ਇੰਡੀਅਨ ਆਇਲ ਅਸਮ 'ਚ ਕਰੇਗੀ 3,400 ਕਰੋੜ ਰੁਪਏ ਦਾ ਨਿਵੇਸ਼

Saturday, Feb 03, 2018 - 03:55 PM (IST)

ਇੰਡੀਅਨ ਆਇਲ ਅਸਮ 'ਚ ਕਰੇਗੀ 3,400 ਕਰੋੜ ਰੁਪਏ ਦਾ ਨਿਵੇਸ਼

ਗੁਵਾਹਾਟੀ—ਇੰਡੀਅਨ ਆਇਲ ਕਾਰਪੋਰੇਸ਼ਨ ਨਵੀਂਆਂ ਇਕਾਈਆਂ ਬਣਾ ਕੇ ਅਤੇ ਮੌਜੂਦਾ ਪਲਾਂਟਾ ਦਾ ਅਪ੍ਰੇਗਡ ਕਰਕੇ ਆਪਣੇ ਸੰਚਾਲਨ 'ਚ ਵਿਸਤਾਰ ਲਈ ਅਗਲੇ ਪੰਜ ਸਾਲ 'ਚ ਅਸਮ 'ਚ 3,400 ਕਰੋੜ ਰੁਪਏ ਨਿਵੇਸ਼ ਕਰੇਗੀ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਅੱਜ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਕੰਪਨੀ ਤੋਂ ਸ਼ੁਰੂ ਹੋਏ ਦੋ ਦਿਨੀਂ 'ਲਾਭਕਾਰੀ ਅਸਮ ਸੰਸਾਰਿਕ ਨਿਵੇਸ਼ਕ ਸ਼ਿਖਰ ਸੰਮੇਲਨ-2018' ਦੌਰਾਨ ਅਸਮ ਸਰਕਾਰ ਦੇ ਨਾਲ ਸਹਿਮਤੀ ਗਿਆਪਨ 'ਤੇ ਹਸਤਾਖਰ ਕਰੇਗੀ।
ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ (ਇੰਡੀਅਨ ਆਇਲ-ਏਓਡੀ) ਦੀਪਾਂਕਰ ਰੇ ਨੇ ਕਿਹਾ ਕਿ ਅਸੀਂ ਅਸਮ ਸਰਕਾਰ ਦੇ ਨਾਲ ਸਮਝੌਤਾ ਗਿਆਪਨ 'ਤੇ ਹਸਤਾਖਰ ਕਰਨ ਵਾਲੇ ਹਾਂ ਜਿਸ ਨਾਲ ਅਸੀਂ ਅਗਲੇ ਪੰਜ ਸਾਲ 'ਚ ਅਸਮ 'ਚ 3,400 ਕਰੋੜ ਰੁਪਏ ਨਿਵੇਸ਼ ਕਰ ਸਕਾਂਗੇ। ਇਹ ਸੂਬੇ 'ਚ ਵੱਖ-ਵੱਖ ਪ੍ਰਾਜੈਕਟਾਂ ਲਈ ਹੋਵੇਗਾ। ਉਨ੍ਹਾਂ ਕਿਹਾ ਕਿ ਕੰਪਨੀ ਨਿਰਦੇਸ਼ਕ ਮੰਡਲ ਨੇ ਇਸ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਹੈ। ਕੰਮ 'ਚ ਵਾਧੇ ਤੋਂ ਬਾਅਦ ਲੋੜ ਪੈਣ 'ਤੇ ਰਾਸ਼ੀ ਵਧਾਈ ਜਾ ਸਕਦੀ ਹੈ। ਰੇ ਨੇ ਕਿਹਾ ਕਿ ਨਿਵੇਸ਼ ਦਾ ਵੱਡਾ ਹਿੱਸਾ ਸ਼ੋਧਨ ਸਮੱਰਥਾ ਦੇ ਵਿਸਤਾਰ 'ਚ ਲਗਾਇਆ ਜਾਵੇਗਾ। ਇਹ ਨਵੀਂਆਂ ਇਕਾਈਆਂ ਬਣਾਉਣ ਵਾਲੇ ਹਨ ਅਤੇ ਮੌਜੂਦਾ ਪਲਾਂਟਾਂ ਦਾ ਅਪ੍ਰੇਗਡ ਕਰਨ ਵਾਲੇ ਹਨ ਤਾਂ ਜੋ ਅਸੀਂ ਇੰਧਣ ਦੀ ਗੁਣਵੱਤਾ ਵਧੀਆ ਕਰ ਸਕਣ। ਪ੍ਰਬੰਧਾਂ ਦੇ ਤਹਿਤ ਭਾਰਤ ਸਟੇਜ਼-6 ਦੇ ਅਨੁਕੂਲ ਇੰਧਣ ਦੀ ਲੋੜ ਹੋਵੇਗੀ। 
ਉਨ੍ਹਾਂ ਕਿਹਾ ਕਿ ਕੰਪਨੀ ਉੱਤਰ ਗੁਵਾਹਾਟੀ, ਸਿਲਚਰ ਅਤੇ ਮਿਰਜਾ ਸਥਿਕ ਐੱਲ.ਪੀ.ਜੀ ਪਲਾਂਟ ਦੀ ਸਮੱਰਥਾ ਦਾ ਵੀ ਵਿਸਤਾਰ ਕਰੇਗੀ। ਉਨ੍ਹਾਂ ਕਿਹਾ ਕਿ ਬਰਾਕ ਘਾਟੀ ਅਤੇ ਦਿਗਬੋਈ ਵਰਗੇ ਵੱਖ-ਵੱਖ ਸਥਾਨਾਂ 'ਤੇ ਪੈਟਰੋਲੀਅਮ ਭੰਡਾਰਣ ਨੂੰ ਵੀ ਪੇਸ਼ ਕੀਤਾ ਜਾਵੇਗਾ। ਬਰਾਕ ਘਾਟੀ 'ਚ ਅਸੀਂ ਇਕ ਨਵਾਂ ਡਿਪੋ ਬਣਾਉਣ ਜਾ ਰਹੇ ਹਾਂ ਜੋ ਰੇਲ ਨੈੱਟਵਰਕ ਨਾਲ ਪੂਰੀ ਤਰ੍ਹਾਂ ਨਾਲ ਜੁੜਿਆ ਹੋਵੇਗਾ ਅਤੇ ਉਸ ਤੋਂ ਪਾਈਪਲਾਈਨ ਵੀ ਜੁੜੀ ਹੋਵੇਗੀ। ਰੇ ਨੇ ਕਿਹਾ ਕਿ ਗੁਵਾਹਾਟੀ ਦੇ ਬੇਟਕੁਚੀ, ਲੁਮਡਿੰਗ ਅਤੇ ਮਿਸਾਮਾਰੀ 'ਚ ਮੌਦੂਜਾ ਡਿਪੋ ਦੀ ਸਮੱਰਥਾ ਵੀ ਵਧਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਦੇ ਤਹਿਤ ਕੁਝ ਪ੍ਰਾਜੈਕਟ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਹਨ ਅਤੇ ਕੁਝ 'ਤੇ ਕੰਮ ਛੇਤੀ ਹੀ ਸ਼ੁਰੂ ਹੋਵੇਗਾ। ਇਨ੍ਹਾਂ ਪ੍ਰਾਜੈਕਟਾਂ ਨਾਲ ਰੋਜ਼ਗਾਰ ਸ੍ਰਿਸ਼ਠੀ 'ਚ ਵੀ ਮਦਦ ਮਿਲੇਗੀ।


Related News