ਫਿਰ ਤੋਂ ਘਟਿਆ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ, 595 ਅਰਬ ਡਾਲਰ ਤੋਂ ਵੀ ਹੇਠਾ ਪਹੁੰਚਿਆ

05/21/2022 11:42:06 AM

ਮੁੰਬਈ- ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 13 ਮਈ ਨੂੰ ਖਤਮ ਹਫਤੇ 'ਚ 2,676 ਅਰਬ ਡਾਲਰ ਘੱਟ ਕੇ 593.279 ਅਰਬ ਡਾਲਰ ਰਹਿ ਗਿਆ ਹੈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਸ਼ੁੱਕਰਵਾਰ ਨੂੰ ਆਪਣੇ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲੇ ਹਫਤੇ 'ਚ ਵਿਦੇਸ਼ੀ ਮੁਦਰਾ ਭੰਡਾਰ 1.774 ਅਰਬ ਡਾਲਰ ਘੱਟ ਕੇ 595.954 ਅਰਬ ਡਾਲਰ ਰਹਿ ਗਿਆ ਸੀ। 
ਰਿਜ਼ਰਵ ਬੈਂਕ ਦੇ ਮਈ ਬੁਲੇਟਿਨ 'ਚ ਅਰਥਵਿਵਸਥਾ ਦੀ ਸਥਿਤੀ 'ਤੇ ਪ੍ਰਕਾਸ਼ਿਤ ਇਕ ਲੇਖ ਮੁਤਾਬਕ 6 ਮਈ ਨੂੰ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 596 ਅਰਬ ਡਾਲਰ ਸੀ ਜੋ ਸਾਲ 2022-23 ਦੇ ਲਗਭਗ 10 ਮਹੀਨੇ ਦੇ ਲਈ ਅਨੁਮਾਨਿਤ ਆਯਾਤ ਦੇ ਬਰਾਬਰ ਸੀ। ਸਮੀਖਿਆਧੀਨ ਹਫਤੇ 'ਚ ਵਿਦੇਸ਼ੀ ਮੁਦਰਾ ਭੰਡਾਰ 'ਚ ਆਈ ਗਿਰਾਵਟ ਦਾ ਕਾਰਨ ਵਿਦੇਸ਼ੀ ਮੁਦਰਾ ਸੰਪਤੀ 'ਚ ਕਮੀ ਆਈ ਹੈ ਜੋ ਕੁਲ ਮੁਦਰਾ ਭੰਡਾਰ ਦਾ ਇਕ ਮਹੱਤਵਪੂਰਨ ਘਟਕ ਹੁੰਦਾ ਹੈ। 
ਅੰਕੜਿਆਂ ਮੁਤਾਬਕ ਵਿਦੇਸ਼ੀ ਮੁਦਰਾ ਸੰਪਤੀ (ਐੱਫ.ਸੀ.ਏ.) 1.302 ਅਰਬ ਡਾਲਰ ਘਟ ਕੇ 529.554 ਅਰਬ ਡਾਲਰ ਰਹਿ ਗਈ। ਡਾਲਰ 'ਚ ਪ੍ਰਗਟ ਵਿਦੇਸ਼ੀ ਮੁਦਰਾ ਭੰਡਾਰ 'ਚ ਰੱਖੇ ਜਾਣ ਵਾਲੀ ਵਿਦੇਸ਼ੀ ਮੁਦਰਾ ਸੰਪਤੀਆਂ 'ਚ ਯੂਰੋ, ਪੋਂਡ ਅਤੇ ਯੇਨ ਵਰਗੀਆਂ ਗੈਰ-ਅਮਰੀਕੀ ਮੁਦਰਾਵਾਂ 'ਚ ਮੁੱਲ ਵਾਧਾ ਅਤੇ ਮੁੱਲ ਘਾਟੇ ਦੇ ਪ੍ਰਭਾਵਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਅੰਕੜਿਆਂ ਮੁਤਾਬਕ ਪਿਛਲੇ ਹਫਤੇ 'ਚ ਸੋਨਾ ਭੰਡਾਰ ਦਾ ਮੁੱਲ ਵੀ 1,169 ਅਰਬ ਡਾਲਰ ਘੱਟ ਕੇ 40,57 ਅਰਬ ਡਾਲਰ ਰਹਿ ਗਿਆ। 
ਸਮੀਖਿਆਧੀਨ ਹਫਤੇ 'ਚ ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੇ ਕੋਲ ਜਮ੍ਹਾ ਵਿਸ਼ੇਸ਼ ਡਰਾਇੰਗ ਅਧਿਕਾਰ (ਐੱਸ.ਡੀ.ਆਰ.) 16.5 ਕਰੋੜ ਡਾਲਰ ਘਟ ਕੇ 18.204 ਅਰਬ ਡਾਲਰ ਰਹਿ ਗਿਆ ਹੈ। ਆਈ.ਐੱਫ.ਐੱਮ. 'ਚ ਰੱਖੇ ਦੇਸ਼ ਦਾ ਮੁਦਰਾ ਭੰਡਾਰ 3.9 ਕਰੋੜ ਡਾਲਰ ਘੱਟ ਕੇ 4,651 ਅਰਬ ਡਾਲਰ ਰਹਿ ਗਿਆ।


Aarti dhillon

Content Editor

Related News