ਜੈਵਿਕ ਈਂਧਨ ਦੀ ਵਰਤੋਂ ਬੰਦ ਕਰ ਕੇ ਪ੍ਰਦੂਸ਼ਣ ਨੂੰ 40 ਫ਼ੀਸਦੀ ਤੱਕ ਘਟਾ ਸਕਦਾ ਹੈ ਭਾਰਤ : ਨਿਤਿਨ ਗਡਕਰੀ
Tuesday, Jun 06, 2023 - 10:14 AM (IST)

ਨਵੀਂ ਦਿੱਲੀ (ਭਾਸ਼ਾ) - ਪੈਟਰੋਲ ਅਤੇ ਡੀਜ਼ਲ ਵਰਗੇ ਜੈਵਿਕ ਈਂਧਨ ਦੀ ਵਰਤੋਂ ਬੰਦ ਕਰ ਕੇ ਭਾਰਤ ਆਪਣੇ ਪ੍ਰਦੂਸ਼ਣ ਨੂੰ 40 ਫ਼ੀਸਦੀ ਤੋਂ ਜ਼ਿਆਦਾ ਘੱਟ ਕਰ ਸਕਦਾ ਹੈ। ਇਹ ਗੱਲ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਹੀ ਹੈ। ਜ਼ਿਕਰਯੋਗ ਹੈ ਕਿ ਭਾਰਤ ਹਰ ਸਾਲ 16 ਲੱਖ ਕਰੋੜ ਰੁਪਏ ਦਾ ਕੱਚਾ ਤੇਲ ਇੰਪੋਰਟ ਕਰਦਾ ਹੈ। ਗਡਕਰੀ ਨੇ ਗ੍ਰੀਨ ਊਰਜਾ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਪੈਟਰੋਲ ਅਤੇ ਡੀਜ਼ਲ ਵਰਗੇ ਜੈਵਿਕ ਈਂਧਨ ਦੀ ਵਰਤੋਂ ਨਾ ਕਰ ਕੇ 40 ਫ਼ੀਸਦੀ ਪ੍ਰਦੂਸ਼ਣ ਨੂੰ ਘੱਟ ਕਰ ਸਕਦੇ ਹਨ।
ਇਹ ਵੀ ਪੜ੍ਹੋ : ਚੀਨੀ ਅਰਬਪਤੀ ਨੇ ਅਡਾਨੀ ਨੂੰ ਪਛਾੜਿਆ, ਬਣੇ ਏਸ਼ੀਆ ਦੇ ਦੂਜੇ ਸਭ ਤੋਂ ਰੱਈਸ ਵਿਅਕਤੀ, ਜਾਣੋ ਕੁੱਲ ਜਾਇਦਾਦ
ਇਸ ਸੰਮੇਲਨ ਦਾ ਆਯੋਜਨ ਆਈ. ਆਈ. ਟੀ.-ਦਿੱਲੀ, ਆਈ. ਆਈ. ਟੀ.-ਰੋਪੜ ਅਤੇ ਦਿੱਲੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਨਵਿਆਉਣਯੋਗ ਊਰਜਾ ਸੇਵਾ ਪੇਸ਼ੇਵਰ ਅਤੇ ਉਦਯੋਗ ਸੰਘ ਨੇ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਹਰ ਸਾਲ 16 ਲੱਖ ਕਰੋੜ ਰੁਪਏ ਦੇ ਜੈਵਿਕ ਈਂਧਨ ਦਾ ਇੰਪੋਰਟ ਕਰਦੇ ਹਾਂ। ਇਹ ਸਾਡੇ ਲਈ ਇਕ ਵੱਡੀ ਆਰਥਿਕ ਚੁਣੌਤੀ ਹੈ। ਇਸ ਨਾਲ ਪ੍ਰਦੂਸ਼ਣ ਵੀ ਹੁੰਦਾ ਹੈ। ਇਸ ਤੋਂ ਇਲਾਵਾ ਅਸੀਂ 12 ਲੱਖ ਕਰੋੜ ਰੁਪਏ ਦੇ ਕੋਲੇ ਦਾ ਵੀ ਇੰਪੋਰਟ ਕਰਦੇ ਹਾਂ। ਗਡਕਰੀ ਨੇ ਸਵੱਛ ਅਤੇ ਗ੍ਰੀਨ ਊਰਜਾ ਨੂੰ ਬੜ੍ਹਾਵਾ ਦੇਣ ਲਈ ਨਵੀਂ ਤਕਨੀਕ ਲਿਆਉਣ ਲਈ ਆਈ. ਆਈ. ਟੀ. ਵਰਗੇ ਸੰਸਥਾਨਾਂ ਦੇ ਮਹੱਤਵ ’ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ : ਵਾਤਾਵਰਣ ਪ੍ਰਦੂਸ਼ਣ ਦੇ ਮੱਦੇਨਜ਼ਰ ਵੱਡਾ ਫ਼ੈਸਲਾ, 1 ਅਕਤੂਬਰ ਤੋਂ ਨਹੀਂ ਚੱਲਣਗੇ ਡੀਜ਼ਲ ਵਾਲੇ ਜਨਰੇਟਰ
ਉਨ੍ਹਾਂ ਨੇ ਕਿਹਾ ਕਿ ਨਵੀਂ ਤਕਨਾਲੋਜੀ ਲੋੜ ’ਤੇ ਆਧਾਰਿਤ ਹੋਣੀ ਚਾਹੀਦੀ ਹੈ, ਆਰਥਿਕ ਤੌਰ ’ਤੇ ਵਿਵਹਾਰਿਕ ਹੋਣੀ ਚਾਹੀਦੀ ਹੈ ਅਤੇ ਇਸ ਲਈ ਕੱਚਾ ਮਾਲ ਮੁਹੱਈਆ ਹੋਣਾ ਚਾਹੀਦਾ ਹੈ। ਦੱਸ ਦੇਈਏ ਕਿ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਵਲੋਂ ਸੋਮਵਾਰ ਨੂੰ ਅਸਾਮ ’ਚ ਦੋ ਰਾਸ਼ਟਰੀ ਰਾਜਮਾਰਗ ਯੋਜਨਾਵਾਂ ਦੀ ਨੀਂਹ ਰੱਖੀ ਗਈ ਹੈ। ਇਸ ਦੇ ਨਾਲ ਹੀ ਗਡਕਰੀ ਨੇ ਅਸਾਮ ’ਚ ਦੋ ਰਾਸ਼ਟਰੀ ਰਾਜਮਾਰਗਾਂ ਦਾ ਉਦਘਾਟਨ ਵੀ ਕੀਤਾ ਹੈ। ਇਨ੍ਹਾਂ ਚਾਰੇ ਰਾਜਮਾਰਗ ਯੋਜਨਾਵਾਂ ਦੀ ਕੁੱਲ ਲਾਗਤ ਕਰੀਬ 1,450 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ਾਸ ਖ਼ਬਰ:ਅਫਰੀਕਾ ਤੇ ਮੱਧ ਏਸ਼ੀਆ ਦੀਆਂ 6 ਨਵੀਆਂ ਥਾਵਾਂ ਲਈ ਉਡਾਣਾਂ ਸ਼ੁਰੂ ਕਰੇਗੀ IndiGo
ਨੋਟ - ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ