ਭਾਰਤੀ ਏਅਰਟੈੱਲ ਨੇ 3 ਅਰਬ ਡਾਲਰ ਇਕੱਠੇ ਕੀਤੇ

01/15/2020 10:33:40 PM

ਨਵੀਂ ਦਿੱਲੀ (ਭਾਸ਼ਾ)-ਭਾਰਤੀ ਏਅਰਟੈੱਲ ਨੇ ਯੋਗ ਸੰਸਥਾਗਤ ਯੋਜਨਾ (ਕਿਊ. ਆਈ. ਪੀ.) ਅਤੇ ਵਿਦੇਸ਼ੀ ਕਰੰਸੀ ਤਬਦੀਲੀਯੋਗ ਬਾਂਡ (ਐੱਫ. ਸੀ. ਸੀ. ਬੀ.) ਦੇ ਰਾਹੀਂ 3 ਅਰਬ ਡਾਲਰ (21,000 ਕਰੋਡ਼ ਰੁਪਏ ਤੋਂ ਵੱਧ) ਇਕੱਠੇ ਕੀਤੇ ਹਨ। ਇਸ ਦੇ ਨਾਲ ਹੀ ਕੰਪਨੀ ਦੇ ਵੱਡੇ ਫੰਡ ਇਕੱਠੇ ਕਰਨ ਦੀ ਪ੍ਰੀਕਿਰਿਆ ਪੂਰੀ ਹੋ ਗਈ ਹੈ। ਭਾਰਤੀ ਏਅਰਟੈੱਲ ਨੂੰ ਕਾਨੂੰਨੀ ਬਕਾਏ ਦੇ ਰੂਪ ’ਚ ਅਰਬਾਂ ਡਾਲਰ ਚੁਕਾਉਣੇ ਹਨ। ਭਾਰਤੀ ਏਅਰਟੈੱਲ ਨੇ ਕਿਹਾ ਕਿ 2 ਅਰਬ ਡਾਲਰ ਦੇ ਕਿਊ. ਆਈ. ਪੀ. ਤੋਂ ਬਾਅਦ ਕੰਪਨੀ ਵਿਚ ਪ੍ਰਮੋਟਰ ਅਤੇ ਪ੍ਰਮੋਟਰ ਸਮੂਹ ਦੀ ਹਿੱਸੇਦਾਰੀ ਘਟ ਕੇ 58.98 ਫ਼ੀਸਦੀ ਰਹਿ ਜਾਵੇਗੀ।


Karan Kumar

Content Editor

Related News