ਅਮਰੀਕੀ ਬਾਜ਼ਾਰ ''ਚ ਵਾਧਾ, ਡਾਓ 57 ਅੰਕ ਵਧ ਕੇ ਬੰਦ
Wednesday, Aug 30, 2017 - 08:39 AM (IST)

ਨਿਊਯਾਰਕ—ਅਮਰੀਕੀ ਬਾਜ਼ਾਰ ਉੱਤਰ ਕੋਰੀਆ ਦੇ ਤਣਾਅ ਨਾਲ ਉਬਰਨ 'ਚ ਕਾਮਯਾਬ ਰਹੇ ਹਨ। ਟੈਕਨਾਲੋਜ਼ੀ ਸ਼ੇਅਰਾਂ ਨੇ ਡਾਓ ਜੋਂਸ 'ਚ ਦਮ ਭਰਨ ਦਾ ਕੰਮ ਕੀਤਾ।
ਮੰਗਲਵਾਰ ਦੇ ਕਾਰੋਬਾਰੀ ਪੱਧਰ 'ਚ ਡਾਓ ਜੋਂਸ 57 ਅੰਕ ਭਾਵ 0.25 ਫੀਸਦੀ ਦੇ ਵਾਧੇ ਨਾਲ 21,865.4 ਦੇ ਪੱਧਰ 'ਤੇ ਬੰਦ ਹੋਇਆ। ਉਧਰ ਨੈਸਡੈਕ 19 ਅੰਕ ਭਾਵ 0.3 ਫੀਸਦੀ ਵਧ ਕੇ 6,301.9 ਦੇ ਪੱਧਰ 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਐੱਸ ਐਂਡ ਪੀ 500 ਇੰਡੈਕਸ 0.1 ਫੀਸਦੀ ਦੇ ਮਾਮੂਲੀ ਵਾਧੇ ਨਾਲ 2,446.3 ਦੇ ਪੱਧਰ 'ਤੇ ਬੰਦ ਹੋਇਆ ਹੈ।