ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਰਿਕਾਰਡ ਉੱਚੇ ਪੱਧਰ ''ਤੇ, ਜਾਣੋ ਤਾਜ਼ਾ ਅੰਕੜੇ

Saturday, Nov 07, 2020 - 11:30 AM (IST)

ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਰਿਕਾਰਡ ਉੱਚੇ ਪੱਧਰ ''ਤੇ, ਜਾਣੋ ਤਾਜ਼ਾ ਅੰਕੜੇ

ਮੁੰਬਈ — ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 30 ਅਕਤੂਬਰ ਨੂੰ ਖ਼ਤਮ ਹੋਏ ਹਫ਼ਤੇ 'ਚ 18.3 ਕਰੋੜ ਡਾਲਰ ਵਧ ਕੇ 560.715 ਬਿਲੀਅਨ ਡਾਲਰ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ। ਰਿਜ਼ਰਵ ਬੈਂਕ ਆਫ ਇੰਡੀਆ ਨੇ ਸ਼ੁੱਕਰਵਾਰ ਨੂੰ ਆਪਣੇ ਅੰਕੜੇ ਜਾਰੀ ਕੀਤੇ। 23 ਅਕਤੂਬਰ ਨੂੰ ਖ਼ਤਮ ਹੋਏ ਪਿਛਲੇ ਹਫਤੇ ਵਿਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 5.41 ਅਰਬ ਡਾਲਰ ਵਧ ਕੇ 560.53 ਅਰਬ ਡਾਲਰ ਹੋ ਗਿਆ ਸੀ।

ਸਮੀਖਿਆ ਦੀ ਮਿਆਦ ਦੇ ਦੌਰਾਨ ਵਿਦੇਸ਼ੀ ਮੁਦਰਾ ਭੰਡਾਰ ਵਿਚ ਵਾਧੇ ਦਾ ਮੁੱਖ ਕਾਰਨ ਵਿਦੇਸ਼ੀ ਮੁਦਰਾ ਸੰਪਤੀਆਂ (ਐਫ.ਸੀ.ਏ.) ਵਿਚ ਵਾਧਾ ਹੈ। ਐਫ.ਸੀ.ਏ. ਕੁਲ ਵਿਦੇਸ਼ੀ ਮੁਦਰਾ ਭੰਡਾਰ ਦਾ ਇੱਕ ਮਹੱਤਵਪੂਰਣ ਹਿੱਸਾ ਹੈ। ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ ਸਮੀਖਿਆ ਮਿਆਦ ਵਿਚ ਐਫ.ਸੀ.ਏ. 81.5 ਕਰੋੜ ਡਾਲਰ ਦੇ ਵਾਧੇ ਨਾਲ 518.34 ਅਰਬ ਡਾਲਰ ਹੋ ਗਿਆ। ਐਫ.ਸੀ.ਏ. ਨੂੰ ਡਾਲਰ 'ਚ ਦਰਸਾਇਆ ਜਾਂਦਾ ਹੈ, ਪਰ ਇਸ ਵਿਚ ਹੋਰ ਵਿਦੇਸ਼ੀ ਮੁਦਰਾਵਾਂ ਜਿਵੇਂ ਕਿ ਯੂਰੋ, ਪੌਂਡ ਅਤੇ ਯੇਨ ਸ਼ਾਮਲ ਹੁੰਦੇ ਹਨ।

ਇਹ ਵੀ ਪੜ੍ਹੋ : LIC ਦੀ ਇਸ ਪਾਲਸੀ 'ਚ ਸਿਰਫ਼ ਇਕ ਵਾਰ ਲਗਾਓ ਪੈਸਾ, ਹਰ ਮਹੀਨੇ ਮਿਲਣਗੇ 36,000 ਰੁਪਏ!

ਦੇਸ਼ 'ਚ ਸੋਨੇ ਦਾ ਭੰਡਾਰ

ਇਸ ਅਰਸੇ ਦੌਰਾਨ ਦੇਸ਼ ਦੇ ਸੋਨੇ ਦੇ ਭੰਡਾਰ 60.1 ਕਰੋੜ ਡਾਲਰ ਦੀ ਗਿਰਾਵਟ ਨਾਲ 36.26 ਅਰਬ ਡਾਲਰ ਰਹਿ ਗਿਆ। ਕੌਮਾਂਤਰੀ ਮੁੰਦਰਾ ਫੰਡ (ਆਈ.ਐੱਮ.ਐੱਫ.) ਤੋਂ ਦੇਸ਼ ਨੂੰ ਪ੍ਰਾਪਤ ਹੋਏ ਵਿਸ਼ੇਸ਼ ਡਰਾਇੰਗ ਅਧਿਕਾਰਾਂ ਵਿਚ 60 ਲੱਖ ਡਾਲਰ ਦੀ ਕਮੀ ਆਈ ਅਤੇ ਇਹ 1.482 ਅਰਬ ਡਾਲਰ ਰਹਿ ਗਈ ਹੈ। ਇਸ ਦੇ ਨਾਲ ਹੀ ਸਮੀਖਿਆ ਅਧੀਨ ਮਿਆਦ ਦੌਰਾਨ ਆਈ.ਐੱਮ.ਐੱਫ. ਦੇ ਕੋਲ ਜਮ੍ਹਾ ਦੇਸ਼ ਦਾ ਮੁਦਰਾ ਭੰਡਾਰ 2.5 ਕਰੋੜ ਡਾਲਰ ਘਟ ਕੇ 4.64 ਅਰਬ ਡਾਲਰ ਰਹਿ ਗਿਆ।

ਇਹ ਵੀ ਪੜ੍ਹੋ : ਅਗਲੇ 9 ਮਹੀਨਿਆਂ ਵਿਚ ਬੰਦ ਹੋ ਸਕਦੀਆਂ ਹਨ ਕਈ ਸਰਕਾਰੀ ਕੰਪਨੀਆਂ!


author

Harinder Kaur

Content Editor

Related News