ਮੋਦੀ ਸਰਕਾਰ ਦੇ ਰਾਜ ''ਚ ਚੀਨ ਤੋਂ ਹੋਰ ਪਿੱਛੇ ਹੋਇਆ ਭਾਰਤ
Tuesday, May 14, 2019 - 05:40 PM (IST)

ਨਵੀਂ ਦਿੱਲੀ- ਪੀ.ਐੱਮ. ਨਰਿੰਦਰ ਮੋਦੀ ਦੇ ਪੰਜ ਸਾਲ ਦੇ ਕਾਰਜਕਾਲ 'ਚ ਭਾਰਤ ਕਈ ਮਾਮਲਿਆਂ 'ਚ ਚੀਨ ਤੋਂ ਪਿੱਛੇ ਹੋ ਗਿਆ ਹੈ। ਚੀਨ ਦੀ ਸਰਕਾਰੀ ਮੀਡੀਆ 'ਚ ਇਹ ਦਾਅਵਾ ਕੀਤਾ ਜਾ ਰਿਹਾ ਹੈ। ਭਾਰਤ 'ਚ ਲੋਕ ਸਭਾ ਚੋਣਾਂ ਹੋ ਰਹੀਆਂ ਹਨ, ਅਜਿਹੇ 'ਚ ਚੀਨੀ ਮੀਡੀਆ 'ਚ ਇਸ ਤਰ੍ਹਾਂ ਦੀ ਰਿਪੋਰਟ ਆਉਣਾ ਦਿਲਚਸਪ ਹੈ।
ਚੀਨ ਦੀ ਸਰਕਾਰੀ ਅਖਬਾਰ ਗਲੋਬਲ ਟਾਈਮਸ 'ਚ ਛਪੀ ਰਿਪੋਰਟ 'ਚ ਕਿਹਾ ਗਿਆ ਹੈ ਕਿ 'ਪੱਛਮੀ ਮੀਡੀਆ 'ਚ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ। ਇਹ ਸੱਚ ਹੈ ਕਿ ਅਰਥ ਵਿਵਸਥਾ ਦੇ ਮੋਰਚੇ 'ਤੇ ਚੀਨ ਅਤੇ ਭਾਰਤ ਦੇ ਵਿਚਾਲੇ ਖਾਈ ਕਾਫੀ ਵਧੀ ਹੈ। ਸਾਲ 2018 'ਚ ਚੀਨੀ ਅਰਥ ਵਿਵਸਥਾ ਦਾ ਆਕਾਰ 13.6 ਲੱਖ ਕਰੋੜ ਦਾ ਸੀ, ਜਦਕਿ ਭਾਰਤੀ ਅਰਥ ਵਿਵਸਥਾ ਦਾ ਆਕਾਰ 2.8 ਲੱਖ ਕਰੋੜ ਡਾਲਰ ਦਾ ਸੀ।
ਅਖਬਾਰ ਨੇ ਕਿਹਾ ਹੈ ਕਿ 'ਭਾਰਤ ਜੇਕਰ ਇਸ ਖਾਈ ਨੂੰ ਪਲਟਣਾ ਚਾਹੁੰਦਾ ਹੈ ਤਾਂ ਉਸ ਦੀ ਸਾਲਾਨਾ ਵਾਧਾ ਦਰ ਚੀਨ ਤੋਂ ਕਈ ਗੁਣਾ ਹੋਣੀ ਚਾਹੀਦੀ ਹੈ, ਪਰ ਚੀਨ ਦੀ ਤੇਜ਼ ਬੜਤ ਦਰ ਨੂੰ ਦੇਖਦੇ ਹੋਏ ਅਜਿਹਾ ਲੱਗਦਾ ਨਹੀਂ ਕਿ ਭਾਰਤ ਇਹ ਹਾਸਲ ਕਰ ਸਕੇਗਾ।
ਜ਼ਿਕਰਯੋਗ ਹੈ ਕਿ ਸਾਲ 2014 'ਚ ਚੀਨੀ ਅਰਥਵਿਵਸਥਾ ਦਾ ਆਕਾਰ 10.38 ਲੱਖ ਕਰੋੜ ਡਾਲਰ ਸੀ, ਜਦਕਿ ਭਾਰਤੀ ਅਰਥਵਿਵਸਥਾ ਦਾ ਆਕਾਰ 2.04 ਲੱਖ ਕਰੋੜ ਡਾਲਰ ਦਾ ਸੀ। ਯਾਨੀ ਕਿ 2014 'ਚ ਦੋਵਾਂ ਦੇਸ਼ਾਂ ਦੀ ਅਰਥ ਵਿਵਸਥਾ ਦੇ ਆਕਾਰ 'ਚ ਲਗਭਗ 834 ਲੱਖ ਕਰੋੜ ਦਾ ਅੰਤਰ ਸੀ ਜੋ 2018 'ਚ ਵਧ ਕੇ 10.8 ਲੱਖ ਕਰੋੜ ਡਾਲਰ ਦਾ ਹੋ ਗਿਆ।
ਅੰਕੜਿਆਂ 'ਤੇ ਸ਼ੱਕ
ਅਖਬਾਰ ਅਨੁਸਾਰ ਮੋਦੀ ਸਰਕਾਰ ਦੇ ਪੰਜ ਸਾਲ ਦੇ ਕਾਰਜਕਾਲ 'ਚ 2014 ਤੋਂ 2018 ਦੇ ਵਿਚਾਲੇ ਭਾਰਤ ਦੀ ਔਸਤ ਜੀ.ਡੀ.ਪੀ. 6.7 ਫੀਸਦੀ ਤੋਂ ਜ਼ਿਆਦਾ ਹੋ ਗਈ ਹੈ, ਪਰ ਇਨ੍ਹਾਂ ਅੰਕੜਿਆਂ 'ਤੇ ਕਈ ਸੰਖਿਆ ਕਾਰਨਾਂ ਤੋਂ ਸ਼ੱਕ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਨੇ ਜੀ.ਡੀ.ਪੀ. ਦੀ ਗਣਨਾ ਦੇ ਤਰੀਕੇ ਅਤੇ ਬੇਸ ਈਅਰ ਨੂੰ ਹੀ ਬਦਲ ਦਿੱਤਾ ਹੈ। ਇਸ ਲਈ ਨਵੇਂ ਅੰਕੜਿਆਂ ਨੂੰ ਹਮੇਸ਼ਾ ਹੀ ਸੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਹੁਣ ਤੱਕ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਾਜਨ ਨੇ ਵੀ ਇਨ੍ਹਾਂ ਅੰਕੜਿਆਂ 'ਤੇ ਸ਼ੱਕ ਜਿਤਾਇਆ ਹੈ। ਯਾਨੀ ਜੇਕਰ ਮੂਲ ਸੰਖਿਆਕੀ ਤਰੀਕਿਆਂ ਨੂੰ ਅਪਣਾਇਆ ਜਾਵੇ ਤਾਂ ਮੋਦੀ ਸਰਕਾਰ ਦੌਰਾਨ ਜੀ.ਡੀ.ਪੀ. 'ਚ ਗ੍ਰੋਥ ਲਗਭਗ ਉਨ੍ਹਾਂ ਹੀ ਰਿਹਾ ਹੈ, ਜਿਨ੍ਹਾਂ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਰਕਾਰ 'ਚ ਸੀ।
ਗਲੋਬਲ ਟਾਈਮਸ ਨੇ ਕਿਹਾ ਕਿ ਮੋਦੀ ਸਰਕਾਰ ਜਦੋਂ ਸੱਤਾ 'ਚ ਆਈ ਤਾਂ ਉਸ ਦੇ ਸਾਹਮਣੇ ਕਾਫੀ ਅਨੁਕੂਲ ਮਾਹੌਲ ਸੀ, ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਕਾਫੀ ਡਿੱਗ ਗਈਆਂ ਸਨ। ਇਸ ਹੀ ਕਾਰਨ ਮਹਿੰਗਾਈ 'ਤੇ ਵੀ ਭਾਰੀ ਅਸਰ ਰਿਹਾ। ਇਸ ਦੇ ਕਾਰਨ ਮੋਦੀ ਸਰਕਾਰ ਨੂੰ ਕਾਫੀ ਫਾਇਦਾ ਹੋਇਆ ਪਰ ਨੋਟਬੰਦੀ ਅਤੇ ਜੀ.ਐੱਸ.ਟੀ. ਜਿਹੈ ਸੁਧਾਰਾਂ ਨਾਲ ਕੁਝ ਭ੍ਰਮ ਹੋਇਆ ਅਤੇ ਸ਼ਾਰਟ ਟਰਮ 'ਚ ਇਸ ਦੀ ਅਰਥਵਿਵਸਥਾ ਅਸਰ ਹੋਇਆ।