ਹੈਕਰਸ ਦੀ ਦਾਦਾਗਿਰੀ: ਆਪਣਾ ਹੀ ਡਾਟਾ ਵਾਪਸ ਲੈਣ ਲਈ ਭਾਰਤੀ ਕੰਪਨੀਆਂ ਚੁਕਾ ਰਹੀਆਂ ਕਰੋੜਾਂ ਰੁਪਏ
Thursday, Jun 03, 2021 - 07:43 PM (IST)
ਨਵੀਂ ਦਿੱਲੀ - ਕੋਰੋਨਾ ਆਫ਼ਤ ਦਰਮਿਆਨ ਜਿਥੇ ਭਾਰਤ ਭਾਰੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਹੈ ਉਥੇ ਦੂਜੇ ਪਾਸੇ ਭਾਰਤੀ ਕੰਪਨੀਆਂ 'ਤੇ ਰੈਂਸਮਵੇਅਰ ਹਮਲੇ ਵੀ ਲਗਾਤਾਰ ਵੱਧ ਰਹੇ ਹਨ। ਸਥਿਤੀ ਇਹ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹੁਣ ਤੱਕ ਭਾਰਤੀ ਕੰਪਨੀਆਂ ਨੂੰ ਸਾਈਬਰ ਅਪਰਾਧੀਆਂ ਕੋਲੋਂ ਆਪਣਾ ਹੀ ਡਾਟਾ ਵਾਪਸ ਲੈਣ ਲ਼ਈ ਤਿੰਨ ਗੁਣਾ ਰਕਮ ਚੁਕਾਣੀ ਪੈ ਰਹੀ ਹੈ। ਗਲੋਬਲ ਸਾਈਬਰ ਸਿਕਿਓਰਿਟੀ ਕੰਪਨੀ ਸੋਫੋਸ ਨੇ ਰੈਨਸਮਵੇਅਰ -2021 ਸਟੇਟ ਦੇ ਨਾਮ ਨਾਲ ਵੱਖ-ਵੱਖ ਦੇਸ਼ਾਂ ਦੀਆਂ ਕੰਪਨੀਆਂ 'ਤੇ ਹੋ ਰਹੇ ਰੈਨਸਮਵੇਅਰ 'ਤੇ ਇਕ ਰਿਪੋਰਟ ਤਿਆਰ ਕੀਤੀ ਹੈ।
ਰਿਪੋਰਟ ਵਿਚ ਖ਼ਲਾਸਾ ਹੋਇਆ ਹੈ ਕਿ ਇਸ ਸਾਲ ਭਾਰਤ ਉਨ੍ਹਾਂ 30 ਦੇਸ਼ਾਂ ਦੀ ਸੂਚੀ ਵਿਚ ਸਭ ਤੋਂ ਉੱਪਰ ਹੈ ਜਿਥੇ ਕੰਪਨੀਆਂ ਨੂੰ ਸਭ ਤੋਂ ਵੱਧ ਰੈਂਸਮਵੇਅਰ ਹਮਲਿਆਂ ਦਾ ਸ਼ਿਕਾਰ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ: ਸੋਨੇ ’ਚ ਨਿਵੇਸ਼ ਕਾਇਮ ਰੱਖੋ, ਸਵਾ ਲੱਖ ਰੁਪਏ ਤੱਕ ਜਾ ਸਕਦੀ ਹੈ ਕੀਮਤ
ਭਾਰੀ ਰਕਮ ਦੇ ਭੁਗਤਾਨ ਕਰਨ ਦੇ ਬਾਵਜੂਦ ਨਹੀਂ ਮਿਲਦਾ ਪੂਰਾ ਡਾਟਾ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੰਪਨੀਆਂ ਦੁਆਰਾ ਡਾਟਾ ਵਾਪਸੀ ਦੀ ਕੀਮਤ ਚੁਕਾਉਣ ਦੇ ਬਾਵਜੂਦ ਉਹ ਸਿਰਫ 75 ਪ੍ਰਤੀਸ਼ਤ ਅੰਕੜਿਆਂ ਨੂੰ ਵਾਪਸ ਪ੍ਰਾਪਤ ਕਰਦੇ ਹਨ। ਸਿਰਫ ਚਾਰ ਪ੍ਰਤੀਸ਼ਤ ਅਜਿਹੀਆਂ ਕੰਪਨੀਆਂ ਹਨ, ਜਿਨ੍ਹਾਂ ਨੂੰ ਉਨ੍ਹਾਂ ਦਾ ਪੂਰਾ ਡਾਟਾ ਮਿਲਿਆ ਹੈ।
ਸਾਈਬਰ ਸਕਿਊਰਿਟੀ ਫਰਮ ਸੋਪੋਸ ਦੀ 'The state of ransomware-2021' ਸਰਵੇ ਰਿਪੋਰਟ ਮੁਤਾਬਕ ਕਰੀਬ 67 ਫ਼ੀਸਦੀ ਕੰਪਨੀਆਂ ਨੂੰ ਆਪਣਾ ਡਾਟਾ ਵਾਪਸ ਲੈਣ ਲਈ 2021 ਵਿਚ ਹੁਣ ਤੱਕ 24.7 ਕਰੋੜ ਰੁਪਏ ਦੀ ਫਿਰੌਤੀ ਦੇਣੀ ਪਈ ਹੈ। ਪਿਛਲੇ ਸਾਲ 66 ਫ਼ੀਸਦੀ ਕੰਪਨੀਆਂ ਨੇ ਫਿਰੌਤੀ ਦੇ ਰੂਪ ਵਿਚ 8.03 ਕਰੋੜ ਰੁਪਏ ਚੁਕਾਏ ਹਨ। ਫਿਰੌਤੀ ਦਾ ਔਸਤਨ ਭੁਗਤਾਨ 56 ਲੱਖ ਰੁਪਏ (76,616 ਡਾਲਰ) ਸੀ।
ਇਹ ਵੀ ਪੜ੍ਹੋ: 1 ਜੂਨ ਤੋਂ ਹੋ ਰਹੇ ਇਨ੍ਹਾਂ ਵੱਡੇ ਬਦਲਾਵਾਂ ਬਾਰੇ ਜਾਣਨਾ ਜ਼ਰੂਰੀ , ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ
ਕੰਪਨੀਆਂ ਨੂੰ ਹੋ ਰਿਹਾ ਹੈ ਨੁਕਸਾਨ
ਕੰਪਨੀਆਂ ਦਾ ਕਹਿਣਾ ਹੈ ਕਿ ਅਜਿਹੇ ਅਟੈਕ ਕੰਪਨੀ ਦੇ ਬਜਟ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਦੇ ਹਨ। ਹਾਲਾਂਕਿ 2020 ਦੇ ਮੁਕਾਬਲੇ ਰੈਂਸਮਵੇਅਰ ਤੋਂ ਪ੍ਰਭਾਵਿਤ ਹੋਣ ਵਾਲੀ ਕੰਪਨੀਆਂ ਦੀ ਸੰਖਿਆ ਵਿਚ ਗਿਰਾਵਟ ਆਈ ਹੈ। ਇਸ ਦੇ ਬਾਵਜੂਦ ਦੁਨੀਆ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤੀ ਕੰਪਨੀਆਂ ਜ਼ਿਆਦਾ ਪ੍ਰਭਾਵਿਤ ਹੋ ਰਹੀਆਂ ਹਨ।
ਸਰਵੇਖਣ ਵਿਚ ਭਾਰਤ ਸਮੇਤ 30 ਦੇਸ਼ਾਂ ਦੇ ਪ੍ਰਮੁੱਖ ਲੋਕ
ਯੂਰਪ, ਅਮਰੀਕਾ, ਏਸ਼ੀਆ-ਪ੍ਰਸ਼ਾਂਤ, ਮੱਧ ਏਸ਼ੀਆ, ਪੱਛਮੀ ਏਸ਼ੀਆ ਅਤੇ ਅਫਰੀਕਾ ਦੇ 30 ਦੇਸ਼ਾਂ ਦੇ 5400 ਤੋਂ ਵੱਧ ਲੋਕ ਇਸ ਸਰਵੇਖਣ ਵਿਚ ਸ਼ਾਮਲ ਸਨ। ਇਹ ਸਾਰੇ ਲੋਕ ਵੱਖ-ਵੱਖ ਕੰਪਨੀਆਂ ਦੇ ਨੀਤੀ ਨਿਰਮਾਤਾਵਾਂ ਵਿਚ ਸ਼ਾਮਲ ਹਨ। ਸਰਵੇਖਣ ਵਿਚ ਭਾਰਤ ਤੋਂ 300 ਲੋਕਾਂ ਨੂੰ ਵੱਖ-ਵੱਖ ਪ੍ਰਸ਼ਨਾਂ ਦੇ ਜਵਾਬ ਦੇਣ ਲਈ ਕਿਹਾ ਗਿਆ ਸੀ।
ਇਹ ਵੀ ਪੜ੍ਹੋ: ਕਿਸਾਨਾਂ ਲਈ ਸ਼ੁਰੂ ਹੋਇਆ ਵਿਸ਼ੇਸ਼ ਪੋਰਟਲ,ਆਨਲਾਈਨ ਖ਼ਰੀਦ ਸਕਣਗੇ ਬੀਜ ਅਤੇ ਖਾਦ ਸਮੇਤ ਕਈ ਚੀਜ਼ਾਂ
ਕਈ ਹੋਰ ਕੰਪਨੀਆਂ ਨੂੰ ਵੀ ਹੈ ਹਮਲਿਆਂ ਦਾ ਡਰ
ਪਿਛਲੇ 12 ਮਹੀਨਿਆਂ ਦੌਰਾਨ ਸਾਈਬਰ ਹਮਲੇ ਦਾ ਸ਼ਿਕਾਰ ਨਾ ਹੋਣ ਵਾਲੀਆਂ ਭਾਰਤੀ ਕੰਪਨੀਆਂ ਵਿਚੋਂ 86 ਪ੍ਰਤੀਸ਼ਤ ਦਾ ਮੰਨਣਾ ਹੈ ਕਿ ਭਵਿੱਖ ਵਿਚ ਉਹ ਇਸ ਅਧੀਨ ਆ ਸਕਦੀਆਂ ਹਨ। 57% ਅਜਿਹੀਆਂ ਕੰਪਨੀਆਂ ਦਾ ਕਹਿਣਾ ਹੈ ਕਿ ਅਜਿਹੇ ਹਮਲਿਆਂ ਨੂੰ ਰੋਕਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ, ਕਿਉਂਕਿ ਸਾਈਬਰ ਹਮਲਿਆਂ ਲਈ ਨਵੇਂ ਤਰੀਕੇ ਅਪਣਾਏ ਜਾ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।