ਭਾਰਤੀ ਸ਼ੇਅਰ ਬਾਜ਼ਾਰ ਨੂੰ ਵੱਡਾ ਝਟਕਾ: ਦੁਨੀਆ ਦੇ 5ਵੇਂ ਸਭ ਤੋਂ ਵੱਡੇ ਬਾਜ਼ਾਰ ਦਾ ਖੁੱਸਿਆ ਤਾਜ
Tuesday, May 26, 2026 - 03:27 PM (IST)
ਬਿਜ਼ਨੈੱਸ ਡੈਸਕ : ਭਾਰਤੀ ਸ਼ੇਅਰ ਬਾਜ਼ਾਰ ਲਈ ਇੱਕ ਨਿਰਾਸ਼ਾਜਨਕ ਖ਼ਬਰ ਸਾਹਮਣੇ ਆਈ ਹੈ। ਦੁਨੀਆ ਦੇ ਪੰਜਵੇਂ ਸਭ ਤੋਂ ਵੱਡੇ ਸ਼ੇਅਰ ਬਾਜ਼ਾਰ ਦਾ ਖ਼ਿਤਾਬ ਹੁਣ ਭਾਰਤ ਦੇ ਹੱਥੋਂ ਨਿਕਲ ਗਿਆ ਹੈ। ਇੱਕ ਛੋਟੇ ਜਿਹੇ ਦੇਸ਼ ਤਾਈਵਾਨ ਨੇ ਮਾਰਕੀਟ ਵੈਲਯੂਏਸ਼ਨ (ਮਾਰਕੀਟ ਕੈਪ) ਦੇ ਮਾਮਲੇ ਵਿੱਚ ਭਾਰਤ ਨੂੰ ਪਿੱਛੇ ਛੱਡ ਕੇ ਇਹ ਮੁਕਾਮ ਹਾਸਲ ਕਰ ਲਿਆ ਹੈ। ਹੁਣ ਤਾਈਵਾਨ ਅਮਰੀਕਾ, ਚੀਨ, ਜਾਪਾਨ ਅਤੇ ਹਾਂਗਕਾਂਗ ਤੋਂ ਬਾਅਦ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਸ਼ੇਅਰ ਬਾਜ਼ਾਰ ਬਣ ਗਿਆ ਹੈ।
ਇਹ ਵੀ ਪੜ੍ਹੋ : ਬੈਂਕ 'ਚ 8.70 ਕਰੋੜ ਦੀ ਚੋਰੀ ਕਰਕੇ ਖ਼ਰੀਦੇ ਆਲੀਸ਼ਾਨ ਬੰਗਲਾ ਤੇ ਕਾਰਾਂ, ਇੰਝ ਖੁੱਲ੍ਹਿਆ ਭੇਤ
ਕਿਵੇਂ ਤਾਈਵਾਨ ਨਿਕਲਿਆ ਅੱਗੇ?
ਬਲੂਮਬਰਗ ਦੇ ਅੰਕੜਿਆਂ ਅਨੁਸਾਰ, ਤਾਈਵਾਨ ਦਾ ਮਾਰਕੀਟ ਕੈਪ ਵਧ ਕੇ 4.95 ਟ੍ਰਿਲੀਅਨ ਡਾਲਰ (ਲਗਭਗ 411 ਲੱਖ ਕਰੋੜ ਰੁਪਏ) ਹੋ ਗਿਆ ਹੈ। ਦੂਜੇ ਪਾਸੇ, ਭਾਰਤੀ ਸ਼ੇਅਰ ਬਾਜ਼ਾਰ ਦੀ ਕੁੱਲ ਵੈਲਯੂਏਸ਼ਨ ਡਿੱਗ ਕੇ 4.92 ਟ੍ਰਿਲੀਅਨ ਡਾਲਰ ਰਹਿ ਗਈ ਹੈ।
ਤਾਈਵਾਨ ਦੀ ਇਸ ਤੇਜ਼ੀ ਦਾ ਮੁੱਖ ਕਾਰਨ
ਦੁਨੀਆ ਦੀ ਸਭ ਤੋਂ ਵੱਡੀ ਚਿਪਮੇਕਰ ਕੰਪਨੀ TSMC (Taiwan Semiconductor Manufacturing Company) ਦੇ ਸ਼ੇਅਰਾਂ ਵਿੱਚ ਆਈ ਭਾਰੀ ਉਛਾਲ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਧਦੀ ਮੰਗ ਕਾਰਨ ਇਸ ਕੰਪਨੀ ਦੇ ਸ਼ੇਅਰ ਇਸ ਸਾਲ 49% ਤੱਕ ਚੜ੍ਹ ਗਏ ਹਨ। ਤਾਈਵਾਨ ਦੇ ਬਾਜ਼ਾਰ ਵਿੱਚ ਇਕੱਲੀ ਇਸ ਕੰਪਨੀ ਦੀ ਹਿੱਸੇਦਾਰੀ ਲਗਭਗ 42% ਹੈ।
ਇਹ ਵੀ ਪੜ੍ਹੋ : 8th Pay Commission: ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸੈਲਰੀ ਅਤੇ ਇੰਕਰੀਮੈਂਟ 'ਚ ਹੋ ਸਕਦੇ ਹਨ ਵੱਡੇ ਬਦਲਾਅ
ਭਾਰਤੀ ਬਾਜ਼ਾਰ 'ਤੇ ਦਬਾਅ ਦੇ ਕਾਰਨ
ਨਿਵੇਸ਼ਕਾਂ ਦਾ ਰੁਖ਼ ਬਦਲਿਆ: ਗਲੋਬਲ ਨਿਵੇਸ਼ਕ ਹੁਣ ਭਾਰਤ ਵਰਗੇ ਮਹਿੰਗੇ ਬਾਜ਼ਾਰ ਤੋਂ ਪੈਸਾ ਕੱਢ ਕੇ ਤਾਈਵਾਨ ਅਤੇ ਕੋਰੀਆ ਵਰਗੇ ਦੇਸ਼ਾਂ ਵਿੱਚ ਲਗਾ ਰਹੇ ਹਨ, ਜਿੱਥੇ AI ਅਤੇ ਸੈਮੀਕੰਡਕਟਰ ਕੰਪਨੀਆਂ ਦਾ ਦਬਦਬਾ ਹੈ।
ਇਹ ਵੀ ਪੜ੍ਹੋ : ਦੇਸ਼ ਦੇ ਮੰਦਿਰਾਂ ਦਾ ਸੋਨਾ ਵੇਚਣ ਜਾ ਰਹੀ ਸਰਕਾਰ? ਵਿੱਤ ਮੰਤਰਾਲੇ ਨੇ ਦਿੱਤੀ ਪੂਰੀ ਜਾਣਕਾਰੀ
ਵਿਦੇਸ਼ੀ ਨਿਵੇਸ਼ਕਾਂ ਦੀ ਬਿਕਵਾਲੀ
ਇਸ ਸਾਲ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਭਾਰਤੀ ਬਾਜ਼ਾਰ ਵਿੱਚੋਂ ਲਗਭਗ 24 ਬਿਲੀਅਨ ਡਾਲਰ ਦੀ ਭਾਰੀ ਨਿਕਾਸੀ ਕੀਤੀ ਹੈ।
ਤੇਲ ਦੀਆਂ ਕੀਮਤਾਂ
ਈਰਾਨ-ਅਮਰੀਕਾ ਤਣਾਅ ਕਾਰਨ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਭਾਰਤ ਦੀ ਮਹਿੰਗਾਈ ਅਤੇ ਵਿਕਾਸ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ ।
ਇਹ ਵੀ ਪੜ੍ਹੋ : ਸਾਵਧਾਨ! ਨੌਕਰੀ ਲਈ ਇੰਟਰਵਿਊ 'ਚ AI ਦੀ ਵਰਤੋਂ ਪਵੇਗੀ ਮਹਿੰਗੀ, ਭਾਰਤੀ ਕੰਪਨੀਆਂ ਨੇ ਲੱਭ ਲਿਆ ਤੋੜ
ਬਾਜ਼ਾਰ ਵਿੱਚ ਗਿਰਾਵਟ
ਭਾਰਤੀ ਸ਼ੇਅਰ ਬਾਜ਼ਾਰ ਦਾ ਮੁੱਖ ਸੂਚਕਾਂਕ ਇਸ ਸਾਲ ਕਰੀਬ 8% ਹੇਠਾਂ ਹੈ, ਜੋ ਪਿਛਲੇ ਇੱਕ ਦਹਾਕੇ ਦੀ ਲਗਾਤਾਰ ਵਾਧੇ ਤੋਂ ਬਾਅਦ ਪਹਿਲੀ ਸਾਲਾਨਾ ਗਿਰਾਵਟ ਵੱਲ ਇਸ਼ਾਰਾ ਕਰ ਰਿਹਾ ਹੈ।
ਇਹ ਵੀ ਪੜ੍ਹੋ : Canada-USA 'ਚ ਪੜ੍ਹਣ ਦਾ ਸੁਪਨਾ ਹੋਇਆ ਮਹਿੰਗਾ, ਇਹ ਦੇਸ਼ ਬਣੇ ਵਿਦਿਆਰਥੀਆਂ ਦੀ ਪਹਿਲੀ ਪਸੰਦ
MSCI ਇੰਡੈਕਸ ਵਿੱਚ ਵੇਟੇਜ ਘਟੀ
MSCI ਇਮਰਜਿੰਗ ਮਾਰਕੀਟਸ ਇੰਡੈਕਸ ਵਿੱਚ ਭਾਰਤ ਦਾ ਵੇਟੇਜ 19% ਤੋਂ ਘਟ ਕੇ 12% ਰਹਿ ਗਿਆ ਹੈ।
ਭਾਵੇਂ ਬਾਜ਼ਾਰ ਪਛੜਿਆ, ਪਰ ਆਰਥਿਕਤਾ ਵਿੱਚ ਭਾਰਤ ਅਜੇ ਵੀ ਅੱਗੇ
ਭਾਵੇਂ ਸ਼ੇਅਰ ਬਾਜ਼ਾਰ ਦੀ ਵੈਲਯੂਏਸ਼ਨ ਵਿੱਚ ਤਾਈਵਾਨ ਅੱਗੇ ਨਿਕਲ ਗਿਆ ਹੈ, ਪਰ ਅਸਲ ਆਰਥਿਕਤਾ (GDP) ਦੇ ਮਾਮਲੇ ਵਿੱਚ ਭਾਰਤ ਬਹੁਤ ਅੱਗੇ ਹੈ। IMF ਦੇ ਅੰਕੜਿਆਂ ਅਨੁਸਾਰ, ਭਾਰਤ ਦੀ 4.15 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਤਾਈਵਾਨ ਦੀ 977 ਬਿਲੀਅਨ ਡਾਲਰ ਦੀ ਜੀਡੀਪੀ ਦੇ ਮੁਕਾਬਲੇ ਕਈ ਗੁਣਾ ਵੱਡੀ ਹੈ।
ਇਹ ਵੀ ਪੜ੍ਹੋ : 31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
