ਸਮਾਰਟਫੋਨ ਉਦਯੋਗ 'ਚ ਭਾਰਤ ਗਲੋਬਲ ਲੀਡਰ ਬਣਨ ਲਈ ਤਿਆਰ

Saturday, Apr 15, 2023 - 12:01 PM (IST)

ਸਮਾਰਟਫੋਨ ਉਦਯੋਗ 'ਚ ਭਾਰਤ ਗਲੋਬਲ ਲੀਡਰ ਬਣਨ ਲਈ ਤਿਆਰ

ਬਿਜ਼ਨੈੱਡ ਡੈਸਕ- ਭਾਰਤ ਸਮਾਰਟਫੋਨ ਨਿਰਯਾਤ ਨੂੰ ਲੈ ਕੇ ਹਮੇਸ਼ਾ ਆਪਣੀ ਪਿੱਠ ਥਪਥਪਾਉਂਦਾ ਹੈ। ਇਸ ਦੇ ਨਾਲ ਹੀ ਭਾਰਤ ਨੇ ਸਮਾਰਟਫੋਨ ਨਿਰਯਾਤ 'ਚ ਉਚਾਈਆਂ ਨੂੰ ਛੂਹ ਲਿਆ ਹੈ। ਇਲੈਕਟ੍ਰਾਨਿਕਸ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਭਾਰਤ ਤੋਂ ਸਮਾਰਟਫੋਨ ਦਾ ਨਿਰਯਾਤ ਦੁੱਗਣਾ ਹੋ ਗਿਆ ਹੈ। ਜਿਸ ਦੇ ਨਾਲ ਦੇਸ਼ ਮੋਬਾਇਲ ਡਿਵਾਈਸ ਸੈਗਮੈਂਟ 'ਚ ਗਲੋਬਲ ਲੀਡਰ ਬਣਨ ਦੀ ਰਾਹ 'ਤੇ ਹੈ।

ਇਹ ਵੀ ਪੜ੍ਹੋ- ਯਾਤਰੀ ਵਾਹਨਾਂ ਦੀ ਵਿਕਰੀ ਮਾਰਚ ’ਚ 4.7 ਫੀਸਦੀ ਵਧ ਕੇ 2,92,030 ਇਕਾਈ ’ਤੇ
ਉਦਯੋਗ ਬਾਡੀਜ਼ ਆਈ.ਸੀ.ਈ.ਏ. ਅਤੇ ਉਦਯੋਗ ਦੇ ਸੂਤਰਾਂ ਦੇ ਅਨੁਮਾਨ ਮੁਤਾਬਕ ਭਾਰਤ ਤੋਂ ਮੋਬਾਈਲ ਫੋਨ ਦਾ ਨਿਰਯਾਤ 11.12 ਬਿਲੀਅਨ ਡਾਲਰ ਦੇ ਕਰੀਬ ਪਹੁੰਚ ਗਿਆ ਜਿਸ 'ਚ ਆਈਫੋਨ ਨਿਰਮਾਤਾ ਦਾ ਕੁਲ ਨਿਰਯਾਤ ਦਾ ਲਗਭਗ ਅੱਧਾ ਹਿੱਸਾ ਹੈ। ਵੈਸ਼ਨਵ ਨੇ ਕਿਹਾ ਕਿ ਪੀ.ਐੱਮ. ਮੋਦੀ ਦੇ 'ਮੇਕ ਇਨ ਇੰਡੀਆ' ਪ੍ਰੋਗਰਾਮ ਲਈ ਇਹ ਇਕ ਵੱਡੀ ਜਿੱਤ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਇਲੈਕਟ੍ਰਾਨਿਕਸ ਨਿਰਯਾਤ 'ਚ ਇਕ ਮੁੱਖ ਭੂਮਿਕਾ ਨਿਭਾ ਰਹੇ ਹਨ। 
ਹਾਲਾਂਕਿ ਇਸ ਨਾਲ ਗਲੋਬਲ ਮੋਬਾਈਲ ਡਿਵਾਈਸ ਮਾਰਕੀਟ 'ਚ ਇਕ ਲੀਡਰ ਦੇ ਰੂਪ 'ਚ ਉਭਰਨ ਦੀਆਂ ਭਾਰਤ ਦੀਆਂ ਅਭਿਲਾਸ਼ੀ ਯੋਜਨਾਵਾਂ ਹਨ। ਇਲੈਕਟ੍ਰਾਨਿਕਸ ਅਤੇ ਆਈ.ਟੀ. ਮੰਤਰੀ ਅਸ਼ਵਨੀ ਵੈਸ਼ਨਵ ਦਾ ਦਾਅਵਾ ਹੈ ਕਿ ਭਾਰਤ ਦੇਸ਼ ਦੇ ਇਲੈਕਟ੍ਰੋਨਿਕਸ ਨਿਰਯਾਤ 'ਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਣ ਦੇ ਰਾਹ 'ਤੇ ਹੈ, ਜਿਸ ਦਾ ਸਮਰਥਨ ਇੰਡੀਆ ਸੈਲੂਲਰ ਐਂਡ ਇਲੈਕਟ੍ਰੋਨਿਕਸ ਐਸੋਸੀਏਸ਼ਨ (ਆਈ.ਸੀ.ਈ.ਏ)  ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦੁਆਰਾ ਕੀਤਾ ਗਿਆ ਹੈ। ਅੰਕੜੇ ਦੱਸਦੇ ਹਨ ਕਿ ਸਮਾਰਟਫੋਨ ਨਿਰਯਾਤ ਵਿੱਤੀ ਸਾਲ 2023 ਲਈ ਟੀਚੇ ਦੇ 75,000 ਕਰੋੜ ਰੁਪਏ ਦੇ ਸ਼ੁਰੂਆਤੀ ਅਨੁਮਾਨ ਤੋਂ ਵੱਧ ਗਿਆ ਹੈ।

ਇਹ ਵੀ ਪੜ੍ਹੋ- ਪਾਕਿਸਤਾਨ 'ਚ ਮਹਿੰਗਾਈ ਨੇ ਤੋੜਿਆ ਰਿਕਾਰਡ, 450 ਰੁਪਏ ਦਰਜਨ ਹੋਏ ਕੇਲੇ, ਗੰਢਿਆਂ ਨੇ ਵੀ ਕਢਾਏ ਹੰਝੂ
ਐਪਲ ਦੀ ਚਾਈਨਾ-ਪਲੱਸ-ਵਨ ਨਿਰਮਾਣ ਰਣਨੀਤੀ, ਨਿਵੇਸ਼ ਅਤੇ ਵਿਸਥਾਰ ਲਈ ਭਾਰਤ ਸਰਕਾਰ ਦੇ ਦਬਾਅ ਦੇ ਨਾਲ, ਫਾਕਸਕਾਨ, ਵਿਸਟ੍ਰੋਨ ਅਤੇ ਪੇਗੈਟਰੋਨ ਵਰਗੇ ਚੋਟੀ ਦੇ ਨਿਰਮਾਤਾਵਾਂ ਨੂੰ ਭਾਰਤ ਲੈ ਕੇ ਆਈ ਹੈ। ਇਸ ਨੇ ਦੇਸ਼ ਦੇ ਸਮਾਰਟਫ਼ੋਨ ਨਿਰਯਾਤ ਦੇ ਹਿੱਸੇ 'ਚ ਮਹੱਤਵਪੂਰਨ ਯੋਗਦਾਨ ਪਾਇਆ ਹੈ, ਕੁੱਲ ਬਰਾਮਦਾਂ ਦਾ ਲਗਭਗ 50 ਫ਼ੀਸਦੀ, ਜਾਂ ਲਗਭਗ 5.5 ਬਿਲੀਅਨ ਡਾਲਰ ਐਪਲ ਦਾ ਯੋਗਦਾਨ ਹੈ।
ਇਹ ਵੀ ਪੜ੍ਹੋ- ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 6.30 ਅਰਬ ਡਾਲਰ ਵਧ ਕੇ 584.75 ਅਰਬ ਡਾਲਰ ’ਤੇ ਆਇਆ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

 

 


author

Aarti dhillon

Content Editor

Related News