ਭਾਰਤ ਕੱਚੇ ਤੇਲ ਖਰੀਦਣ ਤੇ ਹਾਈਡ੍ਰੋਕਾਰਬਨ ਖੇਤਰ ''ਚ ਸਹਿਯੋਗ ਲਈ ਗੁਆਨਾ ਨਾਲ ਕਰੇਗਾ ਸਮਝੌਤਾ

Friday, Jan 05, 2024 - 06:37 PM (IST)

ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਮੰਤਰੀ ਮੰਡਲ ਨੇ ਕੱਚੇ ਤੇਲ ਦੀ ਸਪਲਾਈ ਸਣੇ ਹਾਈਡ੍ਰੋਕਾਰਬਨ ਸੈਕਟਰ 'ਚ ਸਹਿਯੋਗ ਲਈ ਗੁਆਨਾ ਨਾਲ ਪੰਜ ਸਾਲਾ ਸਮਝੌਤੇ ਪੱਤਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਜਾਣਕਾਰੀ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਜਾਰੀ ਇਕ ਅਧਿਕਾਰਤ ਬਿਆਨ ਵਿਚ ਦਿੱਤੀ ਗਈ ਹੈ। 

ਇਹ ਵੀ ਪੜ੍ਹੋ - Petrol-Diesel Price: ਕੀ ਤੁਹਾਡੇ ਸ਼ਹਿਰ 'ਚ ਸਸਤਾ ਹੋਇਆ ਪੈਟਰੋਲ-ਡੀਜ਼ਲ!  ਜਾਣੋ ਅੱਜ ਦਾ ਰੇਟ

ਬਿਆਨ ਅਨੁਸਾਰ ਪ੍ਰਸਤਾਵਿਤ ਸਮਝੌਤਾ ਹਾਈਡ੍ਰੋਕਾਰਬਨ ਸੈਕਟਰ ਦੀ ਸਮੁੱਚੀ ਮੁੱਲ ਲੜੀ ਨੂੰ ਕਵਰ ਕਰਦਾ ਹੈ। ਇਸ ਵਿਚ ਗੁਆਨਾ ਤੋਂ ਕੱਚੇ ਤੇਲ ਦੀ ਸਪਲਾਈ, ਗੁਆਨਾ ਦੇ ਖੋਜ ਅਤੇ ਉਤਪਾਦਨ (ਈਐਂਡਪੀ) ਸੈਕਟਰ ਵਿਚ ਭਾਰਤੀ ਕੰਪਨੀਆਂ ਦੀ ਭਾਗੀਦਾਰੀ ਅਤੇ ਕੱਚੇ ਤੇਲ ਦੇ ਖੇਤਰ ਵਿਚ ਸਹਿਯੋਗ ਸ਼ਾਮਲ ਹੈ। ਇਸ ਸਮਝੌਤੇ ਵਿਚ ਸਮਰੱਥਾ ਨਿਰਮਾਣ, ਦੁਵੱਲੇ ਵਪਾਰ ਨੂੰ ਮਜ਼ਬੂਤ ਕਰਨਾ, ਕੁਦਰਤੀ ਗੈਸ ਖੇਤਰ ਵਿਚ ਸਹਿਯੋਗ, ਗੁਆਨਾ ਵਿਚ ਤੇਲ ਅਤੇ ਗੈਸ ਖੇਤਰ  ਵਿਚ ਰੇਗੂਲੇਟਰੀ ਨੀਤੀ ਢਾਂਚੇ ਦੇ ਵਿਕਾਸ ਵਿਚ ਸਹਿਯੋਗ ਅਤੇ ਬਾਇਓਫਿਊਲ ਸਣੇ ਸਵੱਛ ਊਰਜਾ ਸਣੇ ਨਵਿਆਉਣਯੋਗ ਊਰਜਾ ਖੇਤਰ ਵਿਚ ਸਹਿਯੋਗ ਸ਼ਾਮਲ ਹੈ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਊਰਜਾ ਖਪਤਕਾਰ ਅਤੇ ਦਰਾਮਦਕਾਰ ਹੈ।

ਇਹ ਵੀ ਪੜ੍ਹੋ - UPI ਦਾ ਇਸਤੇਮਾਲ ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਨਿਯਮਾਂ 'ਚ ਕੀਤਾ ਗਿਆ ਇਹ ਬਦਲਾਅ

ਇਹ ਤੇਲ ਦਰਾਮਦ ਦੇ ਆਪਣੇ ਸਰੋਤਾਂ ਵਿਚ ਵਿਭਿੰਨਤਾ ਲਿਆਉਣਾ ਚਾਹੁੰਦਾ ਹੈ ਅਤੇ ਇਸ ਲਈ ਦੱਖਣੀ ਅਮਰੀਕੀ ਦੇਸ਼ ਗੁਆਨਾ ਵਿੱਚ ਸੰਭਾਵਨਾਵਾਂ ਦੀ ਖੋਜ ਕਰ ਰਿਹਾ ਹੈ। ਬਿਆਨ ਮੁਤਾਬਕ ਇਹ ਸਮਝੌਤਾ ਸ਼ੁਰੂਆਤੀ ਤੌਰ 'ਤੇ ਪੰਜ ਸਾਲਾਂ ਲਈ ਹੋਵੇਗਾ ਅਤੇ ਜੇਕਰ ਦੋਵੇਂ ਦੇਸ਼ ਸਹਿਮਤ ਹੁੰਦੇ ਹਨ ਤਾਂ ਇਸ ਨੂੰ ਵਧਾਇਆ ਜਾਵੇਗਾ। ਬਿਆਨ 'ਚ ਕਿਹਾ ਗਿਆ ਕਿ ਹਾਈਡ੍ਰੋਕਾਰਬਨ ਖੇਤਰ 'ਚ ਸਹਿਯੋਗ 'ਤੇ ਗੁਆਨਾ ਨਾਲ ਸਮਝੌਤਾ ਦੁਵੱਲੇ ਵਪਾਰ ਨੂੰ ਮਜ਼ਬੂਤ ​​ਕਰੇਗਾ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰੇਗਾ। ਇਸ ਨਾਲ ਕੱਚੇ ਤੇਲ ਦੇ ਸਰੋਤਾਂ ਦੀ ਵਿਭਿੰਨਤਾ ਵਿੱਚ ਮਦਦ ਮਿਲੇਗੀ, ਜਿਸ ਨਾਲ ਦੇਸ਼ ਦੀ ਊਰਜਾ ਅਤੇ ਸਪਲਾਈ ਸੁਰੱਖਿਆ ਵਿੱਚ ਵਾਧਾ ਹੋਵੇਗਾ। 

ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...

ਇਸ ਨਾਲ ਭਾਰਤੀ ਕੰਪਨੀਆਂ ਨੂੰ ਗੁਆਨਾ ਦੇ E&P (ਖੋਜ ਅਤੇ ਉਤਪਾਦਨ) ਸੈਕਟਰ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ ਅਤੇ ਉਨ੍ਹਾਂ ਨੂੰ ਗਲੋਬਲ ਤੇਲ ਅਤੇ ਗੈਸ ਕੰਪਨੀਆਂ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ। ਹਾਲ ਹੀ ਵਿੱਚ ਗੁਆਨਾ ਨੇ ਤੇਲ ਅਤੇ ਗੈਸ ਖੇਤਰ ਵਿੱਚ ਪ੍ਰਮੁੱਖਤਾ ਪ੍ਰਾਪਤ ਕੀਤੀ ਹੈ ਅਤੇ ਦੁਨੀਆ ਦਾ ਸਭ ਤੋਂ ਨਵਾਂ ਤੇਲ ਉਤਪਾਦਕ ਬਣ ਗਿਆ ਹੈ। ਇੱਥੇ 11.2 ਬਿਲੀਅਨ ਬੈਰਲ ਤੇਲ ਭੰਡਾਰਾਂ ਦੀਆਂ ਨਵੀਆਂ ਖੋਜਾਂ ਕੀਤੀਆਂ ਗਈਆਂ ਹਨ, ਜੋ ਕੁੱਲ ਵਿਸ਼ਵ ਤੇਲ ਅਤੇ ਗੈਸ ਖੋਜਾਂ ਦਾ 18 ਫ਼ੀਸਦੀ ਹੈ। 

ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ ਕਰਨ 'ਤੇ ਹਰਦੀਪ ਪੁਰੀ ਦਾ ਵੱਡਾ ਬਿਆਨ, ਕਿਹਾ-ਇਸ ਸਮੇਂ ਹੋਣਗੇ ਸਸਤੇ

ਬੀਪੀ ਐਨਰਜੀ ਆਉਟਲੁੱਕ ਅਤੇ ਇੰਟਰਨੈਸ਼ਨਲ ਐਨਰਜੀ ਏਜੰਸੀ ਦਾ ਅੰਦਾਜ਼ਾ ਹੈ ਕਿ 2040 ਤੱਕ ਭਾਰਤ ਦੀ ਊਰਜਾ ਦੀ ਮੰਗ ਇੱਕ ਫ਼ੀਸਦੀ ਦੀ ਗਲੋਬਲ ਦਰ ਦੇ ਮੁਕਾਬਲੇ ਲਗਭਗ ਤਿੰਨ ਫ਼ੀਸਦੀ ਪ੍ਰਤੀ ਸਾਲ ਵਧੇਗੀ। ਇਸ ਦੇ ਨਾਲ ਹੀ 2020-2040 ਦਰਮਿਆਨ ਵਿਸ਼ਵ ਊਰਜਾ ਦੀ ਮੰਗ ਵਾਧੇ ਵਿੱਚ ਭਾਰਤ ਦੀ ਹਿੱਸੇਦਾਰੀ 25-28 ਫ਼ੀਸਦੀ ਰਹਿਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ - ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਹੋ ਸਕਦੈ 450 ਕਰੋੜ ਦਾ ਨੁਕਸਾਨ, ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News