21 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ ਹੈ।


author

Aarti dhillon

Content Editor

Related News