​​​​​​​ਭਾਰਤੀ ਮਾਈਕ੍ਰੋਬਲਾਗਿਗ ਸਾਈਟ KOO ਨੇ ਮਿਆਦ ਤੋਂ ਪਹਿਲਾਂ ਕੀਤੀ ਨਵੇਂ ਨਿਯਮਾਂ ਦੀ ਪਾਲਣਾ

Saturday, May 22, 2021 - 06:12 PM (IST)

​​​​​​​ਭਾਰਤੀ ਮਾਈਕ੍ਰੋਬਲਾਗਿਗ ਸਾਈਟ KOO ਨੇ ਮਿਆਦ ਤੋਂ ਪਹਿਲਾਂ ਕੀਤੀ ਨਵੇਂ ਨਿਯਮਾਂ ਦੀ ਪਾਲਣਾ

ਨਵੀਂ ਦਿੱਲੀ (ਭਾਸ਼ਾ) – ਭਾਰਤੀ ਮਾਈਕ੍ਰੋਬਲਾਗਿਗ ਸਾਈਟ ਕੂ ਨੇ ਕਿਹਾ ਕਿ ਉਸ ਨੇ ਇਸ ਮਹੀਨੇ ਦੇ ਅਖੀਰ ’ਚ ਨਿਰਧਾਰਤ ਮਿਆਦ ਤੋਂ ਪਹਿਲਾਂ ਡਿਜੀਟਲ ਮੰਚ ਲਈ ਨਵੇਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਲਈ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਬੀਤੀ 25 ਤਾਰੀਖ਼ ਨੂੰ ਫੇਸਬੁੱਕ ਅਤੇ ਟਵਿੱਟਰ ਵਰਗੀਆਂ ਸੋਸ਼ਲ ਮੀਡੀਆ ਕੰਪਨੀਆਂ ਲਈ ਜ਼ਿਆਦਾ ਸਖਤ ਨਿਯਮਾਂ ਦਾ ਐਲਾਨ ਕੀਤਾ ਸੀ, ਜਿਸ ਦੇ ਤਹਿਤ ਉਨ੍ਹਾਂ ਨੇ ਅਧਿਕਾਰੀਆਂ ਵਲੋਂ ਰਿਪੋਰਟ ਕੀਤੀ ਗਈ ਸਮੱਗਰੀ ਨੂੰ 36 ਘੰਟੇ ’ਚ ਹਟਾਉਣ ਅਤੇ ਭਾਰਤ ’ਚ ਤਾਇਨਾਤ ਕਿਸੇ ਅਧਿਕਾਰੀ ਨਾਲ ਇਕ ਸ਼ਿਕਾਇਤ ਹੱਲ ਸਿਸਟਮ ਦੀ ਸਥਾਪਨਾ ਕਰਨੀ ਪਵੇਗੀ।

ਇਹ ਵੀ ਪੜ੍ਹੋ : ਚੀਨ ਦੇ ਝੋਂਗ ਸ਼ਾਨਸ਼ਾਨ ਨੂੰ ਪਿੱਛੇ ਛੱਡ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣੇ ਗੌਤਮ ਅਡਾਨੀ

ਕੂ ਨੇ ਕਿਹਾ ਕਿ ਉਸ ਦੀ ਨਿੱਜੀ ਨੀਤੀ, ਉਪਯੋਗ ਦੀਆਂ ਸ਼ਰਤਾਂ ਅਤੇ ਭਾਈਚਾਰਕ ਦਿਸ਼ਾ-ਨਿਰਦੇਸ਼ ਅਹਿਮ ਸੋਸ਼ਲ ਮੀਡੀਆ ਮੰਚਾਂ ’ਤੇ ਲਾਗੂ ਹੋਣ ਵਾਲੇ ਨਿਯਮਾਂ ਦੀ ਲੋੜਾਂ ਦੀ ਪਾਲਣਾ ਕਰਦੇ ਹਨ। ਕੂ ਦੇ ਕਰੀਬ 60 ਲੱਖ ਯੂਜ਼ਰਜ਼ ਹਨ, ਜਿਸ ਦੇ ਨਾਲ ਉਹ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਅਧੀਨ ਆਉਣ ਵਾਲੇ ਮੰਚਾਂ ’ਚ ਇਕ ਬਣ ਜਾਂਦੀ ਹੈ। ਕੰਪਨੀ ਨੇ ਕਿਹਾ ਕਿ ਇਸ ਤੋਂ ਇਲਾਵ ਕੂ ਨੇ ਇਕ ਸਹੀ ਜਾਂਚ-ਪੜਤਾਲ ਅਤੇ ਸ਼ਿਕਾਇਤ ਹੱਲ ਸਿਸਟਮ ਲਾਗੂ ਕੀਤਾ ਹੈ ਅਤੇ ਭਾਰਤ ਼’ਚ ਰਹਿਣ ਵਾਲਾ ਇਕ ਮੁੱਖ ਪਾਲਣਾ ਅਧਿਕਾਰੀ, ਇਕ ਨੋਡਲ ਅਧਿਕਾਰੀ ਅਤੇ ਇਕ ਸ਼ਿਕਾਇਤ ਅਧਿਕਾਰੀ ਇਸ ਦਾ ਹਿੱਸਾ ਹੋਣਗੇ।

ਸਰਕਾਰ ਨੇ ਅਹਿਮ ਸੋਸ਼ਲ ਮੀਡੀਆ ਮੰਚ ਦੀ ਪਰਿਭਾਸ਼ਾ ਤੈਅ ਕਰਦੇ ਹੋਏ ਕਿਹਾ ਸੀ ਕਿ ਇਸ ਲਈ ਰਜਿਸਟਰਡ ਯੂਜ਼ਰਜ਼ ਦੀ ਗਿਣਤੀ ਘੱਟ ਤੋਂ ਘੱਟ 50 ਲੱਖ ਹੋਣੀ ਚਾਹੀਦੀ ਹੈ। ਸੋਸ਼ਲ ਮੀਡੀਆ ਦੇ ਇਨ੍ਹਾਂ ਮੰਚਾਂ ਨੂੰ ਨਵੇਂ ਸੂਚਨਾ ਤਕਨਾਲੋਜੀ ਨਿਯਮਾਂ ਦੇ ਤਹਿਤ ਵਾਧੂ ਜ਼ਿੰਮੇਵਾਰੀਆਂ ਦੀ ਪਾਲਣਾ ਕਰਨੀ ਹੋਵੇਗੀ, ਜਿਨ੍ਹਾਂ ਦਾ ਟੀਚਾ ਇਨ੍ਹਾਂ ਮੰਚਾਂ ਦੀ ਦੁਰਵਰਤੋਂ ’ਤੇ ਰੋਕ ਲਗਾਉਣਾ ਹੈ।

ਇਹ ਵੀ ਪੜ੍ਹੋ : ਘਰ 'ਚ ਪਏ ਸੋਨੇ ਦੀ ਟ੍ਰੇਡਿੰਗ ਨਾਲ ਮੁਨਾਫ਼ਾ ਕਮਾਉਣ ਦਾ ਸੁਨਹਿਰੀ ਮੌਕਾ, ਜਾਣੋ ਕਿਵੇਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News