ਭਾਰਤੀ ਅਰਥਵਿਵਸਥਾ 2031 ਤੱਕ ਛੂਹ ਲਵੇਗੀ 7 ਟ੍ਰਿਲੀਅਨ ਦਾ ਅੰਕੜਾ

Friday, Nov 15, 2024 - 04:59 PM (IST)

ਭਾਰਤੀ ਅਰਥਵਿਵਸਥਾ 2031 ਤੱਕ ਛੂਹ ਲਵੇਗੀ 7 ਟ੍ਰਿਲੀਅਨ ਦਾ ਅੰਕੜਾ

ਨਵੀਂ ਦਿੱਲੀ- ਰੇਟਿੰਗ ਏਜੰਸੀ ਕ੍ਰਿਸਿਲ ਨੇ ਕਿਹਾ ਕਿ ਭਾਰਤ ਦੀ ਕੁੱਲ ਘਰੇਲੂ ਉਤਪਾਦ (GDP) ਦੀ ਵਾਧਾ ਦਰ ਵਿੱਤੀ ਸਾਲ 2024 'ਚ ​​8.2 ਫੀਸਦੀ ਤੋਂ ਘੱਟ ਕੇ ਵਿੱਤੀ ਸਾਲ 2025 ਦੇ ਮੱਧਮ ਤੋਂ 6.8 ਫੀਸਦੀ ਤੱਕ ਰਹਿਣ ਦੀ ਉਮੀਦ ਹੈ ਕਿਉਂਕਿ ਉੱਚ ਵਿਆਜ ਦਰਾਂ ਅਤੇ ਸਖ਼ਤ ਉਧਾਰ ਮਾਪਦੰਡਾਂ ਕਾਰਨ ਸ਼ਹਿਰੀ ਮੰਗ 'ਚ ਕਮੀ ਆਉਣੀ ਸ਼ੁਰੂ ਹੋ ਗਈ ਹੈ। 

ਰਿਪੋਰਟ ਮੁਤਾਬਕ ਖਪਤਕਾਰ ਮੁੱਲ ਸੂਚਕਾਂਕ (ਸੀ. ਪੀ. ਆਈ) 'ਤੇ ਆਧਾਰਿਤ ਮਹਿੰਗਾਈ ਪਿਛਲੇ ਸਾਲ ਦੇ 5.4 ਫੀਸਦੀ ਤੋਂ ਵਿੱਤੀ ਸਾਲ 2025 'ਚ ਔਸਤਨ 4.5% ਤੱਕ ਘੱਟ ਹੋਣ ਦੀ ਉਮੀਦ ਹੈ, ਜੋ ਕਿ ਘੱਟ ਖੁਰਾਕੀ ਮਹਿੰਗਾਈ ਦੇ ਕਾਰਨ ਚਲਾਇਆ ਗਿਆ ਹੈ। ਹਾਲਾਂਕਿ ਏਜੰਸੀ ਨੇ ਮੌਸਮ ਅਤੇ ਭੂ-ਰਾਜਨੀਤਕ ਅਨਿਸ਼ਚਤਤਾ ਨੂੰ ਆਪਣੇ ਵਿਕਾਸ ਅੇਤ ਮੁਦਰਾ ਸਫੀਤੀ ਪੂਰਵ ਅਨੁਮਾਨਾਂ ਲਈ ਪ੍ਰਮੁੱਖ ਜ਼ੋਖਮ ਦੱਸਿਆ ਹੈ।  

ਰਿਪੋਰਟ ਮੁਤਾਬਕ ਮੱਧਮ ਮਿਆਦ ਵਿਚ ਭਾਰਤੀ ਅਰਥਵਿਵਸਥਾ ਵਿੱਤੀ ਸਾਲ 2025 ਅਤੇ 2031 ਦੇ ਵਿਚਕਾਰ ਔਸਤਨ 6.7% ਵਿਕਾਸ ਦਰ ਨਾਲ ਵਧ ਸਕਦੀ ਹੈ ਅਤੇ 7 ਟ੍ਰਿਲੀਅਨ ਦੇ ਅੰਕੜੇ ਨੂੰ ਛੂਹ ਸਕਦੀ ਹੈ। ਇਹ ਮਹਾਮਾਰੀ ਤੋਂ ਪਹਿਲਾਂ ਦੇ ਦੇ ਦਹਾਕੇ ਵਿਚ ਦੇਖੇ ਗਏ 6.6 ਫ਼ੀਸਦੀ ਵਾਧੇ ਦੇ ਬਰਾਬਰ ਹੋਵੇਗਾ, ਜੋ ਪੂੰਜੀਗਤ ਖਰਚ ਅਤੇ ਉਤਪਾਦਕਤਾ ਵਿਚ ਵਾਧੇ ਤੋਂ ਪ੍ਰੇਰਿਤ ਹੈ।


author

Tanu

Content Editor

Related News