ਪ੍ਰਮੁੱਖ ਬ੍ਰਾਂਡ 'ਓਗਲੀਵੀ' ਦੀ  ਗਲੋਬਲ ਸੀ.ਈ.ਓ ਬਣੀ ਭਾਰਤ ਦੀ ਦੇਵਿਕਾ ਬੁਲਚੰਦਾਨੀ

Friday, Sep 09, 2022 - 04:54 PM (IST)

ਪ੍ਰਮੁੱਖ ਬ੍ਰਾਂਡ 'ਓਗਲੀਵੀ' ਦੀ  ਗਲੋਬਲ ਸੀ.ਈ.ਓ ਬਣੀ ਭਾਰਤ ਦੀ ਦੇਵਿਕਾ ਬੁਲਚੰਦਾਨੀ

ਬਿਜ਼ਨੈੱਸ ਡੈਸਕ : ਦੁਨੀਆ ਦੇ ਇਕ ਹੋਰ ਚੋਟੀ ਦੇ ਬ੍ਰਾਂਡ ਦੀ ਕਮਾਨ ਇਕ ਭਾਰਤੀ ਦੇ ਹੱਥ ਆ ਗਈ ਹੈ। ਅੰਤਰਰਾਸ਼ਟਰੀ ਇਸ਼ਤਿਹਾਰਬਾਜ਼ੀ ਅਤੇ ਪੀਆਰ ਏਜੰਸੀ ਓਗਲੀਵੀ ਨੂੰ ਹੁਣ ਭਾਰਤੀ ਮੂਲ ਦੀ ਦੇਵਿਕਾ ਬੁਲਚੰਦਾਨੀ ਦੁਆਰਾ ਸੰਭਾਲਿਆ ਜਾਵੇਗਾ।ਦੇਵਿਕਾ ਬੁਲਚੰਦਾਨੀ ਨੂੰ ਕੰਪਨੀ ਵੱਲੋਂ ਗਲੋਬਲ ਸੀ.ਈ.ਓ. ਵਜੋਂ ਚੁਣਿਆ ਗਿਆ ਹੈ। ਉਹ ਵਰਤਮਾਨ ਵਿੱਚ ਉੱਤਰੀ ਅਮਰੀਕਾ ਦੇ ਗਲੋਬਲ ਪ੍ਰਧਾਨ ਅਤੇ ਸੀ.ਈ.ਓ .ਵਜੋਂ ਸੇਵਾ ਕਰ ਰਹੀ ਹੈ। ਐਂਡੀ ਮੇਨ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਦੇਵਿਕਾ ਬੁਲਚੰਦਾਨੀ ਉਨ੍ਹਾਂ ਦੀ ਜਗ੍ਹਾ ਲਵੇਗੀ। ਐਂਡੀ ਇਸ ਸਾਲ ਦੇ ਅੰਤ ਤੱਕ ਸਲਾਹਕਾਰ ਵਜੋਂ ਸੇਵਾ ਕਰਦੇ ਰਹਿਣਗੇ। ਓਗਲੀਵੀ ਮਾਰਕੀਟਿੰਗ ਅਤੇ ਸੰਚਾਰ ਸਮੂਹ W.P.P. ਦਾ ਹਿੱਸਾ ਹੈ। ਇਸ ਅਹੁਦੇ ਦੇ ਨਾਲ ਦੇਵਿਕਾ W.P.P. ਦੀ ਕਾਰਜਕਾਰੀ ਕਮੇਟੀ ਦਾ ਵੀ ਹਿੱਸਾ ਹੋਵੇਗੀ।

ਇਹ ਹੋਣਗੀਆਂ ਜ਼ਿੰਮੇਵਾਰੀਆਂ 

ਗਲੋਬਲ ਸੀ.ਈ.ਓ. ਦੇ ਰੂਪ ਵਿੱਚ ਦੇਵਿਕਾ 93 ਦੇਸ਼ਾਂ ਵਿੱਚ 131 ਦਫ਼ਤਰਾਂ ਰਾਹੀਂ ਰਚਨਾਤਮਕ ਸਮੱਗਰੀ ਕਾਰੋਬਾਰਾਂ ਦਾ ਪ੍ਰਬੰਧਨ ਅਤੇ ਵਿਕਾਸ ਕਰੇਗੀ। ਕੰਪਨੀ ਦਾ ਕੰਮ ਇਸ਼ਤਿਹਾਰਬਾਜ਼ੀ, ਲੋਕ ਸੰਪਰਕ, ਸਲਾਹ ਆਦਿ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਕੋਵਿਡ ਮਹਾਮਾਰੀ ਕਾਰਨ ਇਸ ਹਿੱਸੇ ਨੂੰ ਕਾਫ਼ੀ ਨੁਕਸਾਨ ਹੋਇਆ ਸੀ। ਕੰਪਨੀਆਂ ਨੇ ਸਭ ਤੋਂ ਪਹਿਲਾਂ ਖਰਚੇ ਘਟਾਉਣ ਦੀ ਕਵਾਇਦ ਵਿੱਚ ਪ੍ਰਮੋਸ਼ਨ ਦੀ ਲਾਗਤ ਵਿੱਚ ਕਟੌਤੀ ਕੀਤੀ ਸੀ। ਇਸ ਦੇ ਨਾਲ ਹੀ ਦੁਨੀਆ ਭਰ 'ਚ ਮੰਦੀ ਦੇ ਡਰ ਕਾਰਨ ਪ੍ਰਮੋਸ਼ਨ ਦੇ ਖ਼ਰਚ 'ਤੇ ਦਬਾਅ ਦੇਖਿਆ ਜਾ ਸਕਦਾ ਹੈ। ਦੇਵਿਕਾ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਉਹ ਇਨ੍ਹਾਂ ਚੁਣੌਤੀਆਂ ਦੇ ਵਿਚਕਾਰ ਵਿਕਾਸ ਨੂੰ ਕਿਵੇਂ ਜਾਰੀ ਰੱਖਦੀ ਹੈ। ਮਾਰਕ ਰੀਡ ਚੇਅਰਮੈਨ W.P.P. ਦੇ ਕਿਹਾ ਕਿ ਦੇਵਿਕਾ ਰਚਨਾਤਮਕਤਾ ਦੀ ਇੱਕ ਚੈਂਪੀਅਨ ਹੈ ਅਤੇ ਉਹ ਕਈ ਸਫ਼ਲ ਬ੍ਰਾਡਾਂ ਦੇ ਨਾਲ ਕੰਮ ਕਰ ਚੁੱਕੀ ਹੈ। 


author

Harnek Seechewal

Content Editor

Related News