Dubai 'ਚ ਮੋਟਾ ਨਿਵੇਸ਼ ਕਰ ਰਹੇ ਭਾਰਤੀ ਨਿਵੇਸ਼ਕ, ਲਗਾਤਾਰ ਦੂਜੇ ਸਾਲ ਹਾਸਲ ਕੀਤਾ ਇਹ ਮੁਕਾਮ

05/30/2023 6:30:14 PM

ਦੁਬਈ (ਭਾਸ਼ਾ) – ਸੰਯੁਕਤ ਅਰਬ ਅਮੀਰਾਤ (ਯੂ. ਏ. ਆਈ.) ਦੇ ਦੁਬਈ ’ਚ ਸਿੱਧੇ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਮਾਮਲੇ ’ਚ ਭਾਰਤ ਪ੍ਰਮੁੱਖ ਸ੍ਰੋਤ ਦੇਸ਼ ਵਜੋਂ ਉੱਭਰਿਆ ਹੈ। ਬ੍ਰਿਟੇਨ ਦੇ ‘ਫਾਈਨਾਂਸ਼ੀਅਲ ਟਾਈਮਸ ਲਿਮ.) ਦੀ ਸੋਮਵਾਰ ਨੂੰ ਜਾਰੀ ਰਿਪੋਰਟ ਮੁਤਾਬਕ ਐੱਫ. ਡੀ. ਆਈ. ਯੋਜਨਾਵਾਂ ਦਾ ਐਲਾਨ ਅਤੇ ਅਨੁਮਾਨਿਤ ਐੱਫ. ਡੀ. ਆਈ. ਪੂੰਜੀ ਦੇ ਮਾਮਲੇ ’ਚ ਭਾਰਤ ਚੋਟੀ ਦੇ ਪੰਜ ਦੇਸ਼ਾਂ ’ਚ ਸ਼ਾਮਲ ਹੈ।

ਇਹ ਵੀ ਪੜ੍ਹੋ : ਆਮ ਲੋਕਾਂ ਦੇ ਵਿਰੋਧ ਕਾਰਨ ਝੁਕੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ Bernard Arnault, ਜਾਣੋ ਵਜ੍ਹਾ

ਭਾਰਤ ਤੋਂ ਦੁਬਈ ’ਚ ਪਿਛਲੇ ਸਾਲ ਜਿਨ੍ਹਾਂ ਖੇਤਰਾਂ ਦੀਆਂ ਯੋਜਨਾਵਾਂ ’ਚ ਐੱਫ. ਡੀ. ਆਈ. ਆਇਆ ਹੈ, ਉਸ ’ਚ ਸਾਫਟਵੇਅਰ ਅਤੇ ਆਈ. ਟੀ. ਸੇਵਾਵਾਂ (32 ਫੀਸਦੀ), ਵਪਾਰ ਸੇਵਾਵਾਂ (19 ਫੀਸਦੀ), ਖਪਤਕਾਰ ਉਤਪਾਦ (9 ਫੀਸਦੀ), ਰੀਅਲ ਅਸਟੇਟ (ਛੇ ਫੀਸਦੀ) ਅਤੇ ਵਿੱਤੀ ਸੇਵਾਵਾਂ ਸ਼ਾਮਲ ਹਨ। ਰਿਪੋਰਟ ਮੁਤਾਬਕ ਉੱਥੇ ਹੀ ਜਿਨ੍ਹਾਂ ਖੇਤਰਾਂ ’ਚ ਭਾਰਤ ਤੋਂ ਦੁਬਈ ’ਚ ਐੱਫ. ਡੀ. ਆਈ. ਆਇਆ, ਉਨ੍ਹਾਂ ’ਚ ਖਪਤਕਾਰ ਉਤਪਾਦ (28 ਫੀਸਦੀ), ਸਾਫਟਵੇਅਰ ਅਤੇ ਆਈ. ਟੀ. ਸੇਵਾਵਾਂ (20 ਫੀਸਦੀ), ਸੰਚਾਰ (19 ਫੀਸਦੀ) ਫਾਰਮਾਸਿਊਟੀਕਲ (8 ਫੀਸਦੀ) ਅਤੇ ਵਪਾਰ ਸੇਵਾਵਾਂ (8 ਫੀਸਦੀ) ਸ਼ਾਮਲ ਹਨ।

ਇਹ ਵੀ ਪੜ੍ਹੋ : ਸਰਕਾਰ ਨੇ ਛੋਟੀਆਂ ਸਕੀਮਾਂ 'ਚ ਨਿਵੇਸ਼ ਕਰਨ ਦੇ ਬਦਲੇ ਨਿਯਮ, ਤਿੰਨ ਸ਼੍ਰੇਣੀਆਂ 'ਚ ਵੰਡੇ ਨਿਵੇਸ਼ਕ

ਦੁਬਈ ਨੇ ਭਾਰਤ ਤੋਂ ਐੱਫ. ਡੀ. ਆਈ. ਦੇ ਮਾਮਲੇ ’ਚ ਪਹਿਲਾ ਸਥਾਨ ਬਰਕਰਾਰ ਰੱਖਿਆ। ਨਾਲ ਹੀ 2022 ਵਿਚ ਨਵੀਆਂ ਯੋਜਨਾਵਾਂ ’ਚ ਸਿੱਧਾ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕਰਨ ਨੂੰ ਲੈ ਕੇ ਵੀ ਪਹਿਲੇ ਸਥਾਨ ’ਤੇ ਰਿਹਾ। ਰਿਪੋਰਟ ’ਚ ਕਿਹਾ ਗਿਆ ਹੈ ਕਿ 2022 ਲਗਾਤਾਰ ਦੂਜਾ ਸਾਲ ਹੈ, ਜਦੋਂ ਦੁਬਈ ਐੱਫ. ਡੀ. ਆਈ. ਯੋਜਨਾਵਾਂ ਦਾ ਐਲਾਨ ਹੋਇਆ, ਉਨ੍ਹਾਂ ’ਚ ਸਾਲਾਨਾ ਆਧਾਰ ’ਤੇ 89.5 ਫੀਸਦੀ ਦਾ ਵਾਧਾ ਹੋਇਆ। ਉੱਥੇ ਹੀ ਐੱਫ. ਡੀ. ਆਈ. ਪੂੰਜੀ ਸਾਲਾਨਾ ਆਧਾਰ ’ਤੇ 80.03 ਫੀਸਦੀ ਵਧੀ।

ਇਹ ਵੀ ਪੜ੍ਹੋ : ਬ੍ਰਿਟਿਸ਼ ਕੰਪਨੀ ਰੋਲਸ ਰਾਇਸ ਖ਼ਿਲਾਫ਼ CBI ਨੇ  ਦਰਜ ਕੀਤੀ FIR, ਜਾਣੋ ਕੀ ਹੈ ਪੂਰਾ ਮਾਮਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News