ਲਘੂ, ਦਰਮਿਆਨੇ REIT ’ਤੇ ਉਦਯੋਗ ਨਿਯਮਾਂ ਲਈ ਅੱਗੇ ਆਇਆ : ਮਾਧਵੀ ਬੁਚ

Friday, Aug 30, 2024 - 10:32 AM (IST)

ਮੁੰਬਈ (ਭਾਸ਼ਾ) - ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ਨੇ ਕਿਹਾ ਕਿ ਲਘੂ ਅਤੇ ਦਰਮਿਆਨੇ ਸਾਈਜ਼ ਦੇ ਆਰ. ਈ. ਆਈ. ਟੀ. (ਰੀਅਲ ਅਸਟੇਟ ਨਿਵੇਸ਼ ਟਰੱਸਟ) ਨੂੰ ਲੈ ਕੇ ਸਾਕਾਰਾਤਮਕ ਪ੍ਰਤੀਕਿਰਿਆ ਮਿਲੀ ਹੈ ਅਤੇ ਉਦਯੋਗ ਜਗਤ ਦੇ ਲੋਕ ਅਜਿਹੀਆਂ ਇਕਾਈਆਂ ’ਤੇ ਨਿਯਮਾਂ ਲਈ ਅੱਗੇ ਆਏ ਹਨ।

ਬਾਜ਼ਾਰ ਰੈਗੂਲੇਟਰੀ ਸੇਬੀ ਨੇ ਹਾਲ ਹੀ ’ਚ ਲਘੂ ਅਤੇ ਦਰਮਿਆਨੇ ਰੀਅਲ ਅਸਟੇਟ ਨਿਵੇਸ਼ ਟਰੱਸਟ (ਐੱਸ. ਐੱਮ. ਆਰ. ਈ. ਆਈ. ਟੀ.) ਲਈ ਨਿਯਮ ਲਾਗੂ ਕੀਤੇ ਹਨ, ਜਿਨ੍ਹਾਂ ਦਾ ਮਕਸਦ ਰੀਅਲ ਅਸਟੇਟ ਜਾਇਦਾਦਾਂ ਦੇ ਅੰਸ਼ਿਕ ਮਲਕੀਅਤ ’ਚ ਨਿਵੇਸ਼ਕਾਂ ਦੀ ਰੁਚੀ ਨੂੰ ਜ਼ਿਕਰਯੋਗ ਰੂਪ ਨਾਲ ਵਧਾਉਣਾ ਹੈ।

‘ਗਲੋਬਲ ਫਿਨਟੈਕ ਫੈਸਟ 2024’ ’ਚ ਬੁਚ ਨੇ ਪਾਲਣਾ ਅਤੇ ਰੈਗੂਲੇਟਰੀ ਦੀ ਭੂਮਿਕਾ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਉਦਯੋਗ ਜਗਤ ਦੇ ਲੋਕ ਲਘੂ ਅਤੇ ਦਰਮਿਆਨੇ ਆਰ. ਈ. ਆਈ. ਟੀ. ’ਤੇ ਨਿਯਮ ਲਈ ਅੱਗੇ ਆਏ ਹਨ। ਹਾਲਾਂਕਿ, ਬਾਜ਼ਾਰ ਰੈਗੂਲੇਟਰੀ ਨੇ ਕਿਹਾ ਸੀ ਕਿ ਸੇਬੀ (ਆਰ. ਈ. ਆਈ. ਟੀ.) ਨਿਯਮ 2014 ’ਚ ਸਮੇਂ-ਸਮੇਂ ’ਤੇ ਸੋਧ ਕੀਤੀ ਗਈ ਹੈ।

ਇਸ ਤੋਂ ਇਲਾਵਾ, ਹਿੰਡਨਬਰਗ ਨੇ ਵੀ ਬੁਚ ਅਤੇ ਨਿੱਜੀ ਇਕਵਿਟੀ ਪ੍ਰਮੁੱਖ ਬਲੈਕਸਟੋਨ ਨਾਲ ਜੁਡ਼ੇ ਸੰਭਾਵਿਕ ਹਿੱਤਾਂ ਦੇ ਟਕਰਾਅ ਦੇ ਬਾਰੇ ’ਚ ਸਵਾਲ ਚੁੱਕੇ ਸਨ। ਉਨ੍ਹਾਂ ਦੇ ਪਤੀ ਧਵਲ ਬੁਚ ਬਲੈਕਸਟੋਨ ਦੇ ਸੀਨੀਅਰ ਸਲਾਹਕਾਰ ਹਨ। ਇਸ ਮਹੀਨੇ ਦੀ ਸ਼ੁਰੂਆਤ ’ਚ ਹਿੰਡਨਬਰਗ ਨੇ ਆਪਣੀ ਦੂਜੀ ਰਿਪੋਰਟ ਪੇਸ਼ ਕੀਤੀ ਸੀ। ਇਸ ਤੋਂ ਬਾਅਦ ਬੁਚ ਪਹਿਲੀ ਵਾਰ ਜਨਤਕ ਰੂਪ ਨਾਲ ਨਜ਼ਰ ਆਈ ਹੈ। ਹਿੰਡਨਬਰਗ ਨੇ ਰਿਪੋਰਟ ’ਚ ਕਿਹਾ ਸੀ ਕਿ ਬਾਜ਼ਾਰ ਰੈਗੂਲੇਟਰੀ ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ਅਤੇ ਉਨ੍ਹਾਂ ਦੇ ਪਤੀ ਧਬਲ ਬੁਚ ਨੇ ਬਰਮੂਡਾ ਅਤੇ ਮਾਰੀਸ਼ਸ ’ਚ ਅਸਪੱਸ਼ਟ ਵਿਦੇਸ਼ੀ ਫੰਡਾਂ ’ਚ ਅਣਐਲਾਨਿਆ ਨਿਵੇਸ਼ ਕੀਤਾ ਸੀ।

ਬੁਚ ਨੇ ਕਿਹਾ ਕਿ ਸੇਬੀ ਦਾ ਆਖਰੀ ਉਦੇਸ਼ ਇਕ ਅਜਿਹਾ ਸਨੇਰੀਓ ਬਣਾਉਣਾ ਹੈ, ਜਿੱਥੇ ਪਾਲਣਾ ਬਾਜ਼ਾਰ ਭਾਗੀਦਾਰਾਂ ਲਈ ਸਾਹ ਲੈਣ ਜਿੰਨਾ ਸਹਿਜ ਹੋਵੇ। ਵਾਅਦਾ ਅਤੇ ਬਦਲ ( ਐੱਫ. ਐਂਡ ਓ.) ਵਪਾਰ ਨਿਯਮ ’ਤੇ ਸੇਬੀ ਦੇ ਚਰਚਾ ਪੱਤਰ ’ਤੇ ਬੁਚ ਨੇ ਕਿਹਾ ਕਿ ਪ੍ਰਸਤਾਵਾਂ ’ਤੇ ਹਿੱਤਧਾਰਕਾਂ ਵੱਲੋਂ 6,000 ਟਿੱਪਣੀਆਂ ਪ੍ਰਾਪਤ ਹੋਈਆਂ ਹਨ। ਸੇਬੀ ਨੇ ਜੁਲਾਈ ’ਚ ਆਪਣੇ ਸਲਾਹ ਪੱਤਰ ’ਚ 7 ਉਪਰਾਲਿਆਂ ਦੇ ਪ੍ਰਸਤਾਵ ਦਿੱਤੇ ਸਨ ਅਤੇ ਕਿਹਾ ਸੀ ਕਿ ਇਨ੍ਹਾਂ ਉਪਰਾਲਿਆਂ ਦਾ ਉਦੇਸ਼ ਨਿਵੇਸ਼ਕਾਂ ਦੀ ਸੁਰੱਖਿਆ ਵਧਾਉਣਾ ਅਤੇ ‘ਡੈਰੀਵੇਟਿਵ’ ਬਾਜ਼ਾਰਾਂ ’ਚ ਬਾਜ਼ਾਰ ਸਥਿਰਤਾ ਨੂੰ ਬੜ੍ਹਾਵਾ ਦੇਣਾ ਹੈ।


Harinder Kaur

Content Editor

Related News