ਇੰਡੀਗੋ ਏਅਰਲਾਈਨ ਦਾ ਸਿਸਟਮ ਦੇਸ਼ ਭਰ 'ਚ ਡਾਊਨ

Sunday, Oct 07, 2018 - 08:10 PM (IST)

ਇੰਡੀਗੋ ਏਅਰਲਾਈਨ ਦਾ ਸਿਸਟਮ ਦੇਸ਼ ਭਰ 'ਚ ਡਾਊਨ

ਨਵੀਂ ਦਿੱਲੀ— ਏਅਰਲਾਈਨ ਇੰਡੀਗੋ ਨੇ ਆਪਣੇ ਅਧਿਕਾਰਿਕ ਟਵਿੱਟਰ 'ਤੇ ਜਾਣਕਾਰੀ ਦਿੱਤੀ ਹੈ ਕਿ ਉਸ ਦੇ ਸਿਸਟਮ 'ਚ ਕੁਝ ਖਰਾਬੀ ਆ ਗਈ ਹੈ ਅਤੇ ਸਾਰੇ ਏਅਰਪੋਰਟਾਂ 'ਤੇ ਉਸ ਦੇ ਸਿਸਟਮ ਡਾਊਨ ਹਨ। ਇਸ ਕਰਕੇ ਉਸ ਦੇ ਏਅਰਪੋਰਟ ਕਾਊਂਟਰਾਂ 'ਤੇ ਜ਼ਿਆਦਾ ਭੀੜ ਹੋਣ ਦੀ ਉਮੀਦ ਹੈ। ਏਅਰਲਾਈਨ ਨੇ ਗਾਹਕਾਂ ਤੋਂ ਸਹਿਯੋਗ ਮੰਗਿਆ ਹੈ ਅਤੇ ਹੌਸਲਾ ਰੱਖਣ ਦੀ ਅਪੀਲ ਕੀਤੀ ਹੈ।

https://twitter.com/ANI/status/1048884146905534465
ਇੰਡੀਗੋ ਨੇ ਟਵਿੱਟਰ 'ਤੇ ਗਾਹਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਕੰਪਨੀ ਨਾਲ ਟਵਿੱਟਰ ਅਤੇ ਫੇਸਬੁੱਕ ਦੇ ਰਾਹੀਂ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ http://www.goindigo.inा'ਤੇ ਚੈਟ ਵੀ ਕਰ ਸਕਦੇ ਹਨ। ਏਅਰਲਾਈਨ ਨੇ ਟਵਿੱਟਰ 'ਤੇ ਇਕ ਨੰਬਰ 01246173838 ਸ਼ੇਅਰ ਕੀਤਾ ਹੈ ਜਿਸ 'ਤੇ ਗਾਹਕ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹਨ।
ਇੰਡੀਗੋ ਦੇ ਰਹੀ ਹੈ ਫਲਾਈਟ ਟਿਕਟਾਂ 'ਤੇ ਆਫਰ
ਇਸ ਤੋਂ ਇਲਾਵਾ ਇੰਡੀਗੋ ਦਾ ਫਲਾਈਟਾਂ 'ਤੇ ਸਸਤੀਆਂ ਟਿਕਟਾਂ ਦਾ ਆਫਰ ਚਲ ਰਿਹਾ ਹੈ ਜੋ ਅੱਜ ਤੱਕ ਲਈ ਜਾਇਜ਼ ਹੈ। ਇਸ ਦੇ ਲਈ ਚੁਣੇ ਹੋਏ ਡੈਸਟੀਨੇਸ਼ਨ ਲਈ ਕੰਪਨੀ 1199 ਰੁਪਏ 'ਚ ਟਿਕਟ ਦੇ ਰਹੀ ਹੈ। ਇਸ ਦੇ ਤਹਿਤ ਗਾਹਕ 31 ਮਾਰਚ 2019 ਤੱਕ ਯਾਤਰਾ ਕਰ ਸਕਦੇ ਹਨ। ਇਸ ਤੋਂ ਇਲਾਵਾ ਜੋ ਗਾਹਕ ਮੋਬਿਕਵਿਸ ਦੇ ਰਾਹੀਂ ਪੇਮੈਂਟ ਕਰਨਗੇ ਉਨ੍ਹਾਂ ਨੂੰ 15 ਫੀਸਦੀ ਜਾਂ 400 ਰੁਪਏ ਤੱਕ ਦਾ ਸੁਪਰਕੈਸ਼ ਆਫਰ ਵੀ ਦੇ ਰਹੀ ਹੈ।
ਇੰਡੀਗੋ
ਇੰਡੀਗੋ ਇਕ ਲੋ ਕਾਸਟ ਏਅਰਲਾਈਨ ਹੈ। ਜੂਨ 2018 'ਚ ਘਰੇਲੂ ਏਅਰਲਾਈਨ ਬਾਜ਼ਾਰ 'ਚ 41.3 ਫੀਸਦੀ ਮਾਰਕੀਟ ਸ਼ੇਅਰ ਦੇ ਨਾਲ ਇਹ ਨੰਬਰ ਇਕ ਦੇ ਸਥਾਨ 'ਤੇ ਕਾਬਜ਼ ਸੀ।


Related News