ਭਾਰਤ ਨੇ ਸ਼ੁਰੂ ਕੀਤੀ ਚੀਨ, ਦੱਖਣੀ ਕੋਰੀਆ ਤੋਂ ਰਸਾਇਣ ਦੀ ਕਥਿਤ ਡੰਪਿੰਗ ਦੀ ਜਾਂਚ
Friday, Sep 25, 2020 - 04:03 PM (IST)
ਨਵੀਂ ਦਿੱਲੀ (ਭਾਸ਼ਾ) – ਭਾਰਤ ਨੇ ਦਵਾਈਆਂ ਅਤੇ ਖੇਤੀਬਾੜੀ ਰਸਾਇਣਾਂ ’ਚ ਵਰਤੋਂ ਹੋਣ ਵਾਲੇ ਰਸਾਇਣ ਦੀ ਚੀਨ ਅਤੇ ਦੱਖਣੀ ਕੋਰੀਆ ਤੋਂ ਹੋਣ ਵਾਲੀ ਕਥਿਤ ਡੰਪਿੰਗ ਦੀ ਜਾਂਚ ਸ਼ੁਰੂ ਕੀਤੀ ਹੈ। ਘਰੇਲੂ ਨਿਰਮਾਤਾਵਾਂ ਦੀ ਸ਼ਿਕਾਇਤ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।
ਕੈਬੋਟ ਸਨਮਾਰ ਲਿਮ. ਨੇ ਵਣਜ ਮੰਤਰਾਲਾ ਦੀ ਜਾਂਚ ਇਕਾਈ ਡੀ. ਜੀ. ਟੀ. ਆਰ. ਦੇ ਸਾਹਮਣੇ ਅਰਜ਼ੀ ਦੇ ਕੇ ਇਨ੍ਹਾਂ ਦੇਸ਼ਾਂ ਨੂੰ ਦਰਾਮਦ ‘ਅਨਟ੍ਰਿਟੇਡ ਫਿਊਮਡ ਸਿਲਿਕਾ’ ਦੇ ਸੰਦਰਭ ’ਚ ਡੰਪਿੰਗ ਰੋਧੀ ਜਾਂਚ ਕਰਨ ਲਈ ਕਿਹਾ ਸੀ। ਡੀ. ਜੀ. ਟੀ. ਆਰ. ਦੇ ਨੋਟੀਫਿਕੇਸ਼ਨ ਮੁਤਾਬਕ ਕੰਪਨੀ ਦਾ ਦੋਸ਼ ਹੈ ਕਿ ਚੀਨ ਅਤੇ ਦੱਖਣੀ ਕੋਰੀਆ ਤੋਂ ਘੱਟ ਕੀਮਤ ’ਤੇ ਹੋਣ ਵਾਲੀ ਰਸਾਇਣ ਦੀ ਦਰਾਮਦ ਨਾਲ ਘਰੇਲੂ ਉਦਯੋਗ ਨੂੰ ਨੁਕਸਾਨ ਹੋ ਰਿਹਾ ਹੈ।
ਇਹ ਵੀ ਦੇਖੋ : ਹੁਣ ਨਿਵੇਸ਼ ਸਲਾਹਕਾਰ ਨਹੀਂ ਵਸੂਲ ਸਕਣਗੇ ਵਾਧੂ ਫ਼ੀਸ, SEBI ਨੇ ਜਾਰੀ ਕੀਤੀਆਂ ਗਾਈਡਲਾਈਂਸ
ਕੰਪਨੀ ਨੇ ਰਸਾਇਣ ਦੀ ਦਰਾਮਦ ’ਤੇ ਡੰਪਿੰਗ ਰੋਧੀ ਡਿਊਟੀ ਲਗਾਉਣ ਲਈ ਕਿਹਾ। ਇਸ ’ਚ ਕਿਹਾ ਗਿਆ ਹੈ ਕਿ ਉਦਯੋਗ ਨੇ ਜੋ ਸਬੂਤ ਦਿੱਤੇ ਹਨ, ਉਸ ਦੇ ਆਧਾਰ ’ਤੇ ਅਥਾਰਿਟੀ ਨੇ ਜਾਂਚ ਸ਼ੁਰੂ ਕੀਤੀ ਹੈ। ਜਾਂਚ ’ਚ ਡਾਇਰੈਕਟੋਰੇਟ ਜਨਰਲ ਇਸ ਗੱਲ ਦਾ ਪਤਾ ਲਗਾਏਗਾ ਕਿ ਕਿਸ ਹੱਦ ਤੱਕ ਕਥਿਤ ਡੰਪਿੰਗ ਕੀਤੀ ਜਾ ਰਹੀ ਹੈ। ਡੀ. ਜੀ. ਟੀ. ਆਰ. ਨੂੰ ਜੇ ਜਾਂਚ ’ਚ ਇਹ ਪਤਾ ਲਗਦਾ ਹੈ ਕਿ ਡੰਪਿੰਗ ਹੋ ਰਹੀ ਹੈ ਅਤੇ ਉਸ ਦਾ ਘਰੇਲੂ ਨਿਰਮਾਤਾਵਾਂ ’ਤੇ ਉਲਟ ਅਸਰ ਹੋ ਰਿਹਾ ਹੈ ਤਾਂ ਉਹ ਡੰਪਿੰਗ ਰੋਧੀ ਡਿਊਟੀ ਲਗਾਉਣ ਦੀ ਸਿਫਾਰਿਸ਼ ਕਰੇਗਾ।
ਡੀ. ਜੀ. ਟੀ. ਆਰ. ਡਿਊਟੀ ਦੀ ਸਿਫਾਰਿਸ਼ ਕਰਦਾ ਹੈ ਜਦੋਂ ਕਿ ਵਿੱਤ ਮੰਤਰਾਲਾ ਇਸ ਨੂੰ ਲਗਾਉਂਦਾ ਹੈ। ਜਾਂਚ ਦੀ ਮਿਆਦ ਅਪ੍ਰੈਲ 2019 ਤੋਂ ਮਾਰਚ 2020 ਹੈ। ਜਾਂਚ ’ਚ 2016 ਤੋਂ 2019 ਦੇ ਅੰਕੜੇ ਨੂੰ ਵੀ ਦੇਖਿਆ ਜਾਏਗਾ।
ਇਹ ਵੀ ਦੇਖੋ : ਅੱਜ ਪੰਜਵੇਂ ਦਿਨ ਚੋਥੀ ਵਾਰ ਡਿੱਗੇ ਸੋਨੇ ਦੇ ਭਾਅ, ਹਫਤੇ 'ਚ 2000 ਰੁਪਏ ਘਟੀ ਕੀਮਤ