Indigo ਜਲਦ ਮੈਨਚੈਸਟਰ, ਐਮਸਟਰਡਮ ਲਈ ਸ਼ੁਰੂ ਕਰੇਗੀ ਉਡਾਣਾਂ

Thursday, May 22, 2025 - 01:55 PM (IST)

Indigo ਜਲਦ ਮੈਨਚੈਸਟਰ, ਐਮਸਟਰਡਮ ਲਈ ਸ਼ੁਰੂ ਕਰੇਗੀ ਉਡਾਣਾਂ

ਨਵੀਂ ਦਿੱਲੀ (ਭਾਸ਼ਾ) - ਏਅਰਲਾਈਨ ਕੰਪਨੀ ਇੰਡੀਗੋ ਜੁਲਾਈ ’ਚ ਲੀਜ਼ ’ਤੇ ਲਏ ਬੋਇੰਗ 787-9 ਜਹਾਜ਼ਾਂ ਦੇ ਨਾਲ ਮੁੰਬਈ ਤੋਂ ਮੈਨਚੈਸਟਰ ਅਤੇ ਐਮਸਟਰਡਮ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰੇਗੀ। ਬ੍ਰਿਟੇਨ ਦੇ ਇਸ ਸ਼ਹਿਰ ਲਈ ਉਡਾਣ ਸੇਵਾ ਨਾਲ ਏਅਰਲਾਈਨ ਦੀ ਲੰਮੀ ਦੂਰੀ ਦੀਆਂ ਉਡਾਣਾਂ ਦੀ ਵੀ ਸ਼ੁਰੂਆਤ ਹੋਵੇਗੀ।

ਇਹ ਵੀ ਪੜ੍ਹੋ :     ਚੈੱਕ ਰਾਹੀਂ ਲੈਣ-ਦੇਣ ਕਰਨ ਵਾਲਿਆਂ ਲਈ ਵੱਡੀ ਖ਼ਬਰ, ਬਦਲ ਗਏ ਨਿਯਮ

ਬਿਆਨ ਅਨੁਸਾਰ ਆਪਣੇ ਬੇੜੇ ਦੇ ਨਾਲ-ਨਾਲ ਵਿਦੇਸ਼ੀ ਸੰਪਰਕ ਦਾ ਵਿਸਥਾਰ ਕਰ ਰਹੀ ਏਅਰਲਾਈਨ 1 ਜੁਲਾਈ ਤੋਂ ਮੁੰਬਈ-ਮੈਨਚੈਸਟਰ (ਬ੍ਰਿਟੇਨ) ਉਡਾਣ ਅਤੇ 2 ਜੁਲਾਈ ਤੋਂ ਮੁੰਬਈ-ਐਮਸਟਰਡਮ (ਨੀਦਰਲੈਂਡ) ਸੇਵਾ ਸ਼ੁਰੂ ਕਰੇਗੀ। ਦੋਵੇਂ ਸੇਵਾਵਾਂ ਹਫਤੇ ’ਚ 3 ਵਾਰ ਸੰਚਾਲਿਤ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ :     RBI ਨੇ ਜਾਰੀ ਕੀਤਾ 20 ਰੁਪਏ ਦਾ ਨਵਾਂ ਨੋਟ, ਜਾਣੋ ਇਹ ਪੁਰਾਣੇ ਤੋਂ ਕਿੰਨਾ ਹੈ ਵੱਖਰਾ

ਇੰਡੀਗੋ ਨੇ ਕਿਹਾ ਕਿ ਇਹ ਮੈਨਚੈਸਟਰ ਦੀ ਉਡਾਣ ਨਾਲ ਭਾਰਤ ਅਤੇ ਉੱਤਰੀ ਬ੍ਰਿਟੇਨ ਵਿਚਕਾਰ ਸਿੱਧਾ ਸੰਪਰਕ ਪ੍ਰਦਾਨ ਕਰਨ ਵਾਲੀ ਇਕਮਾਤਰ ਏਅਰਲਾਈਨ ਹੋਵੇਗੀ। ਏਅਰਲਾਈਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਪੀਟਰ ਐਲਬਰਸ ਨੇ ਕਿਹਾ ਕਿ ਲੰਮੀ ਦੂਰੀ ਦੀ ਉਡਾਣ ਇੰਡੀਗੋ ਦੀ ਕੌਮਾਂਤਰੀ ਵਿਸਥਾਰ ਯਾਤਰਾ ’ਚ ਇਕ ਮਹੱਤਵਪੂਰਨ ਪਲ ਹੈ। ਉਨ੍ਹਾਂ ਕਿਹਾ,“ਅਸੀਂ ਮੁੰਬਈ ਨੂੰ ਮੈਨਚੈਸਟਰ ਨਾਲ ਜੋੜਨ ਵਾਲੀ ਆਪਣੀ ਪਹਿਲੀ ਲੰਮੀ ਦੂਰੀ ਦੀ ਸੇਵਾ ਸ਼ੁਰੂ ਕਰਨ ’ਤੇ ਬਹੁਤ ਮਾਣ ਅਤੇ ਉਤਸ਼ਾਹਿਤ ਮਹਿਸੂਸ ਕਰ ਰਹੇ ਹਾਂ। ਇਹ ਕਈ ਮਾਅਨਿਆਂ ’ਚ ਇਕ ਬਹੁਤ ਹੀ ਖਾਸ ਰਸਤਾ ਹੈ।” ਆਮ ਤੌਰ ’ਤੇ, ਲੰਮੀ ਦੂਰੀ ਦੀਆਂ ਉਡਾਣਾਂ ਦੀ ਮਿਆਦ ਘੱਟ ਤੋਂ ਘੱਟ 9 ਘੰਟੇ ਹੁੰਦੀ ਹੈ।

ਇਹ ਵੀ ਪੜ੍ਹੋ :     ਔਰਤਾਂ ਲਈ ਖ਼ੁਸ਼ਖ਼ਬਰੀ : ਸਿਰਫ਼ 2 ਸਾਲਾਂ 'ਚ ਮਿਲਣ ਲੱਗੇਗਾ ਫਿਕਸ ਰਿਟਰਨ, ਜਾਣੋ ਕਿਵੇਂ ਕਰਨਾ ਹੈ ਨਿਵੇਸ਼

ਇਹ ਵੀ ਪੜ੍ਹੋ :     ਸ਼ੇਅਰ ਬਾਜ਼ਾਰ 'ਚ ਰਿਟਰਨ ਨੂੰ ਲੈ ਕੇ Alert ਰਹਿਣ ਦੀ ਲੋੜ; ਨਿਵੇਸ਼ਕਾਂ ਲਈ ਹੋ ਗਈ ਵੱਡੀ ਭਵਿੱਖਬਾਣੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News