ਤੇਜ਼ੀ ਨਾਲ ਜਾਰੀ ਹੋ ਰਹੇ ਇਨਕਮ ਟੈਕਸ ‘ਰਿਫੰਡ’, ਟੈਕਸਦਾਤਿਆਂ ਲਈ ‘ਕਾਰੋਬਾਰੀ ਸੌਖ’ ਬਣਾਈ ਜਾ ਰਹੀ ਯਕੀਨੀ
Saturday, Jun 03, 2023 - 10:30 AM (IST)
ਨਵੀਂ ਦਿੱਲੀ (ਭਾਸ਼ਾ) – ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (ਸੀ. ਬੀ. ਡੀ. ਟੀ.) ਦੇ ਚੇਅਰਮੈਨ ਨਿਤਿਨ ਗੁਪਤਾ ਨੇ ਕਿਹਾ ਕਿ ਟੈਕਸ ਵਾਪਸ ਕਰਨ ਦੇ ਔਸਤ ਸਮੇਂ ’ਚ ਜ਼ਿਕਰਯੋਗ ਕਮੀ ਆਈ ਹੈ। ਬੀਤੇ ਵਿੱਤੀ ਸਾਲ 2022-23 ਵਿਚ 80 ਫੀਸਦੀ ਮਾਮਲਿਆਂ ਵਿਚ ‘ਰਿਫੰਡ’ ਰਿਟਰਨ ਭਰਨ ਦੇ ਪਹਿਲੇ 30 ਦਿਨ ’ਚ ਜਾਰੀ ਕਰ ਦਿੱਤੇ ਗਏ।
ਸੀ. ਬੀ. ਡੀ. ਟੀ. ਮੁਖੀ ਨੇ ਕਿਹਾ ਕਿ ਤਕਨਾਲੋਜੀ ਦੀ ਵਰਤੋਂ ਨਾਲ ਇਨਕਮ ਟੈਕਸ ਰਿਟਰਨ ਪ੍ਰਕਿਰਿਆ ਦਾ ਕੰਮ ਤੇਜ਼ ਹੋ ਗਿਆ ਹੈ ਅਤੇ ਸਵੈਇਛੁੱਕ ਪਾਲਣਾ ਨੂੰ ਬੜ੍ਹਾਵਾ ਦੇ ਕੇ ਟੈਕਸਦਾਤਿਆਂ ਲਈ ‘ਕਾਰੋਬਾਰੀ ਸੌਖ’ ਯਕੀਨੀ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਅੱਜ ਤੋਂ ਬਦਲ ਜਾਣਗੇ ਇਹ ਅਹਿਮ ਨਿਯਮ, ਜਾਣਕਾਰੀ ਨਾ ਹੋਣ ਕਾਰਨ ਹੋ ਸਕਦਾ ਹੈ ਭਾਰੀ ਨੁਕਸਾਨ
ਗੁਪਤਾ ਨੇ ਕਿਹਾ ਕਿ ਅਸੀਂ ਰਿਟਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ ਅਤੇ ਟੈਕਸ ਵਾਪਸੀ ਤੇਜ਼ੀ ਨਾਲ ਹੋਣ ਲੱਗੀ ਹੈ। ਵਿੱਤੀ ਸਾਲ 2022-23 ਵਿਚ ਟੈਕਸ ਰਿਫੰਡ ’ਚ ਲੱਗਣ ਵਾਲਾ ਸਮੇਂ ਔਸਤਨ ਸਿਰਫ 16 ਦਿਨ ਰਹਿ ਗਿਆ ਜੋ 2021-22 ਵਿਚ 26 ਦਿਨ ਸੀ। ਇਨਕਮ ਟੈਕਸ ਵਿਭਾਗ ਵਲੋਂ ਵੀਰਵਾਰ ਨੂੰ ਆਯੋਜਿਤ ਆਨਲਾਈਨ ‘ਰਾਬਤਾ’ ਸੈਸ਼ਨ ’ਚ ਗੁਪਤਾ ਨੇ ਕਿਹਾ ਕਿ ਆਈ. ਟੀ. ਆਰ. ਭਰਨ ਤੋਂ ਇਕ ਦਿਨ ਦੇ ਅੰਦਰ ਪ੍ਰਕਿਰਿਆ ਪੂਰੀ ਕਰਨ ਦੇ ਮਾਮਲੇ ’ਚ ਜ਼ਿਕਰਯੋਗ ਵਾਧਾ ਹੋਇਆ ਹੈ।
ਇਹ ਮੁਲਾਂਕਣ ਸਾਲ 2021-22 ਵਿਚ 21 ਫੀਸਦੀ ਤੋਂ ਵਧ ਕੇ 2022-23 ਵਿਚ 42 ਫੀਸਦੀ ਹੋ ਗਿਆ ਹੈ। ਤਕਨਾਲੋਜੀ ਦੀ ਵਰਤੋਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਵਿਭਾਗ ਨੇ 28 ਜੁਲਾਈ 2022 ਨੂੰ ਇਕ ਦਿਨ ’ਚ ਸਭ ਤੋਂ ਵੱਧ 22.94 ਲੱਖ ਰਿਟਰਨ ਦਾ ਨਿਪਟਾਰਾ ਕੀਤਾ। ਸੀ. ਬੀ. ਡੀ. ਟੀ. ਮੁਖੀ ਨੇ ਸਵੈਇਛੱਕ ਪਾਲਣ ਨੂੰ ਸੌਖਾਲਾ ਬਣਾਉਣ ਅਤੇ ਕਾਨੂੰਨੀ ਵਿਵਾਦ ਨੂੰ ਘੱਟ ਕਰਨ ਬਾਰੇ ਕਿਹਾ ਕਿ ਇਕ ਅਪਡੇਟ ਰਿਟਰਨ (ਆਈ. ਟੀ. ਆਰ.-ਯੂ) ਦੀ ਵਿਵਸਥਾ ਈ-ਫਾਈਲਿੰਗ ਪੋਰਟਲ ’ਤੇ ਕੀਤੀ ਗਈ ਹੈ ਤਾਂ ਕਿ ਟੈਕਸਦਾਤਾ ਸਬੰਧਤ ਮੁਲਾਂਕਣ ਸਾਲ ਸਮਾਪਤ ਹੋਣ ਤੋਂ ਬਾਅਦ ਦੋ ਸਾਲਾਂ ਦੇ ਅੰਦਰ ਕਿਸੇ ਵੀ ਸਮੇਂ ਆਪਣੇ ਰਿਟਰਨ ਨੂੰ ਅਪਡੇਟ ਕਰ ਸਕਣ। ਉਨ੍ਹਾਂ ਨੇ ਕਿਹਾ ਕਿ 31 ਮਾਰਚ 2023 ਤੱਕ 24.50 ਲੱਖ ਤੋਂ ਵੱਧ ਅਪਡੇਟ ਰਿਟਰਨ ਦਾਖਲ ਕੀਤੇ ਗਏ ਹਨ ਅਤੇ ਵਾਧੂ ਟੈਕਸ ਵਜੋਂ ਲਗਭਗ 2,480 ਕਰੋੜ ਰੁਪਏ ਇਕੱਠੇ ਕੀਤੇ ਗਏ ਹਨ।
ਇਹ ਵੀ ਪੜ੍ਹੋ : Dubai 'ਚ ਮੋਟਾ ਨਿਵੇਸ਼ ਕਰ ਰਹੇ ਭਾਰਤੀ ਨਿਵੇਸ਼ਕ, ਲਗਾਤਾਰ ਦੂਜੇ ਸਾਲ ਹਾਸਲ ਕੀਤਾ ਇਹ ਮੁਕਾਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।