ਕੋਰੋਨਾ ਖਿਲਾਫ ਜੰਗ ਹੋਵੇਗੀ ਤੇਜ਼, ਅੱਜ 6.5 ਲੱਖ ਟੈਸਟਿੰਗ ਕਿੱਟ ਪਹੁੰਚਣਗੀਆਂ ਭਾਰਤ

04/16/2020 4:02:10 PM

ਨਵੀਂ ਦਿੱਲੀ - ਕੋਰੋਨਾ ਨਾਲ ਨਜਿੱਠਣ ਲਈ ਚੀਨ ਤੋਂ ਕਰੀਬ ਸਾਢੇ 6 ਲੱਖ ਟੈਸਟਿੰਗ ਕਿੱਟ ਵੀਰਵਾਰ ਯਾਨੀ ਕਿ ਅੱਜ ਦੁਪਹਿਰ ਭਾਰਤ ਪਹੁੰਚ ਜਾਣਗੀਆਂ। ਸੂਤਰਾਂ ਮੁਤਾਬਕ ਗੁਆਂਗਝਾਉ ਦੀ ਵੋਂਡਫੋ ਕੰਪਨੀ ਤੋਂ ਤਿੰਨ ਲੱਖ, ਝੂਹਾਈ ਦੀ ਲਿਵਜ਼ੋਨ ਕੰਪਨੀ ਦੀ ਢਾਈ ਲੱਖ ਰੈਪਿਡ ਟੈਸਟਿੰਗ ਕਿੱਟ ਅਤੇ ਸ਼ੇਨਝੇਨ ਦੀ ਐਮ.ਜੀ.ਆਈ. ਕੰਪਨੀ ਦੀ ਇਕ ਲੱਖ ਆਰ.ਐਨ.ਏ. ਐਕਸਟ੍ਰੈਕਸ਼ਨ ਕਿੱਟਸ ਨੂੰ ਕੱਲ ਦੇਰ ਰਾਤ ਕਸਟਮ ਕਲਿਅਰੈਂਸ ਮਿਲ ਗਈ ਹੈ ਅਤੇ ਅੱਜ ਸਵੇਰੇ ਕਾਰਗੋ ਜਹਾਜ਼ਾਂ ਤੋਂ ਕੁੱਲ ਸਾਢੇ 6 ਲੱਖ ਕਿੱਟਸ ਦੀ ਖੇਪ ਭਾਰਤ ਲਈ ਰਵਾਨਾ ਹੋ ਚੁੱਕੀ ਹੈ ਅਤੇ ਅੱਜ ਸ਼ਾਮ ਤੱਕ ਇਥੇ ਪਹੁੰਚ ਜਾਵੇਗੀ।

ਸੂਤਰਾਂ ਅਨੁਸਾਰ ਅਜਿਹੀਆਂ ਟੈਸਟਿੰਗ ਨੂੰ ਭਾਰਤ ਨੇ ਇਹ ਨਿਰਮਾਤਾ ਕੰਪਨੀਆ ਕੋਲੋਂ ਖਰੀਦਿਆ ਹੈ। ਇਹ ਚੀਨ ਵਲੋਂ ਕਿਸੇ ਸਹਾਇਤਾ ਦਾ ਹਿੱਸਾ ਨਹੀਂ ਹੈ।ਬੀਜਿੰਗ ਸਥਿਤ ਭਾਰਤੀ ਦੂਤਾਵਾਸ ਅਤੇ ਗੁਆਂਗਝਾਉ ਸਥਿਤ ਭਾਰਤੀ ਵਣਜ ਦੂਤਾਵਾਸ ਨੇ ਅਜਿਹੀਆਂ ਕਿੱਟ ਨੂੰ ਵਣਜ ਆਧਾਰ ਤੇ ਪ੍ਰਾਪਤ ਕਰਨ ਅਤੇ ਕਸਟਮ ਆਦਿ ਗਤੀਵਿਧਿਆਂ ਨੂੰ ਪੂਰਾ ਕਰਨ ਲਈ ਮਹੱਤਵਪੂਰਨ ਭੂਮਿਕਾ  ਨਿਭਾਈ ਹੈ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਸੰਖਿਆ 12 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ ਅਤੇ 414 ਲੋਕਾਂ ਦੀ ਮੌਤ ਹੋ ਚੁੱਕੀ ਹੈ।


Harinder Kaur

Content Editor

Related News