ਜੁਲਾਈ ''ਚ ਤਿਆਰ ਇਸਪਾਤ ਦਾ ਨਿਰਯਾਤ 64 ਫੀਸਦੀ ਵਧਿਆ, ਆਯਾਤ ''ਚ ਵੀ ਵਾਧਾ
Monday, Aug 21, 2017 - 12:10 AM (IST)

ਨਵੀਂ ਦਿੱਲੀ— ਦੇਸ਼ ਦੇ ਤਿਆਰ ਇਸਪਾਤ ਦਾ ਨਿਰਯਾਤ ਜੁਲਾਈ 'ਚ 64.2 ਫੀਸਦੀ ਵਧਾ ਕੇ 7.70 ਲੱਖ ਟਨ ਰਿਹਾ ਹੈ ਇਸ ਤੋਂ ਪਿਛਲੇ ਸਾਲ ਸਮਾਨ ਮਹੀਨੇ 'ਚ 4.69 ਲੱਖ ਟਨ ਸੀ। ਇਕ ਰਿਪੋਰਟ ਅਨੁਸਾਰ ਮਹੀਨੇ ਦੌਰਾਨ ਤਿਆਰ ਇਸਤਾਪ ਦਾ ਆਯਾਤ ਵੀ 42.2 ਫੀਸਦੀ ਵਧਾ ਕੇ 7.98 ਲੱਖ ਟਨ 'ਤੇ ਪਹੁੰਚ ਗਿਆ, ਜੋਂ ਇਸ ਤੋਂ ਪਿਛਲੇ ਸਾਲ ਇਸ ਮਹੀਨੇ 5.61 ਲੱਖ ਟਨ ਰਿਹਾ ਸੀ।
ਇਸ 'ਚ ਕਿਹਾ ਗਿਆ ਹੈ ਕਿ ਜੁਲਾਈ 'ਚ ਭਾਰਤ ਇਸਪਾਤ ਦਾ ਸ਼ੁੱਧ ਆਯਾਤਕ ਰਿਹਾ, ਪਰ ਉਸ ਨੇ ਅਪ੍ਰੈਲ-ਜੁਲਾਈ 2017 ਦੀ ਸਮਾਂ ਸੀਮਾ 'ਚ ਆਪਣਾ ਸ਼ੁੱਧ ਨਿਰਯਾਤਕ ਦਾ ਦਰਜ਼ ਕਾਇਮ ਰੱਖਿਆ ਹੈ। ਸੰਯੁਕਤ ਸੰਯੰਤਰ ਸਮਿਤੀ ਜੇ. ਪੀ. ਸੀ. ਦੀ ਰਿਪੋਰਟ ਦੱ ਅਨੁਸਾਰ ਅਪ੍ਰੈਲ-ਜੁਲਾਈ 2017 'ਚ ਤਿਆਰ ਇਸਪਾਤ ਦਾ ਕੁਲ ਨਿਰਯਾਤ 65.5 ਫੀਸਦੀ ਸਮਾਂ ਸੀਮਾ 'ਚ 16.96 ਲੱਖ ਟਨ ਰਿਹਾ ਸੀ। ਇਸ ਸਮੇਂ ਸੀਮਾ 'ਚ ਆਯਾਤ 4.7 ਫੀਸਦੀ ਵਧਾ ਕੇ 25.05 ਲੱਖ ਟਨ ਰਿਹਾ, ਜੋਂ ਇਸ ਤੋਂ ਪਿੱਛਲੇ ਵਿੱਤ ਸਾਲ ਦੀ ਸਮਾਨ ਸਮਾਂ ਸੀਮਾ 'ਚ 23.93 ਲੱਖ ਟਨ ਰਿਹਾ ਸੀ।