ਭਾਰਤੀ ਨਿਵੇਸ਼ ਨਾਲ ਉੱਚੀ ਵਾਧਾ ਹਾਸਲ ਕਰ ਸਕਦੈ ਸ਼੍ਰੀਲੰਕਾ : ਪ੍ਰਭੂ
Saturday, Mar 13, 2021 - 03:10 PM (IST)
ਨਵੀਂ ਦਿੱਲੀ (ਭਾਸ਼ਾ) – ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਨੇ ਗੁਆਂਢੀ ਦੇਸ਼ ਸ਼੍ਰੀਲੰਕਾ ਨਾਲ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਦੇ ਇਕ ਵਰਚੁਅਲ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤੀ ਨਿਵੇਸ਼ ਨਾਲ ਸ਼੍ਰੀਲੰਕਾ ਉੱਚੀ ਵਾਧਾ ਦਰ ਹਾਸਲ ਕਰ ਸਕੇਗਾ ਅਤੇ ਨਾਲ ਹੀ ਉਥੇ ਸਥਾਨਕ ਪੱਧਰ ’ਤੇ ਰੋਜ਼ਗਾਰ ਦੇ ਮੌਕਿਆਂ ਦੀ ਸਿਰਜਣਾ ਕਰਨਾ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਭਾਰਤ ਚਾਹੁੰਦਾ ਹੈ ਕਿ ਸ੍ਰੀਲੰਕਾ ਸਾਡੀ 5,000 ਅਰਬ ਡਾਲਰ ਦੀ ਅਰਥਵਿਵਸਥਾ ਦੇ ਟੀਚੇ ਵੱਲ ਪ੍ਰਗਤੀ ਦਾ ਲਾਭ ਉਠਾਏ। ਪ੍ਰਭੂ ਜੀ20 ਅਤੇ ਜੀ7 ’ਚ ਭਾਰਤ ਦੇ ਸ਼ੇਰਪਾ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਇਹ ਯਕੀਨੀ ਕਰਨਾ ਚਾਹੇਗਾ ਕਿ ਅਸੀਂ ਸ਼੍ਰੀਲੰਕਾ ’ਚ ਨਿਵੇਸ਼ ਕਰੀਏ, ਜਿਸ ਨਾਲ ਉਥੋਂ ਦੇ ਲੋਕਾਂ ਨੂੰ ਫਾਇਦਾ ਹੋਵੇ। ਭਾਰਤ ਦੇ ਨਿਵੇਸ਼ ਨਾਲ ਸ਼੍ਰੀਲੰਕਾ ’ਚ ਸਥਾਨਕ ਪੱਧਰ ’ਤੇ ਰੋਜ਼ਗਾਰ ਪੈਦਾ ਹੋਵੇਗਾ।