ਭਾਰਤ 'ਚ ਹੁੰਡਈ ਜਲਦ ਲਾਂਚ ਕਰੇਗੀ ਵਰਨਾ ਦਾ 1.4 ਲੀਟਰ ਵੇਰੀਅੰਟ
Tuesday, Jan 09, 2018 - 10:26 PM (IST)

ਜਲੰਧਰ—ਵਾਹਨ ਨਿਰਮਾਤਾ ਕੰਪਨੀ ਹੁੰਡਈ ਭਾਰਤ 'ਚ ਜਲਦ ਹੀ ਆਪਣੀ ਸੇਡਾਨ ਵਰਨਾ ਦਾ 1.4 ਲੀਟਰ ਪੈਟਰੋਲ ਵੇਰੀਅੰਟ ਲਾਂਚ ਕਰਨ ਵਾਲੀ ਹੈ। ਕੰਪਨੀ ਇਸ ਨਵੀਂ ਕਾਰ 'ਚ 1.4 ਲੀਟਰ ਇੰਜਣ ਉਪਲੱਬਧ ਕਰਵਾਏਗੀ। ਦੱਸਿਆ ਜਾ ਰਿਹਾ ਹੈ ਕਿ ਹੁੰਡਈ ਇਸ ਕਾਰ ਨੂੰ ਕੁਝ ਹੀ ਦਿਨਾਂ 'ਚ ਲਾਂਚ ਕਰ ਸਕਦੀ ਹੈ। ਉੱਥੇ ਉਮੀਦ ਕੀਤੀ ਜਾ ਰਹੀ ਹੈ ਕਿ ਨਵੀਂ ਕਾਰ ਦੀ ਐਕਸਸ਼ੋਰੂਮ ਕੀਮਤ 7.30 ਲੱਖ ਰੁਪਏ ਹੋ ਸਕਦੀ ਹੈ।
ਇੰਜਣ
ਹੁੰਡਈ ਨੇ ਇਸ ਕਾਰ 'ਚ ਪੁਰਾਣੀ ਜਨਰੇਸ਼ਨ ਵਰਨਾ ਅਤੇ ਹੁੰਡਈ ਆਈ20 ਵਾਲਾ ਇੰਜਣ ਲੱਗਾਇਆ ਹੈ। ਇਹ ਇੰਜਣ 98 ਬੀ.ਐੱਚ.ਪੀ. ਦੀ ਪਾਵਰ ਅਤੇ 134 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਕੰਪਨੀ ਨੇ ਇਸ ਕਾਰ ਨਾਲ ਸਿਰਫ ਮੈਨਿਊਲ ਟ੍ਰਾਂਸਮਿਸ਼ਨ ਹੀ ਉੁਪਲੱਬਧ ਕਰਵਾਇਆ ਹੈ।
ਫੀਚਰਸ
ਕੰਪਨੀ ਵਰਨਾ 1.4 ਲੀਟਰ ਪੈਟਰੋਲ ਵੇਰੀਅੰਟ ਦੇ ਦੋ ਟ੍ਰਿਮ 'ਚ ਪੇਸ਼ ਕਰਨ ਵਾਲੀ ਹੈ e ਅਤੇ ex। ਇਸ ਕਾਰ ਦਾ ਬੇਸ ਵੇਰੀਅੰਟ ਸਪਾਰਟ ਹੋਵੇਗ ਜਿਸ 'ਚ ਜ਼ਿਆਦਾਤਰ ਫੀਚਰਸ 16 ਈ ਵੇਰੀਅੰਟ ਤੋਂ ਲਏ ਗਏ ਹਨ। ਇੰਨਾਂ ਫੀਚਰਸ 'ਚ ਡਿਊਲ ਏਅਰਬੈਗ ਅਤੇ ਏ.ਬੀ.ਐੱਸ. ਪਾਵਰ ਵਿੰਡੋ, ਐੱਮ.ਆਈ.ਡੀ. ਯੂਨਿਟ, 15 ਇੰਚ ਸਟੀਲ ਵ੍ਹੀਕਲਸ ਨਾਲ ਹੋਰ ਵੀ ਕਈ ਫੀਚਰਸ ਸ਼ਾਮਲ ਹਨ। ਇਸ ਦੇ ਨਾਲ ਹੀ ਨਵੀਂ ਜਨਰੇਸ਼ਨ ਹੁੰਡਈ ਵਰਨਾ 1.4 ਈ.ਐਕਸ. 'ਚ ਕੰਪਨੀ ਨੇ ਅਲਾਏ ਵ੍ਹੀਲਸ, ਪ੍ਰੋਜੈਕਟਰ ਲੈਂਸ ਅਤੇ ਫਾਗ ਲੈਂਪਸ ਐੱਲ.ਈ.ਡੀ. ਡੀ.ਆਰ.ਐੱਲ., ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਨਾਲ ਬਲੁਟੂੱਥ ਕੁਨੈਕਟੀਵਿਟੀ ਅਤੇ ਹਾਈਟ ਅਡਜਸਟ ਸਿਸਟਮ ਵਾਲੀ ਡਰਾਈਵ ਸੀਟ ਦਿੱਤੀ ਹੈ।