ਸਾਊਦੀ ਅਰਬ ਦੇ 63 ਅਰਬ ਡਾਲਰ ਦੇ ਪ੍ਰਾਜੈਕਟ ’ਚ ਭਾਰਤੀ ਨਿਵੇਸ਼ਕਾਂ ਦੀ ਡੂੰਘੀ ਦਿਲਚਸਪੀ

Monday, Feb 10, 2025 - 04:05 PM (IST)

ਸਾਊਦੀ ਅਰਬ ਦੇ 63 ਅਰਬ ਡਾਲਰ ਦੇ ਪ੍ਰਾਜੈਕਟ ’ਚ ਭਾਰਤੀ ਨਿਵੇਸ਼ਕਾਂ ਦੀ ਡੂੰਘੀ ਦਿਲਚਸਪੀ

ਨਵੀਂ ਦਿੱਲੀ/ਦਾਵੋਸ (ਭਾਸ਼ਾ) - ਸਾਊਦੀ ਅਰਬ ਦੇ 63 ਅਰਬ ਡਾਲਰ ਦੇ ਗੀਗਾ ਪ੍ਰਾਜੈਕਟ ‘ਦਿਰਿਆਹ’ ’ਚ ਨਿਵੇਸ਼ ਕਰਨ ’ਚ ਕਈ ਭਾਰਤੀ ਕੰਪਨੀਆਂ ਨੇ ਡੂੰਘੀ ਰੁਚੀ ਵਿਖਾਈ ਹੈ। ਇਹ ਗੱਲ ਇਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਜੇਰੀ ਇੰਜੇਰੀਲੋ ਨੇ ਕਹੀ।

ਇਹ ਵੀ ਪੜ੍ਹੋ :     ਡਿਪੋਰਟ ਕੀਤੇ ਪ੍ਰਵਾਸੀ ਨਹੀਂ ਕਰ ਸਕਣਗੇ ਇਨ੍ਹਾਂ 20 ਦੇਸ਼ਾਂ ਦੀ ਯਾਤਰਾ! ਹੋ ਸਕਦੀ ਹੈ ਸਖ਼ਤ ਕਾਰਵਾਈ

ਦਿਰਿਆਹ ਨੂੰ ‘ਧਰਤੀ ਦਾ ਸ਼ਹਿਰ’ ਕਿਹਾ ਜਾ ਰਿਹਾ ਹੈ । ਇਸ ਨੂੰ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਦੇ ਬਾਹਰੀ ਇਲਾਕੇ ’ਚ ਬਣਾਇਆ ਜਾ ਰਿਹਾ ਹੈ ਅਤੇ ਇਸ ’ਚ 1 ਲੱਖ ਲੋਕਾਂ ਲਈ ਘਰ ਅਤੇ ਇਕ ਲੱਖ ਤੋਂ ਜ਼ਿਆਦਾ ਲੋਕਾਂ ਲਈ ਦਫਤਰ ਸਥਾਨ ਹੋਵੇਗਾ।

ਇਹ ਵੀ ਪੜ੍ਹੋ :     ਸੰਜੇ ਦੱਤ ਦੇ ਨਾਂ ਅਨਜਾਣੇ ਫੈਨ ਨੇ ਕਰ ਦਿੱਤੀ 72 ਕਰੋੜ ਦੀ ਜਾਇਦਾਦ

ਇਸ ਨਵੇਂ ਸ਼ਹਿਰ ’ਚ 40 ਤੋਂ ਜ਼ਿਆਦਾ ਲਗਜ਼ਰੀ ਹੋਟਲ, 1,000 ਤੋਂ ਜ਼ਿਆਦਾ ਦੁਕਾਨਾਂ, 150 ਤੋਂ ਜ਼ਿਆਦਾ ਰੈਸਟੋਰੈਂਟ ਅਤੇ ਕੈਫੇ, ਇਕ ਯੂਨੀਵਰਸਿਟੀ, ਕਲਾ ਅਤੇ ਸੰਸਕ੍ਰਿਤਿਕ ਜਾਇਦਾਦਾਂ ਅਤੇ ਪੋਲੋ ਕੇਂਦਰ ਸਮੇਤ ਹੋਰ ਸਹੂਲਤਾਂ ਸ਼ਾਮਲ ਹੋਣਗੀਆਂ।

ਇਹ ਵੀ ਪੜ੍ਹੋ :     ਕੱਚੇ ਤੇਲ ਦੀਆਂ ਕੀਮਤਾਂ ’ਚ ਜ਼ਬਰਦਸਤ ਗਿਰਾਵਟ; ਟਰੰਪ ਦੀ ਸ਼ਾਂਤੀ ਸਮਝੌਤੇ ਦੀ ਯੋਜਨਾ ਮੀਡੀਆ ’ਚ ਲੀਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News