ਚੀਨ 'ਚ ਮਹਿੰਗਾਈ ਦਾ ਤਗੜਾ ਝਟਕਾ, ਨਵੰਬਰ ਮਹੀਨੇ ਸਬਜ਼ੀਆਂ ਦੀਆਂ ਕੀਮਤਾਂ 30.6% ਤੱਕ ਵਧੀਆਂ

Thursday, Dec 09, 2021 - 06:00 PM (IST)

ਚੀਨ 'ਚ ਮਹਿੰਗਾਈ ਦਾ ਤਗੜਾ ਝਟਕਾ, ਨਵੰਬਰ ਮਹੀਨੇ ਸਬਜ਼ੀਆਂ ਦੀਆਂ ਕੀਮਤਾਂ 30.6% ਤੱਕ ਵਧੀਆਂ

ਬੀਜਿੰਗ - ਚੀਨ ਵਿੱਚ ਤਾਜ਼ੀਆਂ ਸਬਜ਼ੀਆਂ ਦੀਆਂ ਕੀਮਤਾਂ ਪਿਛਲੇ ਸਾਲ ਨਾਲੋਂ ਇਸ ਸਾਲ ਨਵੰਬਰ ਵਿੱਚ 30.6% ਤੱਕ ਵਧ ਗਈਆਂ ਹਨ। ਨੈਸ਼ਨਲ ਬਿਊਰੋ ਆਫ਼ ਸਟੈਟਿਸਟਿਕਸ ਨੇ ਵੀਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਅਕਤੂਬਰ ਵਿੱਚ ਸਾਲ-ਦਰ-ਸਾਲ ਦੇ 15.9% ਦੇ ਵਾਧੇ ਤੋਂ ਬਾਅਦ ਇਹ ਵਾਧਾ ਦਰਜ ਕੀਤਾ ਗਿਆ ਹੈ। ਇਸ ਦਾ ਕਾਰਨ ਹਾਲ ਹੀ ਦੇ ਮਹੀਨਿਆਂ ਵਿੱਚ ਹੜ੍ਹਾਂ ਅਤੇ ਅਣਸੁਖ਼ਾਵੇਂ ਮੌਸਮ ਨੇ ਫ਼ਸਲਾਂ ਨੂੰ ਪ੍ਰਭਾਵਿਤ ਕੀਤਾ ਹੈ। ਹਾਲਾਂਕਿ ਬਿਊਰੋ ਨੇ ਨੋਟ ਕੀਤਾ ਕਿ ਨਵੰਬਰ ਵਿੱਚ ਸਬਜ਼ੀਆਂ ਦੀ ਸਪਲਾਈ ਵਿੱਚ ਵਾਧਾ ਹੋਇਆ ਹੈ, ਫਿਰ ਵੀ ਕੀਮਤਾਂ ਮਹੀਨਾਵਾਰ ਆਧਾਰ 'ਤੇ 6.8% ਵਧੀਆਂ ਹਨ।

ਨਿਵੇਸ਼ਕ ਇਸ ਗੱਲ ਦੇ ਸੰਕੇਤ ਦੇਖ ਰਹੇ ਹਨ ਕਿ ਕੀ ਤੇਜ਼ੀ ਨਾਲ ਵਧ ਰਹੀਆਂ ਕੀਮਤਾਂ ਅਤੇ ਸਥਿਰ ਆਰਥਿਕ ਗਤੀਵਿਧੀ ਦੇਸ਼ ਦੇ ਵਿਕਾਸ ਨੂੰ ਹੋਰ ਹੇਠਾਂ ਲਿਆ ਸਕਦੀ ਹੈ।

ਇਹ ਵੀ ਪੜ੍ਹੋ : Zoom call 'ਤੇ ਹੀ 900 ਤੋਂ ਵਧ ਮੁਲਾਜ਼ਮਾਂ ਨੂੰ ਕੱਢਿਆ ਨੌਕਰੀਓਂ, ਜਾਣੋ ਵਜ੍ਹਾ

ਪਿਛਲੇ ਸਾਲ ਦੇ ਮੁਕਾਬਲੇ ਪਿਛਲੇ ਮਹੀਨੇ ਭਾਵ ਨਵੰਬਰ ਮਹੀਨੇ 'ਚ ਚੀਨ ਵਿੱਚ ਹੋਰ ਭੋਜਨ ਪਦਾਰਥਾਂ ਦੀਆਂ ਕੀਮਤਾਂ ਵਿੱਚ ਵੀ 1.6% ਤੱਕ ਦਾ ਵਾਧਾ ਦੇਖਣ ਨੂੰ ਮਿਲਿਆ ਹੈ।  ਸੰਯੁਕਤ ਰਾਸ਼ਟਰ ਦੇ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ ਨੇ ਕਿਹਾ ਕਿ ਇਸਦਾ ਅੰਤਰਰਾਸ਼ਟਰੀ ਖੁਰਾਕ ਮੁੱਲ ਸੂਚਕ ਅੰਕ ਨਵੰਬਰ ਵਿੱਚ ਸਾਲ ਦਰ ਸਾਲ 27.3% ਵਧਿਆ ਹੈ ਅਤੇ ਜੂਨ 2011 ਤੋਂ ਬਾਅਦ ਸਭ ਤੋਂ ਵੱਧ ਹੈ।

ਚੀਨ ਵਿੱਚ, ਅੰਕੜਾ ਬਿਊਰੋ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਨਵੰਬਰ ਵਿੱਚ ਅੰਡੇ ਦੀ ਕੀਮਤ ਵਿੱਚ 20.1% ਦਾ ਵਾਧਾ ਹੋਇਆ ਹੈ, ਜਦੋਂ ਕਿ ਤਾਜ਼ੇ ਪਾਣੀ ਦੀਆਂ ਮੱਛੀਆਂ ਦੀ ਕੀਮਤ 18% ਵੱਧ ਗਈ ਹੈ।

ਚੀਨੀ ਖੁਰਾਕਾਂ ਵਿੱਚ ਇੱਕ ਮੁੱਖ ਸੂਰ ਦੇ ਮਾਸ ਦੀ ਕੀਮਤ ਨਵੰਬਰ ਵਿੱਚ 32.7% ਦੀ ਸਾਲ ਦਰ ਸਾਲ ਗਿਰਾਵਟ ਦੇ ਨਾਲ ਪਿਛਲੇ ਸਾਲ ਦੇ ਉੱਚੇ ਪੱਧਰ ਤੋਂ ਹੇਠਾਂ ਰਹੀ। ਪਰ ਸੂਰ ਦੇ ਮਾਸ ਦੀਆਂ ਕੀਮਤਾਂ ਅਕਤੂਬਰ ਤੋਂ 12.2% ਵਧੀਆਂ ਹਨ।

ਇਹ ਵੀ ਪੜ੍ਹੋ : ਸਸਤੇ ਭਾਅ ਸੁੱਕੇ ਮੇਵੇ ਖ਼ਰੀਦ ਰਹੇ ਥੋਕ ਵਪਾਰੀ, ਗਾਹਕਾਂ ਨੂੰ ਨਹੀਂ ਮਿਲ ਰਿਹਾ ਘੱਟ ਕੀਮਤਾਂ ਦਾ ਲਾਭ

ਖਪਤਕਾਰ ਕੀਮਤ ਸੂਚਕਾਂਕ - ਜੋ ਕਿ ਸੂਰ ਦੀਆਂ ਕੀਮਤਾਂ ਪ੍ਰਤੀ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੈ - ਸਮੁੱਚੇ ਤੌਰ 'ਤੇ ਨਵੰਬਰ ਵਿੱਚ ਉਮੀਦ ਨਾਲੋਂ ਘੱਟ ਵਧਿਆ, ਇੱਕ ਰਾਇਟਰਜ਼ ਪੋਲ ਦੁਆਰਾ ਅਨੁਮਾਨਿਤ 2.3% ਦੇ ਮੁਕਾਬਲੇ 2.5% ਵੱਧ ਸੀ।

ਉਤਪਾਦਕ ਕੀਮਤ ਸੂਚਕਾਂਕ 12.9% ਵਧਿਆ, 12.4% ਵਾਧੇ ਦੀਆਂ ਉਮੀਦਾਂ ਤੋਂ ਵਧ ਹੈ। ਪਰ ਨਵੰਬਰ ਮਹੀਨੇ ਦੇ ਆਂਕੜਿਆਂ ਨੇ ਅਕਤੂਬਰ ਮਹੀਨੇ ਤੋਂ ਬਾਅਦ ਇੱਕ ਮੰਦੀ ਦੀ ਨਿਸ਼ਾਨਦੇਹੀ ਕੀਤੀ ਜਦੋਂਕਿ ਸੂਚਕਾਂਕ 13.5% ਚੜ੍ਹਿਆ।

ਵਸਤੂਆਂ ਦੀਆਂ ਕੀਮਤਾਂ 'ਚ ਵਾਧੇ ਕਾਰਨ ਉਤਪਾਦਕ ਮੁੱਲ ਸੂਚਕ ਅੰਕ ਇਸ ਸਾਲ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ : 31 ਦਸੰਬਰ ਤੋਂ ਪਹਿਲਾਂ ਪੂਰਾ ਕਰੋ ਇਹ ਕੰਮ, ਨਹੀਂ ਤਾਂ 1 ਜਨਵਰੀ ਤੋਂ ਬਾਅਦ ਲੱਗੇਗਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News