DPI ’ਚ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਖਿਡਾਰੀ

Monday, Jan 06, 2025 - 03:37 AM (IST)

DPI ’ਚ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਖਿਡਾਰੀ

ਬਿਜਨੈੱਸ ਡੈਸਕ - ਡਿਜੀਟਲ ਪਬਲਿਕ ਇਨਫ੍ਰਾਸਟਰੱਕਚਰ (ਡੀ. ਪੀ. ਆਈ.) ’ਚ ਭਾਰਤ ਦੁਨੀਆ ਦੇ ਮੋਹਰੀ ਦੇਸ਼ਾਂ ’ਚੋਂ ਇਕ ਹੈ। ਦੂਜੇ ਦੇਸ਼ਾਂ ’ਚ ਪ੍ਰਾਈਵੇਟ ਸੈਕਟਰ ਡੀ.ਪੀ.ਆਈ. ’ਚ ਇਕ ਮੁੱਖ ਭੂਮਿਕਾ ਨਿਭਾਉਂਦਾ ਹੈ, ਜਦ ਕਿ ਭਾਰਤ ’ਚ ਇਹ ਸਰਕਾਰ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸੇਵਾਵਾਂ ਵੱਲੋਂ ਚਲਾਇਆ ਜਾਂਦਾ ਹੈ।

ਭਾਰਤ ’ਚ ਇਸ ਸਮੇਂ ਵਿਸ਼ਵ ’ਚ ਸਭ ਤੋਂ ਵੱਧ ਪੜ੍ਹੇ-ਲਿਖੇ ਲੋਕ ਹਨ। ਇਥੋਂ ਤੱਕ ਕਿ ਗਲੀਆਂ ’ਚ ਰੇਹੜੀਆਂ ਲਗਾਉਣ ਵਾਲੇ ਵੀ ਕਿਊ. ਆਰ. ਕੋਡ ਅਤੇ ਯੂ. ਪੀ. ਆਈ. ਰਾਹੀਂ ਭੁਗਤਾਨ ਸਵੀਕਾਰ ਕਰਦੇ ਹਨ। ਭਾਰਤ ਦੁਨੀਆ ਦਾ ਮੋਹਰੀ ‘ਪੇਮੈਂਟ ਵਾਲੇਟ ਪਲੇਅਰ’ ਬਣ ਗਿਆ ਹੈ। ਇਸ ਦੇ ਪਿੱਛੇ ਆਧਾਰ ਕਾਫ਼ੀ ਵਿਆਪਕ ਹਨ।

ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਨੇ ਦੇਸ਼ ’ਚ ਇਕ ਡਿਜੀਟਲ ਹੈਲਥ ਈਕੋ ਸਿਸਟਮ ਵਿਕਸਿਤ ਕੀਤਾ ਹੈ। ਆਧਾਰ ਨਾਲ ਜੁੜੇ ਈ. ਪੀ. ਆਈ. ਸੀ. ਰਾਹੀਂ ਲੋਕਾਂ ਨੂੰ ਆਨਲਾਈਨ ਵੋਟਿੰਗ ਦੀ ਸਹੂਲਤ ਮੁਹੱਈਆ ਕਰਵਾਈ ਜਾ ਸਕਦੀ ਹੈ।

ਕਰੋੜ ਸਰਗਰਮ ਜਨ-ਧਨ ਖਾਤੇ
ਅੱਜ ਦੇਸ਼ ’ਚ 50 ਕਰੋੜ ਸਰਗਰਮ ਜਨ-ਧਨ ਖਾਤੇ ਹਨ। ਇਨ੍ਹਾਂ ’ਚੋਂ 56 ਫੀਸਦੀ ਖਾਤੇ ਔਰਤਾਂ ਦੇ ਹਨ। ਕੁੱਲ 67 ਫੀਸਦੀ ਬੈਂਕ ਖਾਤੇ ਪੇਂਡੂ ਅਤੇ ਕਸਬਿਆਂ ’ਚ ਹਨ।

99.8 ਫੀਸਦੀ ਭਾਰਤੀਆਂ ਕੋਲ ਆਧਾਰ ਨੰਬਰ
ਆਧਾਰ ਪ੍ਰਾਜੈਕਟ 2009 ’ਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਆਈ. ਟੀ. ਮੈਨੇਜਰ ਨੰਦਨ ਨੀਲਕੇਣੀ ਦੀ ਅਗਵਾਈ ’ਚ ਸ਼ੁਰੂ ਕੀਤਾ ਗਿਆ ਸੀ। ਇਸ ਨੂੰ ਸ਼ੁਰੂਆਤ ’ਚ ਵਿਰੋਧੀ ਧਿਰ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਪਰ ਇਹ ਆਧਾਰ ਨੰਬਰ ਭਾਰਤ ’ਚ ਡੀ.ਪੀ.ਆਈ. ਦੀ ਤਰੱਕੀ ਦਾ ਮੁੱਖ ਆਧਾਰ ਬਣ ਗਿਆ।

ਡਿਜੀਟਲ ਟ੍ਰਾਂਜੈਕਸ਼ਨ ਪ੍ਰਗਤੀ- ਸਾਲ- ਡਿਜੀਟਲ ਟ੍ਰਾਂਜੈਕਸ਼ਨ ਗਿਣਤੀ- ਡਿਜੀਟਲ ਟ੍ਰਾਂਜੈਕਸ਼ਨ ਦੀ ਰਕਮ

  • 2015- 57 ਲੱਖ ਟ੍ਰਾਂਜੈਕਸ਼ਨ ਹਰ ਦਿਨ - 25,205 ਕਰੋੜ ਰੁਪਏ ਹਰ ਦਿਨ
  • 2020- 2.42 ਕਰੋੜ ਟ੍ਰਾਂਜੈਕਸ਼ਨ ਹਰ ਦਿਨ- 1.2 ਲੱਖ ਕਰੋੜ ਰੁਪਏ ਹਰ ਦਿਨ
  • 2025 -28.4 ਕਰੋੜ ਟ੍ਰਾਂਜੈਕਸ਼ਨ ਹਰ ਦਿਨ - 6.3 ਲੱਖ ਕਰੋੜ ਰੁਪਏ ਹਰ ਦਿਨ

ਸਰਕਾਰ ਤੋਂ ਲਾਭ ਸਿੱਧੇ ਖਾਤਿਆਂ ’ਚ
ਅੱਜ ਹਰ ਦਿਨ ਸਰਕਾਰੀ ਡਾਇਰੈਕਟ ਬੈਨੇਫਿਟਸ ਟ੍ਰਾਂਸਫਰ (ਡੀ. ਬੀ. ਟੀ.) 17.26 ਕਰੋੜ ਰੁਪਏ ਹੈ। ਸਾਲ 2023-24 ’ਚ ਕੁੱਲ ਡੀ.ਬੀ.ਟੀ. 6.9 ਲੱਖ ਕਰੋੜ ਰੁਪਏ ਸੀ।

ਇਹ ਦੱਸਦੇ ਹਨ ਅੰਕੜੇ

  • 1.2 ਅਰਬ ਸਰਗਰਮ ਮੋਬਾਈਲ ਕਨੈਕਸ਼ਨ (ਅਕਤੂਬਰ 2024)।
  • 94.1 ਕਰੋੜ ਬ੍ਰਾਡਬੈਂਡ ਸਬਸਕ੍ਰਾਈਬਰਜ਼ ਹਨ।
  • 89.6 ਕਰੋੜ ਵਾਇਰਲੈੱਸ ਸਬਸਕ੍ਰਾਈਬਰਜ਼ ਹਨ।
  • 99 ਫੀਸਦੀ ਪਰਿਵਾਰਾਂ ’ਚ ਘੱਟੋ-ਘੱਟ ਇਕ ਮੈਂਬਰ ਦਾ ਬੈਂਕ ਖਾਤਾ ਹੈ।
  • 51 ਫੀਸਦੀ ਭਾਰਤੀ ਆਨਲਾਈਨ ਬੈਂਕਿੰਗ ਕਰ ਰਹੇ ਹਨ।
     

author

Inder Prajapati

Content Editor

Related News