ਭਾਰਤ ਨੇ ਚੀਨੀ ਇੰਜੀਨੀਅਰਾਂ ’ਤੇ ਲਗਾਈਆਂ ਵੀਜ਼ਾ ਪਾਬੰਦੀਆਂ, ਤਾਈਵਾਨੀ ਕੰਪਨੀਆਂ ਨੂੰ ਨੁਕਸਾਨ
Sunday, Feb 21, 2021 - 09:17 AM (IST)
ਨਵੀਂ ਦਿੱਲੀ (ਬੀ.) – ਭਾਰਤ ਅਤੇ ਚੀਨ ਦਰਮਿਆਨ ਚੱਲ ਰਹੇ ਭੂ-ਰਾਜਨੀਤਿਕ ਤਨਾਅ ਕਾਰਣ ਤਾਈਵਾਨ ਦੀਆਂ ਕੁਝ ਸਭ ਤੋਂ ਵੱਡੀਆਂ ਤਕਨਾਲੌਜੀ ਕੰਪਨੀਆਂ ਨੂੰ ਨੁਕਸਾਨ ਹੋ ਰਿਹਾ ਹੈ, ਜਿਸ ’ਚ ਐਪਲ ਕੰਪਨੀ ਦੇ ਸਪਲਾਈਰਤਾ ਵੀ ਸ਼ਾਮਲ ਹਨ। ਹਾਲ ਹੀ ਦੇ ਦਿਨਾਂ ’ਚ ਭਾਰਤ ਨੇ ਚੀਨੀ ਇੰਜੀਨੀਅਰਾਂ ਨੂੰ ਵੀਜ਼ਾ ਜਾਰੀ ਕਰਨ ’ਚ ਦੇਰੀ ਕੀਤੀ ਹੈ, ਜਿਨ੍ਹਾਂ ਦੀ ਲੋੜ ਤਾਈਵਾਨ ਦੀਆਂ ਕੰਪਨੀਆਂ ਨੂੰ ਦੱਖਣ ਏਸ਼ੀਆਈ ਰਾਸ਼ਟਰ ’ਚ ਕਾਰਖਾਨੇ ਸਥਾਪਿਤ ਕਰਨ ’ਚ ਮਦਦ ਕਰਨ ਦੀ ਸੀ। ਉਥੇ ਹੀ ਚੀਨ ਵੀ ਆਪਣੇ ਇਥੇ ਵਰਕਰਾਂ ਨੂੰ ਵੀਜ਼ਾ ਦੇਣ ’ਚ ਨਾਂਹ-ਨੁੱਕਰ ਕਰ ਰਿਹਾ ਹੈ।
ਮਾਮਲੇ ਦੇ ਜਾਣਕਾਰ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਵੀ ਰੁਜ਼ਗਾਰ ਪਰਮਿਟ ਪ੍ਰਾਪਤ ਕਰਨ ਲਈ ਅਤੇ ਵਧੇਰੇ ਔਖੇ ਬਦਲ ਚੁਣਨ ਲਈ ਕੰਪਨੀਆਂ ਨੂੰ ਮਜ਼ਬੂਰ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਰਤ ’ਚ ਨਿਰਮਾਣ ਸਮਰੱਥਾ ਨੂੰ ਵਧਾਉਣ ਅਤੇ ਕੰਪਿਊਟਰ ਹਾਰਡਵੇਅਰ ਅਤੇ ਸਾਫਟਵੇਅਰ ਖੇਤਰ ’ਚ ਵੱਧ ਤੋਂ ਵੱਧ ਸਿੱਧਾ ਵਿਦੇਸ਼ੀ ਨਿਵੇਸ਼ ਲਿਆਉਣ (ਜਿਸ ਨੇ 6 ਮਹੀਨੇ ਤੋਂ ਸਤੰਬਰ ਤੱਕ 30 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ) ਵਿਚ ਦੇਰੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਦੇਵੇਗੀ ਈ-ਭੁਗਤਾਨ ਨਾਲ MSP
ਭਾਰਤ ਵੱਲ ਦੇਖ ਰਹੀਆਂ ਹਨ ਕੰਪਨੀਆਂ
ਕੰਪਨੀਆਂ ਆਪਣੀ ਸਪਲਾਈ ਚੇਨ ’ਚ ਵੰਨ-ਸੁਵੰਨਤਾ ਲਿਆਉਣ ਲਈ ਭਾਰਤ ਵੱਲ ਦੇਖ ਰਹੀਆਂ ਹਨ। ਪਿਛਲੇ ਸਾਲ ਆਈਫੋਨ ਅਸੈਂਬਲਰ-ਫਾਕਸਕਾਨ ਤਕਨਾਲੌਜੀ ਗਰੁੱਪ, ਪੈਗਾਟ੍ਰਾਨ ਕਾਰਪ ਅਤੇ ਵਿਸਟ੍ਰਾਨ ਕਾਰਪ ਵਰਗੀਆਂ ਕੰਪਨੀਆਂ ਨੇ ਕਈ ਹੋਰ ਲੋਕਾਂ ਨਾਲ ਮਿਲ ਕੇ ਭਾਰਤ ’ਚ ਮੋਬਾਇਲ ਫੋਨ ਪਲਾਂਟ ਲਗਾਉਣ ਲਈ 1.5 ਬਿਲੀਅਨ ਡਾਲਰ ਨਿਵੇਸ਼ ਕੀਤੇ ਸਨ। ਇੰਡੀਆ ਸੈਲਯੁਲਰ ਐਂਡ ਇਲੈਕਟ੍ਰਾਨਿਕਸ ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਮੋਹਿੰਦਰੂ ਨੇ ਕਿਹਾ ਕਿ ਘਰੇਲੂ ਨਿਰਮਾਣ ਨੂੰ ਵਧਾਉਣ ’ਚ ਮਦਦ ਕਰਨ ਲਈ ਵੀਜ਼ਾ ਇਕ ਅਹਿਮ ਸੋਮਾ ਅਤੇ ਸਰਕਾਰ ਨੂੰ ਨਵੇਂ ਕਾਰਖਾਨਿਆਂ ਦੀ ਸਥਾਪਨਾ ਲਈ ਤਕਨੀਕੀ ਜਨਸ਼ਕਤੀ ਦੀ ਅਸਲ ਲੋੜਾਂ ਨਾਲ ਆਪਣੀਆਂ ਮੌਜੂਦਾ ਨੀਤੀਆਂ ਨੂੰ ਸੰਤੁਲਿਤ ਕਰਨਾ ਹੈ। ਸਾਨੂੰ ਉਮੀਦ ਹੈ ਕਿ ਇਸ ਮੁੱਦੇ ਨੂੰ ਛੇਤੀ ਹੀ ਹੱਲ ਕਰ ਲਿਆ ਜਾਏਗਾ।
ਇਹ ਵੀ ਪੜ੍ਹੋ : ਕਾਗਜ਼ ਦੀ ਬੋਤਲ ਵਿਚ ਮਿਲੇਗੀ ਕੋਕਾ-ਕੋਲਾ, ਕੰਪਨੀ ਕਰ ਰਹੀ ਹੈ ਇਹ ਤਿਆਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।