ਇੰਡਸਇੰਡ ਬੈਂਕ ਦਾ ਮੁਨਾਫਾ 38.3 ਫੀਸਦੀ ਵਧਿਆ
Friday, Jul 12, 2019 - 05:18 PM (IST)

ਨਵੀਂ ਦਿੱਲੀ—ਵਿੱਤੀ ਸਾਲ 2020 ਦੀ ਪਹਿਲੀ ਤਿਮਾਹੀ 'ਚ ਇੰਡਸਇੰਡ ਬੈਂਕ ਦਾ ਮੁਨਾਫਾ 38.3 ਫੀਸਦੀ ਵਧ ਕੇ 1,432.5 ਕਰੋੜ ਰੁਪਏ ਰਿਹਾ ਹੈ ਜਦੋਂਕਿ ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਕੰਪਨੀ ਦਾ ਮੁਨਾਫਾ 1,036 ਕਰੋੜ ਰੁਪਏ ਰਿਹਾ ਹੈ।
ਵਿੱਤੀ ਸਾਲ 2020 ਦੀ ਪਹਿਲੀ ਤਿਮਾਹੀ 'ਚ ਇੰਡਸਇੰਡ ਬੈਂਕ ਦੀ ਵਿਆਜ ਆਮਦਨ 34 ਫੀਸਦੀ ਤੋਂ ਵਧ ਕੇ 2.844 ਕਰੋੜ ਰੁਪਏ 'ਤੇ ਰਹੀ ਹੈ ਜਦੋਂ ਕਿ ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਕੰਪਨੀ ਦੀ ਵਿਆਜ ਆਮਦਨ 2,122.4 ਕਰੋੜ ਰੁਪਏ ਰਿਹਾ ਹੈ।
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਪਹਿਲੀ ਤਿਮਾਹੀ 'ਚ ਇੰਡਸਇੰਡ ਬੈਂਕ ਦਾ ਗ੍ਰਾਸ ਐੱਨ.ਪੀ.ਏ. 2.1 ਫੀਸਦੀ ਤੋਂ ਵਧ ਕੇ 2.15 ਫੀਸਦੀ ਅਤੇ ਨੈੱਟ ਐੱਨ.ਪੀ.ਏ. 1.2 ਫੀਸਦੀ ਤੋਂ ਵਧ ਕੇ 1.23 ਫੀਸਦੀ ਰਿਹਾ ਹੈ।
ਰੁਪਏ 'ਚ ਦੇਖੀਏ ਤਾਂ ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਬੈਂਕ ਦਾ ਗ੍ਰਾਸ ਐੱਨ.ਪੀ.ਏ. 3,947 ਕਰੋੜ ਰੁਪਏ ਤੋਂ ਵਧ ਕੇ 4,199 ਕਰੋੜ ਰੁਪਏ ਰਿਹਾ ਹੈ ਜਦੋਂਕਿ ਨੈੱਟ ਐੱਨ.ਪੀ.ਏ. 2,248 ਕਰੋੜ ਰੁਪਏ ਤੋਂ ਘਟ ਕੇ 2,380 ਕਰੋੜ ਰੁਪਏ ਰਿਹਾ ਹੈ।
ਤਿਮਾਹੀ ਆਧਾਰ 'ਤੇ ਪਹਿਲੀ ਤਿਮਾਹੀ 'ਚ ਇੰਡਸਇੰਡ ਬੈਂਕ ਦੀ ਪ੍ਰੋਵਿਜਨਿੰਗ 1,561 ਕਰੋੜ ਰੁਪਏ ਤੋਂ ਘਟ ਕੇ 430.6 ਕਰੋੜ ਰੁਪਏ ਰਹੀ ਹੈ ਜਦੋਂਕਿ ਪਿਛਲੇ ਸਾਲ ਇਸ ਤਿਮਾਹੀ 'ਚ ਪ੍ਰੋਵਿਜਨਿੰਗ 350 ਕਰੋੜ ਰੁਪਏ ਰਹੀ ਸੀ।