ਮਹਿੰਗਾਈ ਦੀ ਮਾਰ : 150 ਰੁਪਏ ਤੱਕ ਜਾ ਸਕਦਾ ਹੈ ਪੈਟਰੋਲ

Monday, Nov 01, 2021 - 03:59 PM (IST)

ਨਵੀਂ ਦਿੱਲੀ (ਭਾਸ਼ਾ) - ਵਾਹਨ ਈਂਧਨ ਕੀਮਤਾਂ ’ਚ ਐਤਵਾਰ ਨੂੰ ਲਗਾਤਾਰ ਚੌਥੇ ਦਿਨ ਵਾਧਾ ਹੋਇਆ। ਪੈਟਰੋਲ ਅਤੇ ਡੀਜ਼ਲ ਦੋਹਾਂ ਦੇ ਮੁੱਲ 35-35 ਪੈਸੇ ਪ੍ਰਤੀ ਲਿਟਰ ਅਤੇ ਵਧਾਏ ਗਏ ਹਨ। ਇਸ ਨਾਲ ਪੂਰੇ ਦੇਸ਼ ’ਚ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਹੁਣ ਨਵੀਂ ਉਚਾਈ ’ਤੇ ਪਹੁੰਚ ਗਏ ਹਨ।

ਗਲੋਬਲ ਬ੍ਰੋਕਰੇਜ ਹਾਊਸ ਗੋਲਡਮੈਨ ਨੇ ਅੰਦਾਜ਼ਾ ਲਾਇਆ ਹੈ ਕਿ ਕਰੂਡ ਆਇਲ ਦੀਆਂ ਕੀਮਤਾਂ ਅਗਲੇ ਸਾਲ ਤੱਕ 110 ਡਾਲਰ ਪ੍ਰਤੀ ਬੈਰਲ ’ਤੇ ਜਾ ਸਕਦੀਆਂ ਹਨ। ਇਸ ਸਾਲ ਦੇ ਅੰਤ ਤੱਕ ਇਹ 100 ਡਾਲਰ ਤੱਕ ਜਾ ਸਕਦੀ ਹੈ। ਯਾਨੀ ਅੱਜ ਹਿਸਾਬ ਨਾਲ ਕੱਚੇ ਤੇਲ ਦੀਆਂ ਕੀਮਤਾਂ 30 ਫੀਸਦੀ ਤਕ ਵਧ ਸਕਦੀਆਂ ਹਨ। ਗੋਲਡਮੈਨ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ 30 ਫੀਸਦੀ ਵਧਣ ਦਾ ਮਤਲੱਬ ਭਾਰਤ ’ਚ ਪੈਟਰੋਲ ਦੀਆਂ ਕੀਮਤਾਂ 150 ਰੁਪਏ ਲਿਟਰ, ਜਦਕਿ ਡੀਜ਼ਲ ਦੀਆਂ ਕੀਮਤਾਂ 140 ਰੁਪਏ ਲਿਟਰ ਤੱਕ ਜਾ ਸਕਦੀਆਂ ਹਨ।

ਗੋਲਡਮੈਨ ਨੇ ਕਿਹਾ ਕਿ ਸਾਡਾ ਅੰਦਾਜ਼ਾ ਹੈ ਕਿ ਤੇਲ ਦੀ ਗਲੋਬਲ ਡਿਮਾਂਡ 99 ਮਿਲੀਅਨ ਬੈਰਲ ਪ੍ਰਤੀ ਦਿਨ ਹੋ ਸਕਦੀ ਹੈ। ਇਹ ਛੇਤੀ ਹੀ 100 ਮਿਲੀਅਨ ਬੈਰਲ ਪਾਰ ਕਰ ਜਾਵੇਗੀ, ਜੋ ਕੋਰੋਨਾ ਤੋਂ ਪਹਿਲਾਂ ਦਾ ਪੱਧਰ ਹੈ। ਅਜੇ ਕੱਚਾ ਤੇਲ 85 ਡਾਲਰ ਦੇ ਲਗਭਗ ਹੈ।

ਇਹ ਵੀ ਪੜ੍ਹੋ : ਨਵੰਬਰ ਦੇ ਪਹਿਲੇ ਪੰਦਰਵਾੜੇ ਮਿਲੇਗਾ ਕਮਾਈ ਦਾ ਮੌਕਾ, 5 ਕੰਪਨੀਆਂ ਦੇ IPO ਨਾਲ ਗੁਲਜ਼ਾਰ ਹੋਵੇਗਾ ਬਾਜ਼ਾਰ

ਅਕਤੂਬਰ ਮਹੀਨੇ ’ਚ 24 ਵਾਰ ਪੈਟਰੋਲ-ਡੀਜ਼ਲ ਹੋਏ ਮਹਿੰਗੇ

ਉਥੇ ਹੀ ਜੇਕਰ ਅਕਤੂਬਰ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਇਸ ਮਹੀਨੇ 24 ਵਾਰ ਪੈਟਰੋਲ-ਡੀਜ਼ਲ ਮਹਿੰਗੇ ਹੋਏ ਹਨ, ਜੋ ਕਿਸੇ ਵੀ 1 ਮਹੀਨੇ ’ਚ ਸਭ ਤੋਂ ਜ਼ਿਆਦਾ ਹੈ। ਇਸ ਮਹੀਨੇ ਰਾਜਧਾਨੀ ਦਿੱਲੀ ’ਚ ਪੈਟਰੋਲ 7.70 ਅਤੇ ਡੀਜ਼ਲ 8.20 ਰੁਪਏ ਮਹਿੰਗਾ ਹੋ ਚੁੱਕਿਆ ਹੈ। ਉਥੇ ਹੀ 2021 ਦੀ ਗੱਲ ਕਰੀਏ ਤਾਂ ਇਸ ਸਾਲ 1 ਜਨਵਰੀ ਨੂੰ ਪੈਟਰੋਲ 83.97 ਅਤੇ ਡੀਜ਼ਲ 74.12 ਰੁਪਏ ਪ੍ਰਤੀ ਲਿਟਰ ਸੀ। ਹੁਣ ਇਹ 109.34 ਅਤੇ 98.07 ਰੁਪਏ ਪ੍ਰਤੀ ਲਿਟਰ ’ਤੇ ਹੈ। ਯਾਨੀ 10 ਮਹੀਨੇ ਤੋਂ ਵੀ ਘੱਟ ਸਮੇਂ ’ਚ ਪੈਟਰੋਲ 25.37 ਅਤੇ ਡੀਜ਼ਲ 23.97 ਰੁਪਏ ਤੱਕ ਮਹਿੰਗਾ ਹੋਇਆ ਹੈ।

ਉਥੇ ਹੀ ਪੈਟਰੋਲਿਅਮ ਕੰਪਨੀਆਂ ਵੱਲੋਂ ਅੱਜ ਵਧਾਈ ਗਈ ਕੀਮਤ ਤੋਂ ਬਾਅਦ ਹੁਣ ਦਿੱਲੀ ’ਚ ਹੁਣ ਪੈਟਰੋਲ 109.34 ਰੁਪਏ ਪ੍ਰਤੀ ਲਿਟਰ ਦੇ ਆਪਣੇ ਕੁੱਲ-ਵਕਤੀ ਉੱਚੇ ਪਧਰ ’ਤੇ ਪਹੁੰਚ ਗਿਆ ਹੈ। ਮੁੰਬਈ ’ਚ ਇਹ ਹੁਣ 115.15 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਮੁੰਬਈ ’ਚ ਡੀਜ਼ਲ 106.23 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ ਹੈ। ਵਾਹਨ ਈਂਧਨ ਕੀਮਤਾਂ ’ਚ ਲਗਾਤਾਰ ਚੌਥੇ ਦਿਨ ਵਾਧਾ ਹੋਇਆ ਹੈ। 25 ਤੋਂ 27 ਅਕਤੂਬਰ ਦੇ ਦੌਰਾਨ ਕੀਮਤਾਂ ’ਚ ਕੋਈ ਬਦਲਾਅ ਨਹੀਂ ਹੋਇਆ ਸੀ। ਉਸ ਦੇ ਬਾਅਦ ਤੋਂ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਲਗਾਤਾਰ 35 ਪੈਸੇ ਪ੍ਰਤੀ ਲਿਟਰ ਦੇ ਹਿਸਾਬ ਨਾਲ ਵਧ ਰਹੇ ਹਨ। ਦੇਸ਼ ਦੇ ਸਾਰੇ ਪ੍ਰਮੁੱਖ ਸ਼ਹਿਰਾਂ ’ਚ ਪੈਟਰੋਲ ਪਹਿਲਾਂ ਹੀ 100 ਰੁਪਏ ਪ੍ਰਤੀ ਲਿਟਰ ਤੋਂ ਪਾਰ ਹੋ ਗਿਆ ਹੈ।

ਇਹ ਵੀ ਪੜ੍ਹੋ : ‘ਇਸ ਦੀਵਾਲੀ ‘ਚਮਕੇਗਾ’ ਸੋਨਾ’, ਪਿਛਲੇ ਕੁੱਝ ਮਹੀਨਿਆਂ ’ਚ ਕੀਮਤੀ ਧਾਤੂ ਨੇ ਦਿੱਤਾ ਚੰਗਾ ਰਿਟਰਨ

33 ਸੂਬਿਆਂ ’ਚ ਪੈਟਰੋਲ ਅਤੇ 18 ’ਚ ਡੀਜ਼ਲ 100 ਤੋਂ ਪਾਰ

ਦੇਸ਼ ਦੇ 33 ਸੂਬਿਆਂ ’ਚ ਪੈਟਰੋਲ 100 ਰੁਪਏ ਪ੍ਰਤੀ ਲਿਟਰ ਤੋਂ ਪਾਰ ਪਹੁੰਚ ਗਿਆ ਹੈ। ਇਨ੍ਹਾਂ ’ਚ ਉੱਤਰ ਪ੍ਰਦੇਸ਼, ਮਧ ਪ੍ਰਦੇਸ਼, ਦਮਨ ਅਤੇ ਦੀਪ, ਛੱਤੀਸਗੜ੍ਹ, ਦਿੱਲੀ, ਜੰਮੂ-ਕਸ਼ਮੀਰ, ਆਂਧਰ ਾ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ, ਕਰਨਾਟਕ, ਮਣੀਪੁਰ, ਨਾਗਾਲੈਂਡ, ਪੁੱਡੂਚੇਰੀ, ਤੇਲੰਗਾਨਾ, ਪੰਜਾਬ, ਸਿੱਕਿਮ, ਓਡਿਸ਼ਾ, ਕੇਰਲ, ਤਮਿਲਨਾਡੂ, ਪੱਛਮੀ ਬੰਗਾਲ, ਤ੍ਰਿਪੁਰਾ, ਅਰੁਣਾਚਲ ਪ੍ਰਦੇਸ਼, ਮਿਜ਼ੋਰਮ, ਝਾਰਖੰਡ, ਗੋਆ, ਅਸਾਮ, ਗੁਜਰਾਤ, ਹਰਿਆਣਾ, ਹਿਮਾਚਲ, ਉਤਰਾਖੰਡ, ਮੇਘਾਲਿਆ, ਦਾਦਰਾ ਅਤੇ ਨਾਗਰ ਹਵੇਲੀ ਅਤੇ ਰਾਜਸਥਾਨ ਸ਼ਾਮਲ ਹੈ।

ਉਥੇ ਹੀ ਡੀਜ਼ਲ ਦੀ ਗੱਲ ਕਰੀਏ ਤਾਂ ਮਧੱਪ੍ਰਦੇਸ਼, ਛੱਤੀਸਗੜ੍ਹ, ਆਂਧਰ ਪ੍ਰਦੇਸ਼, ਓਡਿਸ਼ਾ, ਤੇਲੰਗਾਨਾ, ਬਿਹਾਰ, ਗੁਜਰਾਤ, ਨਾਗਾਲੈਂਡ, ਮਹਾਰਾਸ਼ਟਰ, ਦਮਨ ਅਤੇ ਦੀਪ, ਜੰਮੂ-ਕਸ਼ਮੀਰ, ਝਾਰਖੰਡ, ਕੇਰਲ, ਕਰਨਾਟਕ, ਗੋਆ, ਦਾਦਰਾ ਅਤੇ ਨਾਗਰ ਹਵੇਲੀ, ਤਮਿਲਨਾਡੂ ਅਤੇ ਰਾਜਸਥਾਨ ’ਚ ਕਈ ਥਾਵਾਂ ’ਤੇ ਇਹ ਵੀ 100 ਰੁਪਏ ਪ੍ਰਤੀ ਲਿਟਰ ਤੋਂ ਉੱਪਰ ਹੈ।

ਇਹ ਵੀ ਪੜ੍ਹੋ : 1 ਨਵੰਬਰ ਤੋਂ ਹੋਣ ਵਾਲੇ ਅਹਿਮ ਬਦਲਾਅ ਪਾਉਣਗੇ ਲੋਕਾਂ ਦੀ ਜੇਬਾਂ ’ਤੇ ਅਸਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News