ਨਵੰਬਰ ''ਚ ਭਾਰਤ ਦਾ ਵਪਾਰ ਘਾਟਾ ਹੋਇਆ ਲਗਭਗ ਦੁੱਗਣਾ, ਇਨ੍ਹਾਂ ਵਸਤਾਂ ਦੀ ਵਧੀ ਦਰਾਮਦ

Friday, Dec 03, 2021 - 10:31 AM (IST)

ਨਵੀਂ ਦਿੱਲੀ (ਇੰਟ)- ਭਾਰਤ ਦੀ ਬਰਾਮਦ ਦੀ ਵਾਧਾ ਦਰ ਨਵੰਬਰ ਵਿਚ ਡਿੱਗ ਕੇ 26.49 ਫੀਸਦੀ ਉੱਤੇ ਆ ਗਈ ਹੈ। ਇਸ ਮਿਆਦ ਵਿਚ ਭਾਰਤ ਦੀ ਦਰਾਮਦ ਵਧ ਕੇ 57.18 ਫੀਸਦੀ ਹੋ ਗਿਆ ਹੈ। ਇਸ ਵਜ੍ਹਾ ਨਾਲ ਕਾਰੋਬਾਰੀ ਘਾਟਾ ਕਾਫੀ ਵੱਧ ਗਿਆ ਹੈ। ਜੇਕਰ ਭਾਰਤ ਦੀ ਬਰਾਮਦ ਦੀ ਤੁਲਣਾ ਵਿਚ ਦਰਾਮਦ ਦੀ ਗੱਲ ਕਰੀਏ ਤਾਂ ਇਹ ਦੁੱਗਣੇ ਤੋਂ ਵੀ ਜ਼ਿਆਦਾ ਰਹੀ ਹੈ।

ਇਹ ਵੀ ਪੜ੍ਹੋ : ਪੈਨਸ਼ਨਰਜ਼ ਲਈ ਵੱਡੀ ਰਾਹਤ, ਸਰਕਾਰ ਨੇ ਲਾਈਫ ਸਰਟੀਫਿਕੇਟ ਜਮ੍ਹਾ ਕਰਵਾਉਣ ਦੀ ਆਖ਼ਰੀ

ਨਵੰਬਰ ਵਿਚ ਭਾਰਤ ਦੇ ਗੁਡਸ ਐਕਸਪੋਰਟ ਦੇ ਅੰਕੜੇ 29.88 ਅਰਬ ਡਾਲਰ ਉੱਤੇ ਰਹੇ ਹਨ। ਭਾਰਤ ਦੀ ਬਰਾਮਦ ਵਿਚ ਜੇਮਸ ਐਂਡ ਜਿਊਲਰੀ ਅਤੇ ਫਾਰਮਾ ਸੈਕਟਰ ਦੀ ਹਿੱਸੇਦਾਰੀ ਘੱਟ ਰਹੀ ਹੈ। ਇੰਜੀਨੀਅਰਿੰਗ, ਪੈਟਰੋਲੀਅਮ, ਰਸਾਇਣ ਅਤੇ ਸਮੁੰਦਰੀ ਉਤਪਾਦਾਂ ਵਰਗੇ ਖੇਤਰ ਵਿਚ ਚੰਗੇ ਵਾਧੇ ਨਾਲ ਬਰਾਮਦ ਵਧੀ ਹੈ। ਨਵੰਬਰ 2021 ਵਿਚ ਭਾਰਤ ਦੀ ਦਰਾਮਦ ਵਿਚ 57.18 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ ਹੈ।

ਭਾਰਤ ਦੀ ਦਰਾਮਦ ਨਵੰਬਰ 2021 ਵਿਚ 53.15 ਅਰਬ ਡਾਲਰ ਉੱਤੇ ਪਹੁੰਚ ਗਈ ਹੈ। ਭਾਰਤ ਸਰਕਾਰ ਦੇ ਵਣਜ ਮੰਤਰਾਲਾ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਨਵੰਬਰ ਵਿਚ ਭਾਰਤ ਦਾ ਕਾਰੋਬਾਰੀ ਘਾਟਾ ਕਰੀਬ ਦੁੱਗਣਾ ਹੋ ਕੇ 23.27 ਅਰਬ ਡਾਲਰ ਹੋ ਗਿਆ ਹੈ।

ਟਰੇਡ ਡੈਫੇਸਿਟ ਦੇ ਅੰਕੜੇ

ਨਵੰਬਰ 2021 ਵਿਚ ਭਾਰਤ ਵਿਚ ਕਰੂਡ ਆਇਲ ਅਤੇ ਗੋਲਡ ਇੰਪੋਰਟ ਵਿਚ ਤੇਜ਼ੀ ਦਰਜ ਕੀਤੀ ਗਈ ਹੈ। 1 ਸਾਲ ਪਹਿਲਾਂ ਦੀ ਤੁਲਣਾ ਵਿਚ ਇਸ ਸਾਲ ਟਰੇਡ ਡੈਫੇਸਿਟ ਦੁੱਗਣਾ ਹੋ ਗਿਆ ਹੈ। ਨਵੰਬਰ 2020 ਵਿਚ ਟਰੇਡ ਡੈਫੇਸਿਟ 1.19 ਅਰਬ ਡਾਲਰ ਸੀ। ਭਾਰਤ ਵਿਚ ਨਵੰਬਰ ਵਿਚ ਸੋਨੇ ਦੀ ਦਰਾਮਦ ਵਿਚ ਕਰੀਬ 8 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਇਸ ਵਜ੍ਹਾ ਨਾਲ ਵੀ ਭਾਰਤ ਦੇ ਕਾਰੋਬਾਰੀ ਘਾਟੇ ਵਿਚ ਵਾਧਾ ਹੋਇਆ ਹੈ। ਨਵੰਬਰ 2020 ਵਿਚ ਭਾਰਤ ਦੀ ਦਰਾਮਦ ਅਤੇ ਬਰਾਮਦ ਵਿਚ 10.19 ਅਰਬ ਡਾਲਰ ਦਾ ਅੰਤਰ ਸੀ। ਅਕਤੂਬਰ 2012 ਵਿਚ ਇਸ ਤੋਂ ਪਹਿਲਾਂ ਟਰੇਡ ਗੈਪ 20 ਅਰਬ ਡਾਲਰ ਨੂੰ ਪਾਰ ਕਰ ਗਿਆ ਸੀ।

ਇਹ ਵੀ ਪੜ੍ਹੋ : ਸ਼ਾਨਦਾਰ : ਦੋ ਭਾਰਤੀ ਵਿਦਿਆਰਥੀਆਂ ਨੂੰ ਵਿਦੇਸ਼ੀ ਕੰਪਨੀਆਂ ਤੋਂ ਮਿਲਿਆ 2-2 ਕਰੋੜ ਤੋਂ ਵੱਧ ਦਾ ਸਾਲਾਨਾ ਪੈਕੇਜ

ਵਸਤਾਂ ਦੀ ਬਰਾਮਦ

ਦੇਸ਼ ਦੀ ਵਸਤਾਂ ਦੀ ਬਰਾਮਦ ਨਵੰਬਰ ਵਿਚ 26.49 ਫੀਸਦੀ ਵਧ ਕੇ 29.88 ਅਰਬ ਡਾਲਰ ਰਹੀ। ਇੰਜੀਨੀਅਰਿੰਗ, ਪੈਟਰੋਲੀਅਮ, ਰਸਾਇਣ ਅਤੇ ਸਮੁੰਦਰੀ ਉਤਪਾਦਾਂ ਵਰਗੇ ਖੇਤਰ ਵਿਚ ਚੰਗੇ ਵਾਧੇ ਨਾਲ ਬਰਾਮਦ ਦੇ ਅੰਕੜਿਆਂ ਵਿਚ ਮਦਦ ਮਿਲੀ ਹੈ। ਪਿਛਲੇ ਸਾਲ ਨਵੰਬਰ ਵਿਚ ਬਰਾਮਦ 23.62 ਅਰਬ ਡਾਲਰ ਉੱਤੇ ਸੀ। ਸਰਕਾਰ ਵੱਲੋਂ ਜਾਰੀ ਅਸਥਾਈ ਅੰਕੜਿਆਂ ਅਨੁਸਾਰ ਨਵੰਬਰ ਵਿਚ ਦਰਾਮਦ 53.15 ਅਰਬ ਡਾਲਰ ਰਹੀ।

ਸਾਲ ਦੇ 8 ਮਹੀਨਿਆਂ ਦਾ ਹਿਸਾਬ

ਜੇਕਰ ਗੱਲ ਇਸ ਸਾਲ ਦੇ ਅਪ੍ਰੈਲ ਤੋਂ ਨਵੰਬਰ ਦੀ ਮਿਆਦ ਦੀ ਕਰੀਏ ਤਾਂ ਭਾਰਤ ਦਾ ਮਰਚੈਂਡਾਈਜ਼ ਐਕਸਪੋਰਟ 262.46 ਅਰਬ ਡਾਲਰ ਉੱਤੇ ਰਿਹਾ ਹੈ। ਅਪ੍ਰੈਲ-ਨਵੰਬਰ 2020 ਦੀ ਤੁਲਣਾ ਵਿਚ ਇਸ ਵਿਚ 50 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਦਰਜ ਕੀਤਾ ਗਿਆ ਹੈ। ਜੇਕਰ ਇਸ ਦੀ ਤੁਲਣਾ ਅਪ੍ਰੈਲ-ਨਵੰਬਰ 2019 ਤੋਂ ਕਰੀਏ ਤਾਂ ਉਸ ਸਮੇਂ ਐਕਸਪੋਰਟ 211.17 ਅਰਬ ਡਾਲਰ ਰਿਹਾ ਸੀ, ਜਿਸ ਦੀ ਤੁਲਣਾ ਵਿਚ ਇਸ ਸਾਲ ਕਰੀਬ 25 ਫੀਸਦੀ ਵਾਧਾ ਦਰਜ ਹੋਇਆ ਹੈ। ਅਪ੍ਰੈਲ-ਨਵੰਬਰ 2021 ਵਿਚ ਦਰਾਮਦ ਵਿਚ 75.39 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਅਪ੍ਰੈਲ-ਨਵੰਬਰ 2021 ਵਿਚ ਦਰਾਮਦ ਵਧਣ ਦੀ ਵਜ੍ਹਾ ਨਾਲ 384.44 ਅਰਬ ਡਾਲਰ ਉੱਤੇ ਪਹੁੰਚ ਗਈ ਹੈ। ਚਾਲੂ ਵਿੱਤੀ ਸਾਲ ਦੇ ਸ਼ੁਰੂਆਤੀ 8 ਮਹੀਨਿਆਂ ਦੀ ਗੱਲ ਕਰੀਏ ਤਾਂ ਟਰੇਡ ਡੈਫੇਸਿਟ ਵਧ ਕੇ 122 ਅਰਬ ਡਾਲਰ ਉੱਤੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ : ਘਰਾਂ 'ਚ ਪਏ ਸੋਨੇ ਨਾਲ ਇੰਝ ਬਿਹਤਰ ਹੋ ਸਕਦੀ ਹੈ ਦੇਸ਼ ਦੀ ਅਰਥਵਿਵਸਥਾ, ਜਾਣੋ ਆਰ.ਗਾਂਧੀ ਨੇ ਕੀ ਦਿੱਤਾ ਸੁਝਾਅ

ਕਿਹੜੀਆਂ ਚੀਜ਼ਾਂ ਦੀ ਵਧੀ ਦਰਾਮਦ

ਦਰਾਮਦ ਦੇ ਮਾਮਲੇ ਵਿਚ ਪੈਟਰੋਲੀਅਮ ਪ੍ਰੋਡਕਟ, ਕੱਚਾ ਤੇਲ ਅਤੇ ਹੋਰ ਉਤਪਾਦਾਂ ਦੀ ਦਰਾਮਦ ਨਵੰਬਰ ਮਹੀਨੇ ਵਿਚ 132.44 ਫੀਸਦੀ ਵਧ ਕੇ 14.68 ਅਰਬ ਡਾਲਰ ਉੱਤੇ ਪਹੁੰਚ ਗਈ। ਨਵੰਬਰ 2021 ਵਿਚ ਕੋਲਾ, ਕੋਕ ਅਤੇ ਬ੍ਰਿਕੇਟ ਦੀ ਦਰਾਮਦ 135.81 ਫੀਸਦੀ ਵਧ ਕੇ 3.58 ਅਰਬ ਡਾਲਰ ਰਹੀ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ 'ਚ ਕਰੋੜਾਂ ਦਾ ਨਿਵੇਸ਼ ਕਰੇਗਾ 'ਆਯੁਸ਼ ਮੰਤਰਾਲਾ' , ਵਧਣਗੇ ਆਮਦਨ ਦੇ ਸਾਧਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News