RBI ਨੇ ਦਿੱਤੇ ਬੈਂਕ ਧੋਖਾਧੜੀ ਤੋਂ ਸਾਵਧਾਨ ਰਹਿਣ ਲਈ ਅਹਿਮ ਸੁਝਾਅ, ਵਰਤੋ ਇਹ ਸਾਵਧਾਨੀਆਂ
Friday, Oct 23, 2020 - 11:50 AM (IST)
ਨਵੀਂ ਦਿੱਲੀ – ਬੈਂਕਿੰਗ ਧੋਖਾਦੇਹੀ (ਫ੍ਰਾਡ) ਕਦੀ ਵੀ ਕਿਸੇ ਨਾਲ ਵੀ ਹੋ ਸਕਦੀ ਹੈ। ਗਾਹਕਾਂ ਦੀ ਲਾਪਰਵਾਹੀ ਕਾਰਣ ਜ਼ਿਆਦਾਤਰ ਮਾਮਲਿਆਂ ’ਚ ਠੱਗ ਵੱਡਾ ਫ੍ਰਾਡ ਕਰਦੇ ਹਨ। ਬੈਂਕਿੰਗ ਠੱਗੀ ਦੇ ਕਈ ਤਰੀਕੇ ਹਨ ਅਤੇ ਠੱਗ ਇਸ ਲਈ ਸਮੇਂ-ਸਮੇਂ ’ਤੇ ਨਵੇਂ-ਨਵੇਂ ਤਰੀਕੇ ਅਪਣਾਉਂਦੇ ਰਹੇ ਹਨ।
ਨੈੱਟ ਬੈਂਕਿੰਗ, ਫੋਨ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਦਾ ਇਸਤੇਮਾਲ ਕਰਨ ਵਾਲੇ ਲੋਕ ਸਾਈਬਰ ਠੱਗਾਂ ਦੇ ਨਿਸ਼ਾਨਾਂ ’ਤੇ ਰਹਿੰਦੇ ਹਨ। ਬੈਂਕਾਂ ਨਾਲ ਧੋਖਾਦੇਹੀ ਦੇ ਮਾਮਲਿਆਂ ’ਚ ਲਗਾਤਾਰ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਬੀਤੇ ਵਿੱਤੀ ਸਾਲ 2019-20 ’ਚ ਬੈਂਕਾਂ ਨੂੰ ਧੋਖਾਦੇਹੀ ਦੇ ਮਾਮਲਿਆਂ ਕਾਰਣ 1.9 ਲੱਖ ਕਰੋੜ ਰੁਪਏ ਦਾ ਚੁੂਨਾ ਲੱਗਾ ਹੈ। ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਨੇ ਧੋਖਾਦੇਹੀ ਦੇ ਮਾਮਲਿਆਂ ’ਚ ਗਾਹਕਾਂ ਨੂੰ ਆਪਣੇ ਪਾਉਣ ਦੇ ਕੁਝ ਅਹਿਮ ਟਿਪਸ ਦਿੱਤੇ ਹਨ।
ਚੋਟੀ ਦੇ ਬੈਂਕ ਮੁਤਾਬਕ ਗਾਹਕਾਂ ਨੂੰ ਆਪਣੇ ਨਾਲ ਹੋਈ ਠੱਗੀ ਦੀ ਜਾਣਕਾਰੀ ਬੈਂਕ ਨੂੰ ਛੇਤੀ ਤੋਂ ਛੇਤੀ ਦੇਣੀ ਚਾਹੀਦੀ ਹੈ। ਅਜਿਹਾ ਨਾ ਕਰਨ ’ਤੇ ਉਨ੍ਹਾਂ ਨੂੰ ਜ਼ਿਆਦਾ ਨੁਕਸਾਨ ਝੱਲਣਾ ਪੈ ਸਕਦਾ ਹੈ। ਬੈਂਕ ਕੋਲ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਜਾਣਕਾਰੀ ਲੈਣਾ ਨਾ ਭੁੱਲੋ। ਨਿਯਮਾਂ ਮੁਤਾਬਕ ਬੈਂਕ ਨੂੰ ਤੁਹਾਡੀ ਸ਼ਿਕਾਇਤ ਦਾ ਨਿਪਟਾਰਾ 90 ਦਿਨਾਂ ਦੇ ਅੰਦਰ ਕਰਨਾ ਹੁੰਦਾ ਹੈ।
ਇਹ ਵੀ ਪੜ੍ਹੋ : ਇਤਿਹਾਸਕ ਖੋਜ: ਵਿਗਿਆਨੀਆਂ ਨੇ ਮਨੁੱਖੀ ਸਰੀਰ 'ਚ ਕੀਤੀ ਇਕ ਨਵੇਂ ਅੰਗ ਦੀ ਖੋਜ, ਕੈਂਸਰ ਦੇ ਇਲਾਜ ਲਈ ਹੋਵੇਗਾ ਸਹਾਇਕ
ਪਿਨ, ਓ. ਟੀ. ਪੀ. ਜਾਂ ਬੈਂਕ ਖਾਤੇ ਦੀ ਡਿਟੇਲ ਕਿਸੇ ਨਾਲ ਵੀ ਸਾਂਝੀ ਨਾ ਕਰੋ
ਆਰ. ਬੀ. ਆਈ. ਮੁਤਾਬਕ ਧੋਖਾਦੇਹੀ ਤੋਂ ਬਚਣ ਲਈ ਆਪਣਾ ਪਿਨ, ਓ. ਟੀ. ਪੀ. ਜਾਂ ਬੈਂਕ ਖਾਤੇ ਦੀ ਡਿਟੇਲ ਕਿਸੇ ਨਾਲ ਵੀ ਸਾਂਝੀ ਨਾ ਕਰੋ। ਅਜਿਹਾ ਕਰਨ ’ਤੇ ਤੁਸੀਂ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ। ਦੱਸ ਦਈਏ ਕਿ ਗਾਹਕਾਂ ਨੂੰ ਫੇਕ ਈ-ਮੇਲ ਤੋਂ ਸਾਵਧਾਨ ਰਹਿਣ ਦੀ ਲੋੜ ਹੈ।
ਫੇਕ ਈ-ਮੇਲ ਬੈਂਕ ਦੇ ਆਫਿਸ਼ੀਅਲ ਈ-ਮੇਲ ਜਿਵੇਂ ਹੀ ਨਜ਼ਰ ਆਉਂਦੀ ਹੈ ਪਰ ਇਨ੍ਹਾਂ ਦੇ ਚੁੰਗਲ ’ਚ ਫਸ ਕੇ ਹੀ ਲੋਕ ਆਪਣੀਆਂ ਨਿੱਜੀ ਜਾਣਕਾਰੀਆਂ ਨੂੰ ਸਾਂਝਾ ਕਰ ਕੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਤੋਂ ਇਲਾਵਾ ਬੈਂਕ ਅਧਿਕਾਰੀ ਬਣ ਕੇ ਵੀ ਠੱਗ ਗਾਹਕਾਂ ਨੂੰ ਕਾਲ ਕਰਦੇ ਹਨ ਅਤੇ ਆਪਣੀਆਂ ਗੱਲਾਂ ’ਚ ਫਸਾ ਕੇ ਆਪਣੀਆਂ ਨਿੱਜੀ ਜਾਣਕਾਰੀਆਂ ਹਾਸਲ ਕਰ ਲੈਂਦੇ ਹਨ। ਦੇਖਦੇ ਹੀ ਦੇਖਦੇ ਤੁਹਾਡੇ ਖਾਤੇ ’ਚੋਂ ਪੈਸਾ ਕੱਢ ਲਿਆ ਜਾਂਦਾ ਹੈ। ਅਜਿਹੇ ’ਚ ਬੈਂਕ ਦੇ ਮੁਤਾਬਕ ਕਦੀ ਵੀ ਕਿਸੇ ਨੂੰ ਵੀ ਕਾਲ ’ਤੇ ਆਪਣੇ ਬੈਂਕ ਖਾਤੇ ਨਾਲ ਜੁੜੀ ਜਾਣਕਾਰੀ ਸਾਂਝੀ ਨਾ ਕਰੋ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਸਰਕਾਰ ਨੇ ਸੈਲਾਨੀਆਂ ਤੋਂ ਇਲਾਵਾ ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਆਉਣ ਦੀ ਦਿੱਤੀ ਇਜਾਜ਼ਤ