6 ਨਵੀਆਂ ਕੌਮਾਂਤਰੀ ਉਡਾਣਾਂ ਸ਼ੁਰੂ ਕਰੇਗੀ ਇੰਡੀਗੋ

07/15/2019 11:20:45 PM

ਨਵੀਂ ਦਿੱਲੀ/ਜਲੰਧਰ (ਯੂ. ਐੱਨ. ਆਈ., ਸਲਵਾਨ)-ਦੇਸ਼ ਦੀ ਸਭ ਤੋਂ ਵੱਡੀ ਸਸਤੀ ਹਵਾਈ ਸੇਵਾ ਕੰਪਨੀ ਇੰਡੀਗੋ ਨੇ 6 ਨਵੀਆਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਜਿਨ੍ਹਾਂ 'ਚ ਦਿੱਲੀ-ਜੇੱਦਾਹ ਅਤੇ ਮੁੰਬਈ-ਕੁਵੈਤ ਮਾਰਗਾਂ 'ਤੇ ਉਡਾਣਾਂ ਸ਼ਾਮਲ ਹਨ। ਕੰਪਨੀ ਨੇ ਦੱਸਿਆ ਕਿ ਉਹ 25 ਜੁਲਾਈ ਤੋਂ ਦਿੱਲੀ ਅਤੇ ਜੇੱਦਾਹ ਦਰਮਿਆਨ ਨਾਨ-ਸਟਾਪ ਉਡਾਣਾਂ ਸ਼ੁਰੂ ਕਰੇਗੀ। ਇਸ ਤੋਂ ਇਲਾਵਾ ਮੁੰਬਈ-ਕੁਵੈਤ ਰਸਤੇ 'ਤੇ 5 ਅਗਸਤ ਤੋਂ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਇਨ੍ਹਾਂ ਤੋਂ ਇਲਾਵਾ ਮੁੰਬਈ-ਦੁਬਈ ਰਸਤੇ 'ਤੇ ਵੀ 25 ਜੁਲਾਈ ਤੋਂ ਨਾਨ-ਸਟਾਪ ਉਡਾਣ ਸ਼ੁਰੂ ਕੀਤੀ ਜਾਵੇਗੀ।


Karan Kumar

Content Editor

Related News