2030 ਤੱਕ ਭਾਰਤ ਦੇ ਖੇਡ ਉਦਯੋਗ 'ਚ ਹੋਵੇਗਾ 130 ਬਿਲੀਅਨ ਡਾਲਰ ਤੱਕ ਵਾਧਾ

Friday, Nov 15, 2024 - 03:42 PM (IST)

2030 ਤੱਕ ਭਾਰਤ ਦੇ ਖੇਡ ਉਦਯੋਗ 'ਚ ਹੋਵੇਗਾ 130 ਬਿਲੀਅਨ ਡਾਲਰ ਤੱਕ ਵਾਧਾ

ਨਵੀਂ ਦਿੱਲੀ (ਏਐਨਆਈ): ਭਾਰਤ ਹਰ ਖੇਤਰ ਵਿਚ ਤਰੱਕੀ ਦੀਆਂ ਨਵੀਂਆਂ ਉਚਾਈਆਂ ਛੂਹ ਰਿਹਾ ਹੈ। ਗੂਗਲ ਅਤੇ ਡੇਲੋਇਟ ਦੀ ਇੱਕ ਨਵੀਂ ਰਿਪੋਰਟ ਅਨੁਸਾਰ ਭਾਰਤ ਦਾ ਖੇਡ ਉਦਯੋਗ ਇੱਕ ਵੱਡੇ ਪਰਿਵਰਤਨ ਲਈ ਤਿਆਰ ਹੈ ਅਤੇ ਇਹ 2030 ਤੱਕ 130 ਬਿਲੀਅਨ ਡਾਲਰ ਤੱਕ ਪਹੁੰਚ ਜਾਵੇਗਾ। ਇਹ ਵਾਧਾ 14 ਪ੍ਰਤੀਸ਼ਤ CAGR - ਭਾਰਤ ਦੀ ਜੀ.ਡੀ.ਪੀ ਦੀ ਗਤੀ ਤੋਂ ਲਗਭਗ ਦੁੱਗਣਾ ਹੈ। ਇਹ ਭਾਰਤੀਆਂ ਦੇ ਖੇਡ ਉਦਯੋਗ ਅਤੇ ਉਸ ਨਾਲ ਜੁੜਨ ਦੇ ਤਰੀਕੇ ਵਿਚ ਇੱਕ ਬੁਨਿਆਦੀ ਤਬਦੀਲੀ ਨੂੰ ਦਰਸਾਉਂਦਾ ਹੈ। ਰਿਪੋਰਟ ਵਿੱਚ 2030 ਤੱਕ ਲਗਭਗ 10.5 ਮਿਲੀਅਨ ਨੌਕਰੀਆਂ ਅਤੇ ਅਸਿੱਧੇ ਟੈਕਸ ਮਾਲੀਏ ਵਿੱਚ 21 ਬਿਲੀਅਨ ਅਮਰੀਕੀ ਡਾਲਰ ਪੈਦਾ ਕਰਨ ਦਾ ਵੀ ਅਨੁਮਾਨ ਹੈ। ਸੰਯੁਕਤ ਰਿਪੋਰਟ ਵਿਚ ਜ਼ੋਰ ਦੇ ਕੇ ਕਿਹਾ ਗਿਆ ਕਿ ਭਾਰਤ ਦਾ ਉੱਭਰਦਾ ਖੇਡ ਖੇਤਰ, ਸਰਕਾਰੀ ਏਜੰਸੀਆਂ ਅਤੇ ਖੇਡ ਸੰਸਥਾਵਾਂ ਤੋਂ ਲੈ ਕੇ ਕਾਰੋਬਾਰਾਂ, ਨਿਵੇਸ਼ਕਾਂ, ਸਮਗਰੀ ਨਿਰਮਾਤਾਵਾਂ ਅਤੇ ਪ੍ਰਸ਼ੰਸਕਾਂ ਤੱਕ ਖੇਡਾਂ ਦੇ ਭਵਿੱਖ ਨੂੰ ਸਹਿਯੋਗੀ ਰੂਪ ਨਾਲ ਆਕਾਰ ਦੇਣ ਦਾ ਇੱਕ ਵਿਸ਼ਾਲ ਮੌਕਾ ਪੇਸ਼ ਕਰਦਾ ਹੈ।

ਗੂਗਲ ਇੰਡੀਆ ਦੀ ਮੈਨੇਜਿੰਗ ਡਾਇਰੈਕਟਰ (ਅੰਤਰਿਮ ਕੰਟਰੀ ਲੀਡ) ਰੋਮਾ ਦੱਤਾ ਚੋਬੇ ਨੇ ਕਿਹਾ, "ਅਸੀਂ ਮਲਟੀ-ਸਪੋਰਟਸ ਫੈਨਡਮ ਵਿੱਚ ਵਾਧਾ ਦੇਖ ਰਹੇ ਹਾਂ। ਨਾਲ ਹੀ ਡਿਜੀਟਲ ਪਲੇਟਫਾਰਮਾਂ ਦੀ ਵਧਦੀ ਪ੍ਰਸਿੱਧੀ ਅਤੇ ਭਾਰਤ ਦੇ ਖੇਡ ਪ੍ਰਸ਼ੰਸਕ ਬੇਸ ਦੇ ਸਭ ਤੋਂ ਵੱਡੇ ਹਿੱਸੇ ਦੀ ਨੁਮਾਇੰਦਗੀ ਕਰਨ ਵਾਲੇ ਜੇਨ ਜ਼ੈਡ ਤੋਂ ਡੂੰਘੀ ਸ਼ਮੂਲੀਅਤ ਦੇਖ ਰਹੇ ਹਾਂ।" ਡੇਲੋਇਟ ਸਾਊਥ ਏਸ਼ੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਰੋਮਲ ਸ਼ੈੱਟੀ ਨੇ ਕਿਹਾ ਕਿ ਭਾਰਤ ਲਈ ਖੇਡਾਂ ਵਿੱਚ ਗਲੋਬਲ ਲੀਡਰ ਬਣਨ ਦਾ ਇੱਕ ਸ਼ਾਨਦਾਰ ਮੌਕਾ ਹੈ। ਸ਼ੈਟੀ ਨੇ ਅੱਗੇ ਕਿਹਾ, "ਏਆਈ ਤੋਂ ਕਲਾਉਡ ਪਲੇਟਫਾਰਮਾਂ ਤੱਕ ਤਕਨਾਲੋਜੀ ਵਿੱਚ ਤਰੱਕੀ ਨਾਲ, ਸਾਡੇ ਕੋਲ ਦੇਸ਼ ਦੇ ਹਰ ਕੋਨੇ ਵਿੱਚ ਨੌਜਵਾਨਾਂ ਤੱਕ ਪਹੁੰਚਣ, ਜ਼ਮੀਨੀ ਪੱਧਰ ਤੋਂ ਪ੍ਰਤਿਭਾ ਨੂੰ ਨਿਖਾਰਨ ਦਾ ਇੱਕ ਵਿਲੱਖਣ ਮੌਕਾ ਹੈ।"

ਪੜ੍ਹੋ ਇਹ ਅਹਿਮ ਖ਼ਬਰ- ਭਾਰਤ ਵੀ ਬਣੇਗਾ ਇਲੈਕਟਿਕ ਵਾਹਨਾਂ ਦਾ ਸਭ ਤੋਂ ਵੱਡਾ ਉਤਪਾਦਕ 

ਰਿਪੋਰਟ ਮੁਤਾਬਕ ਕ੍ਰਿਕਟ ਇੱਕ ਰਾਸ਼ਟਰੀ ਜਨੂੰਨ ਬਣਿਆ ਹੋਇਆ ਹੈ ਪਰ 90 ਪ੍ਰਤੀਸ਼ਤ ਭਾਰਤੀ ਖੇਡ ਪ੍ਰਸ਼ੰਸਕ ਹੁਣ ਦੂਜਿਆਂ ਖੇਡਾਂ ਵੀ ਦੇਖਦੇ ਹਨ, ਜਿਸ ਵਿਚ ਕਬੱਡੀ ਅਤੇ ਫੁੱਟਬਾਲ ਕ੍ਰਮਵਾਰ 120 ਮਿਲੀਅਨ ਅਤੇ 85 ਮਿਲੀਅਨ ਪ੍ਰਸ਼ੰਸਕਾਂ ਦੇ ਨਾਲ ਲੋਕਪ੍ਰਿਅ ਹੋ ਰਹੇ ਹਨ। ਡਿਜੀਟਲ ਪਲੇਟਫਾਰਮ ਦੇ ਉਭਾਰ ਨੇ ਭਾਰਤ ਵਿੱਚ ਖੇਡਾਂ ਦੀ ਖਪਤ ਨੂੰ ਬਦਲ ਦਿੱਤਾ ਹੈ। ਬਹੁਤੇ ਪ੍ਰਸ਼ੰਸਕ ਹੁਣ ਡਿਜ਼ੀਟਲ ਤੌਰ 'ਤੇ ਖੇਡਾਂ ਦੀ ਸਮੱਗਰੀ ਤੱਕ ਪਹੁੰਚ ਕਰਦੇ ਹਨ। ਇਹ ਰੁਝਾਨ ਜਨਰਲ ਜ਼ੈਡ ਵਿੱਚ ਹੋਰ ਵੀ ਸਪੱਸ਼ਟ ਹੈ, ਜੋ ਪ੍ਰਸ਼ੰਸਕਾਂ ਦਾ 43 ਪ੍ਰਤੀਸ਼ਤ ਬਣਦੇ ਹਨ। ਖੇਡਾਂ ਦੇ ਸਮਾਨ ਅਤੇ ਲਿਬਾਸ ਦੀ ਮਾਰਕੀਟ ਇਸ ਰਾਹ ਦੀ ਅਗਵਾਈ ਕਰ ਰਹੀ ਹੈ ਅਤੇ 2030 ਤੱਕ ਇਸ ਦਾ ਮੁੱਲ ਦੁੱਗਣਾ ਹੋ ਕੇ 58 ਬਿਲੀਅਨ ਅਮਰੀਕੀ ਡਾਲਰ ਹੋ ਜਾਣ ਦੀ ਉਮੀਦ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News