ਭਾਰਤ ਦੀਆਂ ਸੇਵਾ ਖੇਤਰ ਦੀਆਂ ਗਤੀਵਿਧੀਆਂ ਦਸੰਬਰ ’ਚ ਹੌਲੀ ਰਫ਼ਤਾਰ ਨਾਲ ਵਧੀਆਂ, ਕਾਮਿਆਂ ਦੀ ਭਰਤੀ ਰੁਕੀ

Wednesday, Jan 06, 2021 - 04:21 PM (IST)

ਭਾਰਤ ਦੀਆਂ ਸੇਵਾ ਖੇਤਰ ਦੀਆਂ ਗਤੀਵਿਧੀਆਂ ਦਸੰਬਰ ’ਚ ਹੌਲੀ ਰਫ਼ਤਾਰ ਨਾਲ ਵਧੀਆਂ, ਕਾਮਿਆਂ ਦੀ ਭਰਤੀ ਰੁਕੀ

ਨਵੀਂ ਦਿੱਲੀ (ਭਾਸ਼ਾ): ਭਾਰਤ ਦੀਆਂ ਸੇਵਾ ਖੇਤਰ ਦੀਆਂ ਗਤੀਵਿਧੀਆਂ ਦਸੰਬਰ ’ਚ ਹੌਲੀ ਰਫ਼ਤਾਰ ਨਾਲ ਵਧੀਆਂ ਅਤੇ ਇਸ ਦੌਰਾਨ ਵਿਕਰੀ ’ਚ ਵਾਧਾ ਤਿੰਨ ਮਹੀਨੇ ਦੇ ਹੇਠਲੇ ਪੱਧਰ ’ਤੇ ਆ ਗਿਆ ਅਤੇ ਕਾਮਿਆਂ ਦੀਆਂ ਭਰਤੀਆਂ ਰੁੱਕ ਗਈਆਂ। ਭਾਰਤ ਦਾ ਸੇਵਾ ਕਾਰੋਬਾਰ ਗਤੀਵਿਧੀ ਸੂਚਕ ਅੰਕ ਨਵੰਬਰ ਦੇ 53.7 ਅੰਕ ਤੋਂ ਡਿੱਗ ਕੇ ਦਸੰਬਰ ’ਚ 52.3 ਅੰਕ ਹੋ ਗਿਆ। ਸੂਚਕ ਅੰਕ ਦਸੰਬਰ ’ਚ ਲਗਾਤਾਰ ਤੀਜੇ ਮਹੀਨੇ 50 ਤੋਂ ਉੱਪਰ ਰਿਹਾ, ਜੋ ਕਾਰੋਬਾਰ ’ਚ ਵਾਧੇ ਨੂੰ ਦਰਸਾਉਂਦਾ ਹੈ, ਹਾਲਾਂਕਿ ਇਸ ਦੀ ਰਫ਼ਤਾਰ ਕਾਫ਼ੀ ਹੌਲੀ ਹੈ।

ਆਈ. ਐੱਚ. ਐੱਸ. ਮਾਰਕੀਟ ਦੇ ਆਰਥਿਕ ਸਹਾਇਕ ਡਾਇਰੈਕਟਰ ਪਾਲੀਆਨਾ ਡੀ ਲੀਮਾ ਨੇ ਕਿਹਾ ਕਿ ਹਾਲਾਂਕਿ ਇਹ ਚੰਗੀ ਖ਼ਬਰ ਹੈ ਕਿ ਦਸੰਬਰ ’ਚ ਸੇਵਾ ਖੇਤਰ ਦਾ ਵਿਸਤਾਰ ਹੋਇਆ ਪਰ ਵਾਧੇ ਨੇ ਇਕ ਵਾਰ ਮੁੜ ਆਪਣੀ ਰਫ਼ਤਾਰ ਗੁਆ ਦਿੱਤੀ ਹੈ। ਸਰਵੇਖਣ ’ਚ ਕਿਹਾ ਗਿਆ ਕਿ ਕੰਪਨੀਆਂ ਨੇ ਸੰਕੇਤ ਦਿੱਤਾ ਕਿ ਨਵੇਂ ਕੰਮਾਂ ਨਾਲ ਵਾਧੇ ਨੂੰ ਸਮਰਥਨ ਮਿਲਿਆ, ਹਾਲਾਂਕਿ ਮੁਕਾਬਲੇਬਾਜ਼ੀ ਦਬਾਅ ਅਤੇ ਕੋਵਿਡ-19 ਮਹਾਮਾਰੀ ਨੇ ਇਸ ’ਤੇ ਰੋਕ ਲਗਾਈ। ਲੀਮਾ ਨੇ ਕਿਹਾ ਕਿ ਸੇਵਾ ਪ੍ਰੋਵਾਈਡਰਾਂ ਮੁਤਾਬਕ ਕੋਵਿਡ-19 ਦੇ ਮਾਮਲਿਆਂ ’ਚ ਤੇਜ਼ੀ ਕਾਰਣ ਕਾਰੋਬਾਰ ਪ੍ਰਭਾਵਿਤ ਹੋਇਆ ਅਤੇ ਵਪਾਰ ਅਨਿਸ਼ਚਿਤਤਾ ਵੱਧ ਗਈ। ਸਰਵੇਖਣ ਮੁਤਾਬਕ ਰੋਜ਼ਗਾਰ ਦੇ ਮੋਰਚੇ ’ਤੇ ਨਕਦੀ ਸੰਕਟ, ਮਜ਼ਦੂਰਾਂ ਦੀ ਕਮੀ ਅਤੇ ਮੰਗ ’ਚ ਕਾਂਟ੍ਰੈਕਸ਼ਨ ਕਾਰਣ ਭਰਤੀਆਂ ’ਤੇ ਰੋਕ ਲਗਾ ਦਿੱਤੀ ਗਈ ਹੈ।


author

cherry

Content Editor

Related News