ਚੀਨ ਕਾਰਨ ਰਿਕਾਰਡ ਦੇ ਪੱਧਰ ''ਤੇ ਪਹੁੰਚ ਜਾਵੇਗੀ ਭਾਰਤ ਦੇ ਚੌਲਾਂ ਦੀ ਬਰਾਮਦ!
Thursday, Oct 08, 2020 - 01:35 PM (IST)
ਨਵੀਂ ਦਿੱਲੀ — ਕੋਰੋਨਾ ਆਫ਼ਤ ਵਿਚਕਾਰ ਭਾਰਤ ਦੇ ਚੌਲਾਂ ਦੇ ਨਿਰਯਾਤਕਾਂ ਲਈ ਖੁਸ਼ਖਬਰੀ ਹੈ। ਨਿਊਜ਼ ਏਜੰਸੀ ਰਾਏਟਰਸ ਅਨੁਸਾਰ ਇਸ ਸਾਲ ਚੌਲਾਂ ਦਾ ਨਿਰਯਾਤ ਰਿਕਾਰਡ ਪੱਧਰ ਤੱਕ ਪਹੁੰਚ ਸਕਦਾ ਹੈ। ਇਸ ਦੇ ਪਿੱਛੇ ਮੁੱਖ ਕਾਰਨ ਥਾਈਲੈਂਡ ਵਿਚ ਸੋਕੇ ਨੇ ਚਾਵਲ ਦੇ ਉਤਪਾਦਨ ਨੂੰ ਪ੍ਰਭਾਵਤ ਕੀਤਾ ਹੈ। ਇਸ ਤੋਂ ਇਲਾਵਾ ਚੀਨ ਅਤੇ ਵੀਅਤਨਾਮ ਵਿਚ ਆਏ ਹੜ੍ਹਾਂ ਨੇ ਉਥੇ ਦੀ ਫਸਲ ਨੂੰ ਖਰਾਬ ਕਰ ਦਿੱਤਾ ਹੈ। ਇਸ ਤੋਂ ਇਲਾਵਾ ਭਾਰਤ ਦੂਜੇ ਦੇਸ਼ਾਂ ਦੇ ਮੁਕਾਬਲੇ ਘੱਟ ਭਾਅ 'ਤੇ ਚੌਲਾਂ ਦੀ ਬਰਾਮਦ ਕਰਦਾ ਹੈ। ਜ਼ਿਕਰਯੋਗ ਹੈ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਚੌਲ ਨਿਰਯਾਤ ਕਰਨ ਵਾਲਾ ਦੇਸ਼ ਹੈ, ਜਿਸ ਵਿਚ ਇਸ ਦੀ 25 ਪ੍ਰਤੀਸ਼ਤ ਗਲੋਬਲ ਹਿੱਸੇਦਾਰੀ ਹੈ। ਅਪੀਡਾ ਅਨੁਸਾਰ ਵਿੱਤੀ ਸਾਲ 2019-20 ਦੇ ਪਹਿਲੇ 11 ਮਹੀਨੇ ਅਪ੍ਰੈਲ ਤੋਂ ਫਰਵਰੀ ਦੌਰਾਨ ਬਾਸਮਤੀ ਚੌਲਾਂ ਦਾ ਨਿਰਯਾਤ 38.36 ਲੱਖ ਟਨ ਰਿਹਾ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿਚ 38.55 ਲੱਖ ਟਨ ਤੋਂ ਥੋੜ੍ਹਾ ਘੱਟ ਹੈ।
ਇਨ੍ਹਾਂ ਦੇਸ਼ਾਂ ਨੂੰ ਕਰਦਾ ਹੈ ਨਿਰਯਾਤ
ਭਾਰਤ ਮੁੱਖ ਤੌਰ 'ਤੇ ਬੰਗਲਾਦੇਸ਼, ਨੇਪਾਲ, ਬੇਨਿਨ ਅਤੇ ਸੇਨੇਗਲ ਨੂੰ ਗੈਰ-ਬਾਸਮਤੀ ਚਾਵਲ ਦੀ ਬਰਾਮਦ ਕਰਦਾ ਹੈ। ਜਦੋਂਕਿ ਬਾਸਮਤੀ ਚਾਵਲ ਮੁੱਖ ਤੌਰ 'ਤੇ ਈਰਾਨ, ਸਾਊਦੀ ਅਰਬ ਅਤੇ ਇਰਾਕ ਵਰਗੇ ਮੱਧ ਪੂਰਬ ਦੇ ਦੇਸ਼ਾਂ ਨੂੰ ਨਿਰਯਾਤ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ - ਦੀਵਾਲੀ ਤੋਂ ਪਹਿਲਾਂ ਸਸਤੇ ਹੋਏ ਇਹ ਸੁੱਕੇ ਮੇਵੇ, ਜਾਣੋ ਬਦਾਮ,ਕਾਜੂ ਅਤੇ ਪਿਸਤੇ ਦਾ ਭਾਅ
ਰਿਕਾਰਡ ਦੇ ਪੱਧਰ 'ਤੇ ਪਹੁੰਚ ਸਕਦੀ ਹੈ ਚੌਲਾਂ ਦੀ ਬਰਾਮਦ
ਸਾਲ 2020 ਵਿਚ ਭਾਰਤ ਤੋਂ ਚੌਲਾਂ ਦੀ ਬਰਾਮਦ ਪਿਛਲੇ ਸਾਲ ਦੇ 99 ਲੱਖ ਟਨ ਦੇ ਮੁਕਾਬਲੇ 14 ਮਿਲੀਅਨ ਟਨ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਥਾਈਲੈਂਡ ਵਿਚ ਚੌਲਾਂ ਦਾ ਉਤਪਾਦਨ ਸੋਕੇ ਕਾਰਨ ਘਟਿਆ ਹੈ, ਜਿਸ ਕਾਰਨ ਬਰਾਮਦ ਵਿਚ ਵੀ ਕਮੀ ਆਉਣ ਦੀ ਉਮੀਦ ਹੈ। ਇਸ ਤੋਂ ਇਲਾਵਾ ਵੀਅਤਨਾਮ ਫਸਲ ਘੱਟ ਹੋਣ ਕਾਰਨ ਨਿਰਯਾਤ ਵਿਚ ਕਟੌਤੀ ਕਰ ਰਿਹਾ ਹੈ। ਅਜਿਹੀ ਸਥਿਤੀ ਵਿਚ ਭਾਰਤ ਚਾਵਲ ਦੀ ਸਪਲਾਈ ਕਰੇਗਾ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਕੇਂਦਰ ਸਰਕਾਰ ਨੇ ਬਾਸਮਤੀ ਚਾਵਲ ਐਕਸਪੋਰਟ ਅਤੇ ਨਾਨ ਬਾਸਮਤੀ ਚਾਵਲ ਐਕਸਪੋਰਟ ਦੇ ਨਿਰਯਾਤ ਦੀਆਂ ਸ਼ਰਤਾਂ ਨੂੰ ਢਿੱਲ ਦੇਣ ਦਾ ਫੈਸਲਾ ਕੀਤਾ ਹੈ। ਇਹ ਛੋਟ ਯੂਰਪੀਅਨ ਦੇਸ਼ਾਂ ਲਈ ਨਿਰਯਾਤ ਵਿਚ ਦਿੱਤੀ ਗਈ ਹੈ।
ਇਹ ਵੀ ਪੜ੍ਹੋ - HDFC ਬੈਂਕ ਦੇ ਗਾਹਕਾਂ ਲਈ ਵੱਡੀ ਖਬਰ! ਹਸਪਤਾਲ ਦਾ ਬਿੱਲ ਅਦਾ ਕਰਨ ਲਈ ਮਿਲਣਗੇ 40 ਲੱਖ ਰੁਪਏ
ਇਹ ਵੀ ਪੜ੍ਹੋ - ਅਹਿਮ ਖ਼ਬਰ: ਸਰਕਾਰ ਨੇ ਟਰੈਕਟਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਦਿੱਤੀ ਵੱਡੀ ਰਾਹਤ