ਕਿਸਾਨ ਅਤੇ ਪੇਂਡੂ ਕਾਮਿਆਂ ਲਈ ਰਾਹਤ, ਅਪ੍ਰੈਲ ''ਚ ਘਟੀ ਮਹਿੰਗਾਈ

Wednesday, May 21, 2025 - 11:56 AM (IST)

ਕਿਸਾਨ ਅਤੇ ਪੇਂਡੂ ਕਾਮਿਆਂ ਲਈ ਰਾਹਤ, ਅਪ੍ਰੈਲ ''ਚ ਘਟੀ ਮਹਿੰਗਾਈ

ਨਵੀਂ ਦਿੱਲੀ- ਖੇਤੀਬਾੜੀ ਅਤੇ ਪੇਂਡੂ ਕਾਮਿਆਂ ਲਈ ਮਹਿੰਗਾਈ 'ਚ ਇਸ ਸਾਲ ਮਹੱਤਵਪੂਰਨ ਗਿਰਾਵਟ ਆਈ, ਜਿਸ ਨਾਲ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਕੁਝ ਵਿੱਤੀ ਰਾਹਤ ਮਿਲੀ। ਇਸ ਸਾਲ ਅਪ੍ਰੈਲ ਵਿਚ ਮਾਮੂਲੀ ਰੂਪ ਨਾਲ ਘੱਟ ਹੋ ਕੇ ਇਹ 3.48 ਫ਼ੀਸਦੀ ਅਤੇ 3.53 ਫ਼ੀਸਦੀ ਰਹੀ। ਇਸ ਤੋਂ ਪਹਿਲਾਂ ਮਾਰਚ ਮਹੀਨ ਵਿਚ ਦੋਵਾਂ ਸ਼੍ਰੇਣੀਆਂ ਵਿਚ ਮਹਿੰਗਾਈ ਦਰ 3.73 ਫ਼ੀਸਦੀ ਅਤੇ 3.86 ਫ਼ੀਸਦੀ ਰਹੀ ਸੀ।

ਕਿਰਤ ਅਤੇ ਰੁਜ਼ਗਾਰ ਮੰਤਰਾਲੇ ਵਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਖੇਤੀਬਾੜੀ ਕਾਮਿਆਂ (CPI-AL) ਲਈ ਸਾਲ-ਦਰ-ਸਾਲ ਮਹਿੰਗਾਈ ਦਰ ਘੱਟ ਕੇ 3.48 ਫ਼ੀਸਦੀ ਹੋ ਗਈ, ਜਦੋਂ ਕਿ ਪੇਂਡੂ ਕਾਮਿਆਂ (CPI-RL) ਲਈ ਦਰ ਘੱਟ ਕੇ 3.53 ਫ਼ੀਸਦੀ ਹੋ ਗਈ। ਮਾਰਚ ਮਹੀਨੇ ਵਿਚ ਖੇਤੀ ਕਾਮਿਆਂ ਅਤੇ ਪੇਂਡੂ ਕਾਮਿਆਂ ਲਈ ਉਪਭੋਗਤਾ ਮੁੱਲ ਸੂਚਕਾਂਕ ਕ੍ਰਮਵਾਰ- 1,306 ਅਤੇ 1,319 ਅੰਕ ਸੀ।

ਬਿਆਨ ਦੇ ਮੁਤਾਬਕ ਅਪ੍ਰੈਲ, 2025 ਵਿਚ ਖੇਤੀਬਾੜੀ ਕਾਮਿਆਂ ਅਤੇ ਪੇਂਡੂ ਕਾਮਿਆਂ ਲਈ ਮਹਿੰਗਾਈ ਦਰ ਕ੍ਰਮਵਾਰ 3.48 ਫ਼ੀਸਦੀ ਅਤੇ 3.53 ਫ਼ੀਸਦੀ ਸੀ, ਜਦੋਂ ਕਿ ਅਪ੍ਰੈਲ, 2024 ਵਿਚ ਇਹ 7.03 ਫ਼ੀਸਦੀ ਅਤੇ 6.96 ਫ਼ੀਸਦੀ ਸੀ। ਇਸੇ ਸਮੇਂ ਮਾਰਚ 2025 ਵਿਚ CPI-AL ਲਈ ਮਹਿੰਗਾਈ ਦਰ 3.73 ਫ਼ੀਸਦੀ ਅਤੇ CPI-RL ਲਈ ਇਹ 3.86 ਫ਼ੀਸਦੀ ਸੀ।
 


author

Tanu

Content Editor

Related News