ਲਾਲ ਨਿਸ਼ਾਨ ''ਚ ਖੁੱਲ੍ਹਾ ਭਾਰਤੀ ਸ਼ੇਅਰ ਬਾਜ਼ਾਰ ! ਸੈਂਸੈਕਸ ਤੇ ਨਿਫਟੀ ''ਚ ਆਈ ਵੱਡੀ ਗਿਰਾਵਟ
Monday, Aug 17, 2026 - 10:18 AM (IST)
ਬਿਜ਼ਨੈੱਸ ਡੈਸਕ- ਮਿਡਲ ਈਸਟ 'ਚ ਜਾਰੀ ਤਣਾਅ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ 'ਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ 'ਤੇ ਦੇਖਣ ਨੂੰ ਮਿਲ ਰਿਹਾ ਹੈ। ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਹੀ ਦੋਵੇਂ ਪ੍ਰਮੁੱਖ ਭਾਰਤੀ ਸ਼ੇਅਰ ਬਾਜ਼ਾਰ ਸੈਂਸੈਕਸ ਅਤੇ ਨਿਫਟੀ 'ਚ ਗਿਰਾਵਟ ਦਰਜ ਕੀਤੀ ਗਈ।
ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 350 ਤੋਂ ਵੱਧ ਅੰਕ ਡਿੱਗ ਕੇ 77,600 ਦੇ ਕਰੀਬ ਟ੍ਰੇਡ ਕਰ ਰਿਹਾ ਹੈ, ਜਦਕਿ ਨਿਫਟੀ 80 ਤੋਂ ਵੱਧ ਅੰਕਾਂ ਦੀ ਗਿਰਾਵਟ ਨਾਲ 24,280 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਸੈਂਸੈਕਸ ਦੀਆਂ 30 ਪ੍ਰਮੁੱਖ ਕੰਪਨੀਆਂ 'ਚੋਂ ਇਨਫੋਸਿਸ, ਟੀ.ਸੀ.ਐੱਸ., ਐੱਚ.ਸੀ.ਐੱਲ. ਟੈੱਕ, ਟੈੱਕ ਮਹਿੰਦਰਾ, ਹਿੰਦੁਸਤਾਨ ਯੂਨੀਲੀਵਰ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਸ਼ੇਅਰਾਂ ਵਿੱਚ ਸਭ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ, ਜਦਕਿ ਭਾਰਤ ਇਲੈਕਟ੍ਰੌਨਿਕਸ ਅਤੇ ਟਾਈਟਨ ਦੇ ਸ਼ੇਅਰਾਂ 'ਚ ਤੇਜ਼ੀ ਵੇਖਣ ਨੂੰ ਮਿਲੀ।
ਇਸੇ ਦੌਰਾਨ ਬ੍ਰੈਂਟ ਕ੍ਰੂਡ ਆਇਲ 0.43 ਫ਼ੀਸਦੀ ਚੜ੍ਹ ਕੇ 88.86 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ। ਏਸ਼ੀਆਈ ਬਾਜ਼ਾਰਾਂ ਵਿੱਚ ਜਾਪਾਨ ਦਾ ਨਿੱਕੇਈ 225, ਚੀਨ ਦਾ ਐੱਸ.ਐੱਸ.ਈ. ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗ ਸੈਂਗ 'ਚ ਵੀ ਤੇਜ਼ੀ ਦੇਖੀ ਜਾ ਰਹੀ ਹੈ, ਜਦਕਿ ਅਮਰੀਕੀ ਬਾਜ਼ਾਰ ਸ਼ੁੱਕਰਵਾਰ ਨੂੰ ਗਿਰਾਵਟ ਨਾਲ ਬੰਦ ਹੋਏ ਸਨ।
ਇਹ ਵੀ ਪੜ੍ਹੋ- ਬਾਲੀਵੁੱਡ ਦੇ ਦਿੱਗਜ ਅਦਾਕਾਰਾਂ ਨੂੰ FDA ਨੇ ਭੇਜ'ਤਾ ਨੋਟਿਸ ! ਨੌਜਵਾਨਾਂ ਨੂੰ ਗੁੰਮਰਾਹ ਕਰਨ ਦੇ ਲੱਗੇ ਦੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
