ਰੱਦ ਉਡਾਣਾਂ ਦੇ ਯਾਤਰੀਆਂ ਨੂੰ 31 ਦਸੰਬਰ ਤੱਕ ਟਿਕਟਾਂ ਦਾ ਪੈਸਾ ਮੋੜੇਗੀ ਇੰਡੀਗੋ

Monday, Dec 07, 2020 - 04:50 PM (IST)

ਰੱਦ ਉਡਾਣਾਂ ਦੇ ਯਾਤਰੀਆਂ ਨੂੰ 31 ਦਸੰਬਰ ਤੱਕ ਟਿਕਟਾਂ ਦਾ ਪੈਸਾ ਮੋੜੇਗੀ ਇੰਡੀਗੋ

ਨਵੀਂ ਦਿੱਲੀ (ਭਾਸ਼ਾ) : ਇੰਡੀਗੋ ਨੇ ਆਪਣੀਆਂ ਰੱਦ ਉਡਾਣਾਂ ਦੇ ਸਾਰੇ ਯਾਤਰੀਆਂ ਨੂੰ ਟਿਕਟਾਂ ਦੇ ਪੈਸੇ 31 ਜਨਵਰੀ 2021 ਤੱਕ ਮੋੜਨ ਦਾ ਐਲਾਨ ਕੀਤਾ ਹੈ। ਇਹ ਉਡਾਣਾਂ ਇਸ ਸਾਲ ਕੋਰੋਨਾ ਵਾਇਰਸ ਦੇ ਪ੍ਰਸਾਰ 'ਤੇ ਰੋਕ ਲਗਾਉਣ ਲਈ ਲਗਾਈ ਗਈ ਤਾਲਾਬੰਦੀ ਕਾਰਣ ਰੱਦ ਹੋਈਆਂ ਸਨ। ਇਸ ਤੋਂ ਬਾਅਦ ਏਅਰਲਾਈਨ ਨੇ ਰੱਦ ਟਿਕਟਾਂ 'ਤੇ 'ਕ੍ਰੈਡਿਟ ਸ਼ੈੱਲ' ਬਣਾਇਆ ਸੀ। ਕ੍ਰੈਡਿਟ ਸ਼ੈੱਲ ਦੀ ਵਰਤੋਂ ਉਸੇ ਯਾਤਰੀ ਵੱਲੋਂ ਭਵਿੱਖ 'ਚ ਯਾਤਰਾ ਦੀ ਬੁਕਿੰਗ ਲਈ ਕੀਤੀ ਜਾ ਸਕਦੀ ਹੈ।

ਏਅਰਲਾਈਨ ਨੇ ਕਿਹਾ ਕਿ ਉਸ ਨੇ ਕਰੀਬ 1000 ਕਰੋੜ ਰੁਪਏ ਦੇ ਰਿਫੰਡ ਨਾਲ ਸਬੰਧਤ ਕੰਮਕਾਜ ਨੂੰ ਪੂਰਾ ਕਰ ਲਿਆ ਹੈ। ਇਹ ਯਾਤਰੀਆਂ ਨੂੰ ਰਿਫੰਡ ਕੀਤੀ ਜਾਣ ਵਾਲੀ ਰਾਸ਼ੀ ਦਾ ਲਗਭਗ 90 ਫ਼ੀਸਦੀ ਹੈ। ਇੰਡੀਗੋ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਰੋਨੋਜਾਏ ਦੱਤਾ ਨੇ ਕਿਹਾ ਕਿ ਤਾਲਾਬੰਦੀ ਕਾਰਣ ਮਾਰਚ ਦੇ ਅੰਤ 'ਚ ਏਅਰਲਾਈਨ ਦੀ ਆਪ੍ਰੇਟਿੰਗ ਪੂਰੀ ਤਰ੍ਹਾਂ ਠੱਪ ਹੋ ਗਈ ਸੀ। ਕਿਉਂਕਿ ਸਾਡੇ ਕੋਲ ਨਕਦੀ ਦਾ ਪ੍ਰਵਾਹ ਰੁਕ ਗਿਆ ਸੀ, ਇਸ ਲਈ ਅਸੀਂ ਯਾਤਰੀਆਂ ਦੇ ਪੈਸੇ ਨਹੀਂ ਮੋੜ ਪਾ ਰਹੇ ਸੀ। ਦੱਤਾ ਨੇ ਕਿਹਾ ਕਿ ਹੁਣ ਆਪ੍ਰੇਟਿੰਗ ਸ਼ੁਰੂ ਹੋਣ ਅਤੇ ਹਵਾਈ ਯਾਤਰਾ ਦੀ ਮੰਗ 'ਚ ਹੌਲੀ-ਹੌਲੀ ਸੁਧਾਰ ਤੋਂ ਬਾਅਦ ਸਾਡੀ ਪਹਿਲ ਰੱਦ ਉਡਾਣਾਂ ਦੇ ਯਾਤਰੀਆਂ ਦੇ ਪੈਸੇ ਮੋੜਨ ਦੀ ਹੈ। ਉਨ੍ਹਾਂ ਕਿਹਾ ਕਿ ਅਸੀਂ 100 ਫ਼ੀਸਦੀ ਕ੍ਰੈਡਿਟ ਸ਼ੈੱਲ ਦਾ ਭੁਗਤਾਨ 31 ਜਨਵਰੀ 2021 ਤੱਕ ਕਰ ਦੇਵਾਂਗੇ।


author

cherry

Content Editor

Related News