ਰਿਜ਼ਰਵ ਬੈਂਕ ਦੇ ਗਵਰਨਰ ਨੇ ਕਿਹਾ, ਮਹਿੰਗਾਈ ਦਾ ਰੁਖ ਹੁਣ ਹੇਠਾਂ ਵੱਲ
Monday, Feb 14, 2022 - 08:29 PM (IST)
ਨਵੀਂ ਦਿੱਲੀ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਦਾ ਮੰਨਣਾ ਹੈ ਕਿ ਮਹਿੰਗਾਈ ਦਾ ਰੁਖ ਹੁਣ ਹੇਠਾਂ ਵੱਲ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਬੈਂਕ ਮੁੱਲ ਵਾਧਾ ਅਤੇ ਆਰਥਿਕ ਵਾਧੇ ਦਰਮਿਆਨ ਇਕ ਉਚਿੱਤ ਤਾਲਮੇਲ ਕਾਇਮ ਕਰਨ ਦਾ ਕੰਮ ਜਾਰੀ ਰੱਖੇਗਾ।
ਰਿਜ਼ਰਵ ਬੈਂਕ ਦੇ ਕੇਂਦਰੀ ਬੋਰਡ ਦੇ ਡਾਇਰੈਕਟਰਾਂ ਦੀ ਬੈਠਕ ਤੋਂ ਬਾਅਦ ਦਾਸ ਨੇ ਇਹ ਗੱਲ ਕਹੀ। ਇਸ ਬੈਠਕ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸੰਬੋਧਨ ਕੀਤਾ। ਦਾਸ ਨੇ ਕਿਹਾ ਕਿ ਰਿਜ਼ਰਵ ਬੈਂਕ ਦਾ ਮਹਿੰਗਾਈ ਦਾ ਅਨੁਮਾਨ ‘ਮਜ਼ਬੂਤ’ ਹੈ ਪਰ ਇਸ ਦਾ ਰੁਝਾਨ ਹੇਠਾਂ ਵੱਲ ਹੈ। ਹਾਲਾਂਕਿ ਇਸ ਦੇ ਨਾਲ ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਦਾ ਜੋਖਮ ਜੁੜਿਆ ਹੈ। ਉਨ੍ਹਾਂ ਨੇ ਕਿਹਾ ਕਿ ਰਿਜ਼ਰਵ ਬੈਂਕ ਕੋ ਰਾਏ ਬਣਾਉਣ ਤੋਂ ਪਹਿਲਾਂ ਕੱਚੇ ਤੇਲ ਦੀਆਂ ਕੀਮਤਾਂ ’ਚ ਉਤਰਾਅ-ਚੜਾਅ ਦੇ ਇਕ ਨਿਸ਼ਚਿਤ ਘੇਰੇ ’ਤੇ ਗੌਰ ਕਰਦਾ ਹੈ।
ਦਾਸ ਨੇ ਕਿਹਾ ਕਿ ਬਜਟ ’ਚ ਐਲਾਨੇ ਸਰਕਾਰੀ ਗ੍ਰੀਨ ਬਾਂਡ ਬਾਰੇ ਫੈਸਲਾ ਅਗਲੇ ਮਹੀਨੇ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਨਕਦ ਅਤੇ ਕਰਜ਼ਾ ਪ੍ਰਬੰਧਨ ’ਤੇ ਨਿਗਰਾਨੀ ਸਮੂਹ ਦੀ ਅਗਲੇ ਮਹੀਨੇ ਬੈਠਕ ਹੋਵੇਗੀ ਅਤੇ ਗ੍ਰੀਨ ਬਾਂਡ ਜਾਰੀ ਕਰਨ ਦੀ ਯੋਜਨਾ ਬਣਾਈ ਜਾਵੇਗੀ। ਰਵਾਇਤ ਮੁਤਾਬਕ ਬਜਟ ਤੋਂ ਬਾਅਦ ਵਿੱਤ ਮੰਤਰੀ ਰਿਜ਼ਰਵ ਬੈਂਕ ਬੋਰਡ ਆਫ ਡਾਇਰੈਕਟਰਜ਼ ਨੂੰ ਸੰਬੋਧਨ ਕਰਦੀ ਹੈ।
ਉਨ੍ਹਾਂ ਨੇ ਕਿਹਾ ਕਿ ਅਜਿਹੇ ਕਈ ਨਿਵੇਸ਼ਕ ਹਨ, ਜਿਨ੍ਹਾਂ ਕੋਲ ਗ੍ਰੀ ਬ੍ਰਾਂਡ ’ਚ ਨਿਵੇਸ਼ ਨੂੰ ਲੈ ਕੇ ਵੱਖ ਤੋਂ ਫੰਡ ਹੈ। ਇਸੇ ਨੂੰ ਦੇਖਦੇ ਹੋਏ ਗ੍ਰੀਨ ਬਾਂਡ ਲਿਆਉਣ ਦਾ ਫੈਸਲਾ ਕੀਤਾ ਗਿਆ। ਯਾਨੀ ਜਦੋਂ ਤੁਸੀਂ ਗ੍ਰੀਨ ਬਾਂਡ ਜਾਰੀ ਕਰਦੇ ਹੋ, ਇਸ ਦਾ ਮਕਸਦ ਸਪੱਸ਼ਟ ਹੁੰਦਾ ਹੈ ਅਤੇ ਇਹ ਵੱਖਰੇ ਟੀਚੇ ਲਈ ਹੁੰਦਾ ਹੈ।