ਭਾਰਤ ''ਚ 2018 ਤਕ ਸਮਾਰਟਫੋਨ ਯੂਜ਼ਰਸ ਦੀ ਗਿਣਤੀ ਹੋ ਸਕਦੀ ਹੈ 530 ਮਿਲੀਅਨ

10/17/2017 12:37:57 AM

ਸਾਨ ਫਰਾਂਸਿਸਕੋ (ਅਨਸ)-ਦੁਨੀਆ ਭਰ 'ਚ ਸਮਾਰਟਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਮਾਮਲੇ 'ਚ 2018 ਤੱਕ 1.3 ਕਰੋੜ ਯੂਜ਼ਰਸ ਦੇ ਨਾਲ ਚੀਨ ਪਹਿਲੇ ਨੰਬਰ 'ਤੇ ਪਹੁੰਚ ਸਕਦਾ ਹੈ ਜਦੋਂ ਕਿ ਇਸ ਦੌਰਾਨ ਭਾਰਤ 'ਚ ਸਮਾਰਟਫੋਨ ਯੂਜ਼ਰਸ ਦੀ ਗਿਣਤੀ 530 ਮਿਲੀਅਨ ਹੋ ਸਕਦੀ ਹੈ। ਉੱਥੇ ਹੀ ਅਮਰੀਕਾ ਦੇ 229 ਮਿਲੀਅਨ ਯੂਜ਼ਰਸ ਦੇ ਨਾਲ ਤੀਸਰੇ ਸਥਾਨ 'ਤੇ ਰਹਿਣ ਦੀ ਸੰਭਾਵਨਾ ਹੈ। ਇਹ ਖੁਲਾਸਾ ਇਕ ਅਮਰੀਕੀ ਏਜੰਸੀ ਵੱਲੋਂ ਕਰਵਾਏ ਗਏ ਸਰਵੇਖਣ 'ਚ ਕੀਤਾ ਗਿਆ ਹੈ।   ਏਜੰਸੀ ਨੇ 2018 ਤੱਕ 52 ਦੇਸ਼ਾਂ 'ਚ 66 ਫ਼ੀਸਦੀ ਲੋਕਾਂ ਦੇ ਕੋਲ ਆਪਣਾ ਸਮਾਰਟਫੋਨ ਹੋਣ ਦਾ ਅੰਦਾਜ਼ਾ ਪ੍ਰਗਟਾਇਆ ਹੈ, ਜਦੋਂ ਕਿ ਇਸ ਦੇ 2017 'ਚ 63 ਫ਼ੀਸਦੀ ਰਹਿਣ ਦੀ ਸੰਭਾਵਨਾ ਹੈ।


Related News