ਗਲੋਬਲ ਕੰਪਨੀਆਂ ਲਈ ਅਮਰੀਕਾ, ਚੀਨ ਦੇ ਬਾਅਦ ਚੌਥਾ ਸਭ ਤੋਂ ਚੰਗਾ ਬਜ਼ਾਰ ਹੈ ਭਾਰਤ : CEO ਸਰਵੇਖਣ

01/21/2020 6:08:41 PM

ਦਾਵੋਸ —  ਦੁਨੀਆ ਭਰ ਦੀਆਂ ਕੰਪਨੀਆਂ ਲਈ ਵਾਧੇ(Growth) ਦੇ ਲਿਹਾਜ਼ ਨਾਲ ਭਾਰਤ ਦੁਨੀਆ ਭਰ ਦੀਆਂ ਕੰਪਨੀਆਂ ਲਈ ਚੌਥਾ ਸਭ ਤੋਂ ਵਧੀਆ ਬਾਜ਼ਾਰ ਹੈ। ਇਕ ਗਲੋਬਲ ਸਰਵੇਖਣ ਵਿਚ 9 ਪ੍ਰਤੀਸ਼ਤ ਕਾਰਜਕਾਰੀ ਅਧਿਕਾਰੀਆਂ (ਸੀਈਓ) ਨੇ ਅਮਰੀਕਾ, ਚੀਨ ਅਤੇ ਜਰਮਨੀ ਤੋਂ ਬਾਅਦ ਭਾਰਤ ਨੂੰ ਚੌਥਾ ਸਭ ਤੋਂ ਵਧੀਆ  ਬਾਜ਼ਾਰ ਮੰਨਿਆ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਭਾਰਤ ਦੇ 40 ਪ੍ਰਤੀਸ਼ਤ ਸੀਈਓ ਨੇ ਵਿਸ਼ਵਾਸ ਜ਼ਾਹਰ ਕੀਤਾ ਹੈ ਕਿ 2020 ਵਿਚ ਉਨ੍ਹਾਂ ਦੀ ਕੰਪਨੀ ਦੀ ਕਮਾਈ ਵਧੇਗੀ। ਚੀਨ ਵਿਚ ਸਭ ਤੋਂ ਵੱਧ 45 ਪ੍ਰਤੀਸ਼ਤ ਅਧਿਕਾਰੀਆਂ ਨੇ ਆਮਦਨੀ ਦੇ ਵਾਧੇ ਦੀ ਭਵਿੱਖਬਾਣੀ ਕੀਤੀ ਹੈ। ਪੀਡਬਲਯੂਸੀ ਦਾ ਇਹ ਗਲੋਬਲ ਸੀਈਓ ਸਰਵੇ ਵਿਸ਼ਵ ਆਰਥਿਕ ਫੋਰਮ (ਡਬਲਯੂਈਐਫ) ਦੀ ਸਾਲਾਨਾ ਮੀਟਿੰਗ ਦੌਰਾਨ ਜਾਰੀ ਕੀਤਾ ਗਿਆ। ਹਾਲਾਂਕਿ ਬਹੁਤ ਸਾਰੇ ਅਧਿਕਾਰੀ ਆਉਣ ਵਾਲੇ ਸਾਲ ਵਿਚ ਕੰਪਨੀ ਦੇ ਵਾਧੇ ਬਾਰੇ ਬਹੁਤ ਸਕਾਰਾਤਮਕ ਨਹੀਂ ਹਨ। ਸਿਰਫ 27 ਪ੍ਰਤੀਸ਼ਤ ਸੀਈਓ ਮੰਨਦੇ ਹਨ ਕਿ ਉਹ ਅਗਲੇ 12 ਮਹੀਨਿਆਂ ਵਿਚ ਕੰਪਨੀ ਦੇ ਵਾਧੇ ਬਾਰੇ 'ਬਹੁਤ ਭਰੋਸੇਮੰਦ' ਹਨ।

ਆਮ ਤੌਰ 'ਤੇ ਕਾਰੋਬਾਰ ਵਾਧੇ ਨੂੰ ਲੈ ਕੇ ਅਧਿਕਾਰੀਆਂ ਦਾ ਭਰੋਸਾ ਕਮਜ਼ੋਰ ਹੋਇਆ ਹੈ। ਵੱਡੀਅÎਾਂ ਅਰਥਵਿਵਸਥਾਵਾਂ ਵਿਚੋਂ ਚੀਨ ਅਤੇ ਭਾਰਤ ਨੇ ਆਮਦਨੀ ਦੇ ਵਾਧੇ ਨੂੰ ਲੈ ਕੇ ਸਭ ਤੋਂ ਜ਼ਿਆਦਾ ਕ੍ਰਮਵਾਰ 45 ਪ੍ਰਤੀਸ਼ਤ ਅਤੇ 40 ਪ੍ਰਤੀਸ਼ਤ ਦਾ ਭਰੋਸਾ ਜ਼ਾਹਰ ਕੀਤਾ ਹੈ। ਅਮਰੀਕਾ ਵਿਚ 36 ਪ੍ਰਤੀਸ਼ਤ ਅਧਿਕਾਰੀ ਆਪਣੀ ਕੰਪਨੀ ਦੇ ਵਾਧੇ ਬਾਰੇ ਆਸ਼ਾਵਾਦੀ ਹਨ। ਬ੍ਰਿਟੇਨ ਵਿਚ ਇਹ ਪੱਧਰ 26 ਫੀਸਦੀ, ਜਰਮਨੀ ਵਿਚ 20 ਫੀਸਦੀ, ਫਰਾਂਸ ਵਿਚ 18 ਫੀਸਦੀ ਹੈ। ਇਸ ਦੇ ਨਾਲ ਹੀ 2020 ਵਿਚ ਕੰਪਨੀਆਂ ਦਾ ਮਾਲੀਆ ਵਧਾਉਣ ਨੂੰ ਲੈ ਕੇ ਜਪਾਨ ਵਿਚ ਸਭ ਤੋਂ ਘੱਟ (11 ਪ੍ਰਤੀਸ਼ਤ) ਕਾਰਜਕਾਰੀ ਅਧਿਕਾਰੀਆਂ ਨੇ ਹੀ ਉਮੀਦ ਜ਼ਾਹਰ ਕੀਤੀ ਹੈ। ਸਰਵੇ ਵਿਚ 83 ਦੇਸ਼ਾਂ ਦੇ ਲਗਭਗ 1,600 ਸੀਈਓ ਨੂੰ ਸ਼ਾਮਲ ਕੀਤਾ ਗਿਆ ਹੈ। ਪੀ.ਡਬਲਯ.ੂਸੀ. ਨੇ ਕਿਹਾ ਕਿ 30 ਪ੍ਰਤੀਸ਼ਤ CEO ਦਾ ਮੰਨਣਾ ਹੈ ਕਿ ਅਮਰੀਕਾ ਅਗਲੇ 12 ਮਹੀਨਿਆਂ ਵਿਚ ਵਾਧੇ ਦੇ ਮਾਮਲੇ ਵਿਚ ਚੋਟੀ ਦਾ ਬਾਜ਼ਾਰ ਹੈ ਜਦੋਂ ਕਿ ਚੀਨ ਸਿਰਫ ਇਕ ਬਿੰਦੂ ਪਿੱਛੇ 29 ਫੀਸਦੀ 'ਤੇ ਹੈ। ਇਨ੍ਹਾਂ ਤੋਂ ਇਲਾਵਾ ਪਹਿਲੇ ਪੰਜ ਦੇਸ਼ਾਂ ਵਿਚ ਜਰਮਨੀ (13 ਪ੍ਰਤੀਸ਼ਤ), ਭਾਰਤ (9 ਪ੍ਰਤੀਸ਼ਤ) ਅਤੇ ਬ੍ਰਿਟੇਨ (9 ਪ੍ਰਤੀਸ਼ਤ) ਹੈ।


Related News