iPhone ਦੀ ਘੱਟ ਵਿਕਰੀ ਦਾ ਅਸਰ ਦਿਖਿਆ ਟਿਮ ਕੁੱਕ ਦੀ ਸੈਲਰੀ ''ਤੇ, ਕੰਪਨੀ ਨੇ ਕੱਟੀ ਤਨਖਾਹ

01/04/2020 4:05:17 PM

ਬਿਜ਼ਨੈੱਸ ਡੈਸਕ — ਦੁਨੀਆਭਰ 'ਚ ਆਈਫੋਨ ਦੀ ਘੱਟਦੀ ਵਿਕਰੀ ਦਾ ਅਸਰ ਟਿਮ ਕੁੱਕ ਦੀ ਤਨਖਾਹ 'ਤੇ ਵੀ ਦੇਖਣ ਨੂੰ ਮਿਲਿਆ ਹੈ। 2019 'ਚ ਟਿਮ ਕੁੱਕ ਨੂੰ ਕੁੱਲ ਤਨਖਾਹ ਦੇ ਤੌਰ 'ਤੇ 83 ਕਰੋੜ ਰੁਪਏ(1.16 ਕੋਰੜ ਡਾਲਰ) ਮਿਲੇ ਹਨ। ਇਸ ਦੇ ਨਾਲ ਹੀ 2018 'ਚ ਟਿਮ ਨੂੰ ਕੁੱਲ ਤਨਖਾਹ ਦੇ ਤੌਰ 'ਤੇ 1,12,66,47,700(1.57 ਕਰੋੜ ਡਾਲਰ) ਮਿਲੇ ਸਨ। ਇਸ ਹਿਸਾਬ ਨਾਲ ਟਿਮ ਨੂੰ ਇਕ ਸਾਲ ਅੰਦਰ ਹੀ 29 ਕਰੋੜ ਰੁਪਏ ਤੋਂ ਜ਼ਿਆਦਾ ਨੁਕਸਾਨ ਸਹਿਣਾ ਪਿਆ ਹੈ।

ਬੇਸ ਸੈਲਰੀ ਦੇ ਤੌਰ 'ਤੇ ਮਿਲੇ 30 ਲੱਖ ਡਾਲਰ

ਟਿਮ ਨੂੰ 2019 'ਚ ਬੇਸ ਸੈਲਰੀ ਦੇ ਤੌਰ 'ਤੇ 30 ਲੱਖ ਡਾਲਰ ਮਿਲੇ। ਇਸ ਤੋਂ ਇਲਾਵਾ ਇਸ 'ਚ ਬੋਨਸ ਅਤੇ ਹੋਰ ਭੱਤੇ ਵੀ ਸ਼ਾਮਲ ਹਨ। ਹਾਲਾਂਕਿ 2019 'ਚ ਬੋਨਸ ਦੇ ਤੌਰ 'ਤੇ ਮਿਲਣ ਵਾਲੀ ਰਕਮ 'ਚ ਹੀ 77 ਲੱਖ ਡਾਲਰ ਦਾ ਨੁਕਸਾਨ ਸਹਿਣਾ ਪਵੇਗਾ। ਹਾਲਾਂਕਿ ਇਸ ਸਾਲ ਦੇ ਦੌਰਾਨ ਐਪਲ ਦੀ ਵਿਕਰੀ 'ਚ ਸਿਰਫ 28 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ। ਜੇਕਰ ਵਿਕਰੀ ਟਾਰਗੈੱਟ 100 ਫੀਸਦੀ ਦੇ ਪਾਰ ਹੁੰਦਾ ਤਾਂ ਫਿਰ ਟਿਮ ਨੂੰ 2018 ਦੀ ਤਰ੍ਹਾਂ 1.20 ਕਰੋੜ ਡਾਲਰ ਦਾ ਬੋਨਸ ਮਿਲਦਾ।

ਐਪਲ ਨੇ ਦਿੱਤੀ ਹੈ ਟਿਮ ਨੂੰ ਪ੍ਰਾਈਵੇਟ ਜਹਾਜ਼ ਦੀ ਸਹੂਲਤ

ਸੁਰੱਖਿਆ ਕਾਰਨਾਂ ਕਰਕੇ ਟਿਮ ਕੁੱਕ ਨੂੰ ਐਪਲ ਵਲੋਂ ਪ੍ਰਾਈਵੇਟ ਜਹਾਜ਼ ਮਿਲਿਆ ਹੋਇਆ ਹੈ, ਜਿਹੜਾ ਕਿ ਉਨ੍ਹਾਂ ਦੀਆਂ ਨਿੱਜੀ ਅਤੇ ਅਧਿਕਾਰਕ ਯਾਤਰਾਵਾਂ ਨੂੰ ਪੂਰਾ ਕਰਦਾ ਹੈ। ਆਈਫੋਨ ਦੀ ਵਿਕਰੀ 'ਚ ਕਮੀ ਆਉਣ ਕਰਕੇ ਹੁਣ ਐਪਲ ਆਪਣੀ ਆਮਦਨ ਵਧਾਉਣ ਲਈ ਡਿਜੀਟਲ ਕੰਟੈਂਟ ਅਤੇ ਸੇਵਾਵਾਂ ਨੂੰ ਵੇਚ ਰਿਹਾ ਹੈ। ਐਪਲ ਨੇ ਐਕਸਚੇਂਜ ਕਮਿਸ਼ਨ 'ਚ ਫਾਈਲ ਕੀਤੀ ਗਈ ਰਿਪੋਰਟ ਵਿਚ ਕਿਹਾ ਹੈ ਕਿ 2019 'ਚ ਉਸਦੀ ਕੁੱਲ ਵਿਕਰੀ 26020 ਕਰੋੜ ਡਾਲਰ ਰਹੀ ਅਤੇ ਆਪਰੇਟਿੰਗ ਆਮਦਨ 6390 ਕਰੋੜ ਡਾਲਰ ਰਹੀ ਹੈ।

PunjabKesari

ਸੁੰਦਰ ਪਿਚਾਈ ਨੂੰ ਮਿਲੇਗਾ 1718 ਕਰੋੜ ਦਾ ਪੈਕੇਜ

ਅਲਫਾਬੈੱਟ ਦੇ ਸੀ.ਈ.ਓ. ਸੁੰਦਰ ਪਿਚਾਈ ਨੂੰ ਸਾਲਾਨਾ 1718 ਕਰੋੜ ਰੁਪਏ(24.2 ਕਰੋੜ ਡਾਲਰ) ਦਾ ਪੈਕੇਜ ਮਿਲੇਗਾ। ਪਿਚਾਈ ਨੂੰ ਹੁਣੇ ਜਿਹੇ ਹੀ ਗੂਗਲ ਦੀ ਪੇਰੈਂਟ ਕੰਪਨੀ ਅਲਫਾਬੈੱਟ ਦਾ ਸੀ.ਈ.ਓ. ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਸੁੰਦਰ ਪਿਚਾਈ ਦੀ ਸੈਲਰੀ 'ਚ 200 ਫੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ। ਨਵਾਂ ਸੈਲਰੀ ਪੈਕੇਜ ਇਕ ਜਨਵਰੀ 2020 ਤੋਂ ਲਾਗੂ ਹੋਵੇਗਾ। ਪਿਚਾਈ ਨੂੰ ਅਗਲੇ ਸਾਲ ਬੇਸਿਕ ਸੈਲਰੀ ਦੇ ਤੌਰ 'ਤੇ 20 ਲੱਖ ਡਾਲਰ(14.2 ਕਰੋੜ ਰੁਪਏ) ਮਿਲਣਗੇ। ਇਸ ਦੇ ਨਾਲ ਹੀ 24 ਕਰੋੜ ਡਾਲਰ (1704 ਕਰੋੜ ਰੁਪਏ) ਸਟਾਕ ਆਪਸ਼ਨ ਦੇ ਤੌਰ 'ਤੇ ਮਿਲਣਗੇ।
 


Related News